
ਦਸ ਦਈਏ ਕਿ ਛਪਾਕ ਫ਼ਿਲਮ ਨਾ ਦੇਖਣ ਲਈ ਲੋਕ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਰਹੇ ਹਨ।
ਨਵੀਂ ਦਿੱਲੀ: DMK ਸੰਸਦ ਮੈਂਬਰ ਕਨਿਮੋਝੀ ਨੇ ਦੀਪਿਕਾ ਪਾਦੁਕੋਣ ਨਾਲ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਮੁਲਾਕਾਤ ਕਰ ਕੇ ਉਹਨਾਂ ਦੀ ਫ਼ਿਲਮ ‘ਛਪਾਕ’ ਦੇਖਣ ਦਾ ਵਾਅਦਾ ਕੀਤਾ ਹੈ। ਦਸ ਦਈਏ ਕਿ ਛਪਾਕ ਫ਼ਿਲਮ ਨਾ ਦੇਖਣ ਲਈ ਲੋਕ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਹਨ।
Photo
ਸੰਸਦ ਮੈਂਬਰ ਨੇ ਕਿਹਾ ਕਿ ਉਹਨਾਂ ਨੇ ਦੀਪਿਕਾ ਦੀਆਂ ਕਈ ਫ਼ਿਲਮਾਂ ਨਹੀਂ ਦੇਖੀਆਂ ਹਨ ਪਰ ਇਹ ਫ਼ਿਲਮ ਉਹ ਜ਼ਰੂਰ ਦੇਖੇਗੀ। ਦੀਪਿਕਾ ਪਾਦੂਕੋਣ ਯੂਨੀਵਰਸਿਟੀ ਵਿਚ ਹੋਈ ਹਿੰਸਾ ਵਿਰੁਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਿਲਣ ਲਈ ਪਹੁੰਚੀ ਸੀ। ਦਸ ਦਈਏ ਕਿ ਸੀਨੀਅਰ ਡੀਐਮਕ ਨੇਤਾ ਕਨਿਮੋਝੀ ਬੁੱਧਵਾਰ ਨੂੰ ਦਿੱਲੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਪਹੁੰਚੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਲਈ ਲੜੇਗੀ।
Photo
ਗੌਰਤਲਬ ਹੈ ਕਿ ਐਤਵਾਰ ਨੂੰ ਜੇਐਨਯੂ ਵਿਚ ਲਾਠੀ ਅਤੇ ਲੋਹੇ ਦੀਆਂ ਰਾੜਾਂ ਨਾਲ ਨਕਾਬਪੋਸ਼ ਵਿਅਕਤੀਆਂ ਨੇ ਵਿਦਿਆਰਥੀਆਂ ਤੇ ਹਮਲਾ ਕਰ ਦਿੱਤਾ ਸੀ। ਹਮਲੇ ਵਿਚ ਲਗਭਗ 35 ਲੋਕ ਜ਼ਖ਼ਮੀ ਹੋ ਗਏ ਸਨ। ਉਹ ਯੂਨੀਵਰਸਿਟੀ ਦੇ ਹੋਸਟਲ ਵਿਚ ਗਈ ਜਿੱਥੇ ਉਹ ਹੋਸਟਲ ਦੇ ਕਮਰੇ ਦੇਖ ਕੇ ਹੈਰਾਨ ਰਹਿ ਗਈ। ਉੱਥੇ ਸਮਾਨ ਖਿਲਰਿਆ ਪਿਆ ਸੀ ਅਤੇ ਸ਼ੀਸ਼ੇ ਤੇ ਫਰਨੀਚਰ ਟੁੱਟਿਆ ਪਿਆ ਸੀ।
DMK MP Kanimozhi
