‘ਛਪਾਕ’ ’ਚ ਦੀਪਿਕਾ ਦੀ ਵਕੀਲ ਦੀ ਭੂਮਿਕਾ ਨਿਭਾਵੇਗੀ ਜਲੰਧਰ ਦੀ ਮਧੁਰਜੀਤ ਸਰਗੀ!
Published : Jan 3, 2020, 3:57 pm IST
Updated : Jan 3, 2020, 4:00 pm IST
SHARE ARTICLE
Chapak Hindi Movie
Chapak Hindi Movie

ਮੇਘਨਾ ਗੁਲਜ਼ਾਰ ਦੀ ਫ਼ਿਲਮ ਲਈ ਨਾ ਕਿਵੇਂ ਕਹੀ ਜਾ ਸਕਦੀ ਸੀ।

ਜਲੰਧਰ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਛਪਾਕ’ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ। ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਸੱਚੀ ਕਹਾਣੀ ਤੋਂ ਪ੍ਰੇਰਿਤ ਇਸ ਫ਼ਿਲਮ ਦਾ ਜਲੰਧਰ ਵੀ ਕਨੈਕਸ਼ਨ ਜੁੜਿਆ ਹੋਇਆ ਹੈ।

Madhurjeet Sargi Madhurjeet Sarghiਫ਼ਿਲਮ ਵਿਚ ਦੀਪਿਕਾ ਦੀ ਵਕੀਲ ਦਾ ਰੋਲ ਅਦਾ ਕਰ ਰਹੀ ਹੈ ਮਧੁਰਜੀਤ ਸਰਗੀ। ਅਗਨੀਪੱਥ, ਮੰਟੋ, ਸਮਰ 2007, ਵਰਗੀਆਂ ਹਿੰਦੀ ਫ਼ਿਲਮਾਂ ਅਤੇ ਕਈ ਪੰਜਾਬੀ ਫ਼ਿਲਮਾਂ ਵਿਚ ਕਿਰਦਾਰ ਨਿਭਾ ਚੁੱਕੀ ਸਰਗੀ ਕੇਸਰੀ, ਜੱਟ ਐਂਡ ਜੂਲੀਅਟ, ਪੰਜਾਬ 1984 ਵਰਗੀਆਂ ਫ਼ਿਲਮਾਂ ਵਿਚ ਕੰਮ ਕਰਨ ਵਾਲੀ ਜਲੰਧਰ ਦੇ ਅਨੁਰਾਗ ਸਿੰਘ ਦੀ ਪਤਨੀ ਹੈ।

Dipika PadukonDeepika Padukoneਸਰਗੀ ‘ਇਹ ਜਨਮ ਤੁਮਾਰੇ ਲੇਖੇ’ ਵਰਗੀਆਂ ਪੰਜਾਬੀ ਫ਼ਿਲਮ ਬਣਾਉਣ ਵਾਲੇ ਦੂਰਦਰਸ਼ਨ ਜਲੰਧਰ ਦੇ ਸਾਬਕਾ ਅਸਿਸਟੈਂਟ ਡਾਇਰੈਕਟਰ ਡਾ. ਹਰਜੀਤ ਸਿੰਘ ਅਤੇ ਪੰਜਾਬ 1984 ਫ਼ਿਲਮ ਦੀ ਲੋਰੀ-ਤੈਨੂੰ ਮੇਰੀ ਉਮਰ ਰੱਬਾ ਲਾ ਦੇਵੇ... ਮਸ਼ਹੂਰ ਗੀਤ ਲਿਖਣ ਵਾਲੀ ਡਾਂ. ਤੇਜਿੰਦਰ ਦੀ ਬੇਟੀ ਹੈ। ਉਹਨਾਂ ਨੇ ਜਲੰਧਰ ਦੇ ਏਪੀਜੇ ਸਕੂਲ ਵਿਚ ਸ਼ੁਰੂਆਤੀ ਪੜ੍ਹਾਈ ਕੀਤੀ ਹੈ। ਐਚਐਮਵੀ ਕਾਲਜ ਵਿਚ ਉਹਨਾਂ ਨੇ ਸਾਇਕੋਲਾਜੀ, ਵੋਕਲ ਮਿਊਜ਼ਿਕ ਅਤੇ ਇਲੈਕਟਿਵ ਇੰਗਲਿਸ਼ ਵਿਚ ਗ੍ਰੈਜੁਏਸ਼ਨ ਦੀ ਹੈ ਅਤੇ ਜੀਐਨਡੂਯੂ ਦੇ ਰੀਜਨਲ ਕੈਂਪਸ ਤੋਂ ਅੰਗਰੇਜ਼ੀ ਵਿਚ ਐਮਏ ਹਨ।

