Advertisement

ਦੀਪਿਕਾ ਪਾਦੁਕੋਣ ਨੇ ਦੁਕਾਨਦਾਰਾਂ ਤੋਂ ਖਰੀਦਿਆ ਐਸਿਡ, ਵੀਡੀਓ ਵਾਇਰਲ

ਏਜੰਸੀ
Published Jan 16, 2020, 11:40 am IST
Updated Jan 17, 2020, 8:21 am IST
ਵੀਡੀਓ ਦੇਖ ਤੁਸੀਂ ਰਹਿ ਜਾਓਗੇ ਹੈਰਾਨ 
File
 File

ਮੁੰਬਈ- ਦੀਪਿਕਾ ਪਾਦੁਕੋਨ ਦੀ ਫਿਲਮ ਛਪਾਕ ਜਦੋਂ ਦੀ ਰਿਲੀਜ਼ ਹੋਈ ਹੈ ਉਦੋਂ ਤੋਂ ਹੀ ਐਸਿਡ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਲੱਖ ਇਨਕਾਰ ਕਰਨ ਦੇ ਬਾਵਜੂਦ ਸਾਡੇ ਦੇਸ਼ ਵਿਚ ਐਸਿਡ ਖੁੱਲ੍ਹੇਆਮ ਦੁਕਾਨਾਂ ਵਿਚ ਵਿਕਦਾ ਹੈ। 

FileFile

ਛਪਾਕ ਫਿਲਮ ਦਾ ਇੱਕ ਸੰਵਾਦ ਹੈ ਕਿ 'ਜੇਕਰ ਐਸਿਡ ਵਿਕਦਾ ਹੀ ਨਹੀਂ ਤਾਂ ਫਿਕਦਾ ਵੀ ਲਹੀਂ'। ਇਸ ਦੇ ਲਈ ਦੀਪਿਕਾ ਪਾਦੁਕੋਣ ਨੇ ਇਕ ਸੋਸ਼ਲ ਪ੍ਰਯੋਗ ਕੀਤਾ ਹੈ ਜੋ ਕਿ ਜ਼ਿਆਦਾ ਵਾਇਰਲ ਹੋ ਰਿਹਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਦੀਪਿਕਾ ਪਾਦੁਕੋਣ ਨੇ ਇੱਕ ਟੀਮ ਬਣਾ ਕੇ ਦੁਕਾਨ ਦੁਕਾਨ ਜਾ ਕੇ ਇੱਕ ਵੀਡੀਓ ਸ਼ੂਟ ਕੀਤਾ ਹੈ।

FileFile

ਇਸ ਵੀਡੀਓ ਵਿਚ ਦੀਪਿਕਾ ਪਾਦੁਕੋਣ ਨੂੰ ਕਾਫ਼ੀ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਕਿਉਂਕਿ ਕਿਸੇ ਨੇ ਵੀ ਕਾਨੂੰਨੀ ਢੰਗ ਨਾਲ ਐਸਿਡ ਦੇਣ ਦੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ। ਇੱਕ ਦਿਨ ਵਿੱਚ, ਦੀਪਿਕਾ ਨੇ ਅਸਾਨੀ ਨਾਲ ਐਸਿਡ ਦੀਆਂ ਕਈ ਬੋਤਲਾਂ ਇਕੱਤਰ ਕੀਤੀਆਂ।

FileFile

ਇਸ ਸਮੇਂ, ਇਹ ਵੀਡੀਓ ਕਾਫ਼ੀ ਅੰਨ੍ਹੇਵਾਹ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਆਪਣੀ ਰਾਏ ਦੇ ਰਹੇ ਹਨ। ਛਪਾਕ ਦੀ ਗੱਲ ਕਰੀਏ ਤਾਂ ਇਹ ਫਿਲਮ ਤੇਜ਼ਾਬੀ ਹਮਲੇ ਤੋਂ ਬਚੀ ਲਕਸ਼ਮੀ ਅਗਰਵਾਲ ਦੀ ਕਹਾਣੀ ਹੈ ਅਤੇ ਇੱਥੇ ਬਹੁਤ ਸਾਰੀਆਂ ਲੜਕੀਆਂ ਹਨ ਜਿਨ੍ਹਾਂ 'ਤੇ ਤੇਜ਼ਾਬ ਨਾਲ ਹਮਲਾ ਹੋਇਆ ਹੈ।

FileFile

ਵੀਡੀਓ ਵਿਚ ਦੀਪਿਕਾ ਪਾਦੁਕੋਣ ਨੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ ਅਤੇ ਇਹ ਵੀ ਦੱਸਿਆ ਹੈ ਕਿ ਐਸਿਡ ਵੇਚਣ ਦਾ ਕਾਨੂੰਨੀ ਤਰੀਕਾ ਕੀ ਹੈ। ਫਿਲਹਾਲ ਤੁਸੀਂ ਇਸ ਵੀਡੀਓ ਨੂੰ ਦੇਖੋ...

 

 

Advertisement
Advertisement

 

Advertisement