ਵਿਦਿਆਰਥੀਆਂ ਨੇ ਕਨਿਮੋਝੀ ਨੂੰ ਦਸਿਆ ਕਿ ਹਮਲਾਵਰ ਹਾਸਟਲ ਦੀ ਸਥਿਤੀ ਬਾਰੇ ਸਭ ਕੁੱਝ ਜਾਣਦੇ ਸੀ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਕੁਲਪਤੀ ਐਮ ਜਗਦੀਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕੀਤੀ। ਡੀਐਮਕੇ ਨੇਤਾ ਨੇ ਕਿਹਾ ਕਿ ਪੂਰਾ ਦੇਸ਼ ਤੁਹਾਡੇ ਨਾਲ ਹੈ। ਤੁਸੀਂ ਦਿਲ ਛੋਟਾ ਨਾ ਕਰੋ। ਕਈ ਲੋਕਾਂ ਨੇ ਇਸ ਦੀ ਨਿੰਦਾ ਵੀ ਕੀਤੀ ਹੈ। ਉਹ ਮੁੱਦਾ ਚੁੱਕਣਗੇ ਅਤੇ ਉਹਨਾਂ ਦੇ ਨਾਲ ਰਲ ਕੇ ਲੜਾਈ ਲੜਨਗੇ।
DMK MP Kanimozhi
ਜੇਐੱਨਯੂ ਦਿੱਲੀ ਪਹੁੰਚ ਕੇ ਜਦੋਂ ਦੀਪਿਕਾ ਨੇ ਵਿਦਿਆਰਥੀ ਸੰਘ ਦੀ ਹਮਲੇ ਵਿੱਚ ਜ਼ਖਮੀ ਹੋਈ ਪ੍ਰਧਾਨ ਆਇਸ਼ੀ ਘੋਸ਼ ਨਾਲ ਮੁਲਾਕਾਤ ਕੀਤੀ ਤਾਂ ਸ਼ੋਸਲ ਮੀਡੀਆ ਉੱਤੇ ਉਸਦੇ ਨਾਂ ਦਾ ਟਰੈਂਡ ਛਾ ਗਿਆ। ਜਿਸ ਸਮੇਂ ਦੀਪਿਕਾ ਉੱਥੇ ਪਹੁੰਚੀ ਤਾਂ ਤੇਜ਼ ਤਰਾਰ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਵੀ ਮੰਚ ਉੱਤੇ ਮੌਜੂਦ ਸਨ ਅਤੇ ਦੀਪਿਕਾ ਉਨ੍ਹਾਂ ਦੇ ਅਜ਼ਾਦੀ ਵਾਲੇ ਨਾਅਰਿਆਂ ਦੌਰਾਨ ਨਾਲ ਖੜੀ ਦਿਖੀ। ਦੀਪਿਕਾ ਪਾਦੂਕੋਣ ਦੀ ਨਵੀਂ ਫ਼ਿਲਮ ਛਪਾਕ 10 ਜਨਵਰੀ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ।
ਸ਼ੋਸ਼ਲ ਮੀਡੀਆ ਉੱਤੇ ਕੁਝ ਲੋਕ ਦੀਪਕਾ ਦੇ ਜੇਐੱਨਯੂ ਦੌਰੇ ਨੂੰ ਪਬਲੀਸਿਟੀ ਸਟੰਟ ਕਹਿ ਰਹੇ ਹਨ, ਅਤੇ ਉਨ੍ਹਾਂ ਖ਼ਿਲਾਫ਼ ਬਾਈਕਾਟ ਛਪਾਕ ਟਰੈਂਡ ਵੀ ਸ਼ੁਰੂ ਕਰ ਦਿੱਤਾ ਗਿਆ। ਛਪਾਕ ਫਿਲਮ ਤੇਜ਼ਾਬ ਹਮਲੇ ਦੀ ਪੀੜ੍ਹਤ ਕੁੜੀ ਦੀ ਇੱਕ ਅਸਲ ਕਹਾਣੀ ਉੱਤੇ ਅਧਾਰਤ ਹੈ ਅਤੇ ਇਹ ਫਿਲਮ ਤੇਜ਼ਾਬ ਹਮਲਿਆਂ ਤੋਂ ਬਾਅਦ ਕੁੜੀਆਂ ਦਾ ਬਦਤਰ ਜ਼ਿੰਦਗੀ ਅਤੇ ਦੁਸ਼ਵਾਰੀਆਂ ਨੂੰ ਪੇਸ਼ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।