Madhurjeet Sargi Madhurjeet Sarghiਫ਼ਿਲਮ ‘ਛਪਾਕ’ ਵਿਚ ਅਪਣੇ ਕਿਰਦਾਰ ਬਾਰੇ ਦਸਿਆ ਕਿ ਅਰਚਨਾ ਬਜਾਜ ਨਾਮ ਦੀ ਵਕੀਲ ਦਾ  ਇਹ ਰੋਲ ਉਸ ਨੂੰ ਬਿਨਾਂ ਮਿਹਨਤ ਕੀਤੇ ਹੀ ਮਿਲ ਗਿਆ ਹੈ। ਇਕ ਦਿਨ ਉਹ ਅਨੁਰਾਗ ਅਤੇ ਅਪਣੀ ਮਾਂ ਨਾਲ ਰੈਸਟੋਰੈਂਟ ਵਿਚ ਲੰਚ ਕਰ ਰਹੀ ਸੀ ਤਾਂ ‘ਛਪਾਕ’ ਦੇ ਕਾਸਟਿੰਗ ਡਾਇਰੈਕਟਰ ਗੌਤਮ ਕਿਸ਼ਨ ਚੰਦਾਨੀ ਦੇ ਅਸਿਸਟੈਂਟ ਦੇਸ਼ ਦੀਪਕ ਨੇ ਉਸ ਨੂੰ  ਦੇਖਿਆ ਅਤੇ ਆ ਕੇ ਪੁੱਛਿਆ ਕਿ ਕੀ ਰੋਲ ਲਈ ਉਹ ਆਡਿਸ਼ਨ ਦੇਣਾ ਚਾਹੇਗੀ।

Madhurjeet Sargi Madhurjeet Sarghiਮੇਘਨਾ ਗੁਲਜ਼ਾਰ ਦੀ ਫ਼ਿਲਮ ਲਈ ਨਾ ਕਿਵੇਂ ਕਹੀ ਜਾ ਸਕਦੀ ਸੀ। ਉਹਨਾਂ ਨੇ ਸਕ੍ਰਿਪਟ ਦਿੱਤੀ ਅਤੇ ਇਕ ਹਫ਼ਤੇ ਤੋਂ ਬਾਅਦ ਆਡੀਸ਼ਨ ਲਈ ਬੁਲਾਇਆ। ਉਸ ਨੇ ਇਕ ਹਫ਼ਤੇ ਵਿਚ ਬਹੁਤ ਖੋਜ ਅਤੇ ਮਿਹਨਤ ਕੀਤੀ ਤੇ ਆਡੀਸ਼ਨ ਵਿਚ ਉਹ ਸਿਲੈਕਟ ਹੋ ਗਈ। ਸਰਗੀ ਦਾ ਕਹਿਣਾ ਹੈ ਕਿ ਉਹਨਾਂ ਦਾ ਸ਼ੂਟ ਬਹੁਤ ਯੋਜਨਾਬੱਧ ਰਿਹਾ। ਕੇਵਲ 43 ਦਿਨ ਵਿਚ ਇਹ ਫ਼ਿਲਮ ਪੂਰੀ ਹੋਈ ਕਿਉਂ ਕਿ ਸਾਰੇ ਸਮੇਂ ਦੇ ਪਾਬੰਦ ਅਤੇ ਅਨੁਸ਼ਾਸਿਤ ਢੰਗ ਨਾਲ ਕੰਮ ਕਰਦੇ ਰਹੇ।

Dipika PadukonDeepika Padukone ਦੀਪਿਕਾ ਸਪੈਸ਼ਲ ਮੇਕਅਪ ਕਾਰਨ ਸਾਰਿਆਂ ਕਲਾਕਾਰਾਂ ਨਾਲੋਂ ਪਹਿਲਾਂ ਹੀ ਸੈਟ ’ਤੇ ਪਹੁੰਚ ਜਾਂਦੀ ਸੀ। ਉਹ ਸਾਰਿਆਂ ਨਾਲ ਆਮ ਲੋਕਾਂ ਵਾਲਾ ਵਰਤਾਓ ਕਰਦੀ ਸੀ, ਇਸ ਲਈ ਕਿਸੇ ਨੂੰ ਲਗਦਾ ਹੀ ਨਹੀਂ ਸੀ ਕਿ ਉਹ ਇਕ ਸਟਾਰ ਹੈ। ਮੇਘਨਾ ਗੁਲਜ਼ਾਰ ਅਤੇ ਅਤਿਕਾ ਚੌਹਾਨ ਨੇ ਫ਼ਿਲਮ ਦੀ ਸਕ੍ਰਿਪਟ ਲਿਖੀ ਹੈ ਜੋ ਉਹਨਾਂ ਨੂੰ ਦੋ ਮਹੀਨੇ ਪਹਿਲਾਂ ਮਿਲ ਗਈ ਸੀ। ਇਹ ਇੰਨੀ ਸਪੱਸ਼ਟਤਾ ਅਤੇ ਸ਼ੁੱਧਤਾ ਨਾਲ ਲਿਖੀ ਗਈ ਸੀ ਕਿ ਸ਼ੂਟਿੰਗ ਦੌਰਾਨ ਇਸ ਵਿਚ ਬਹੁਤ ਘਟ ਬਦਲਾਅ ਕੀਤੇ ਗਏ।

ਫ਼ਿਲਮ ਛਪਾਕ ਦਾ ਪ੍ਰਭਾਵ ਸਮਾਜ ’ਤੇ ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਬਾਰੇ ਸਰਗੀ ਦਾ ਕਹਿਣਾ ਹੈ ਕਿ ਇਸ ਫਿਲਮ ਤੋਂ ਬਾਅਦ  ਲੋਕ ਐਸਿਡ ਅਟੈਕ ਦੀ ਗੰਭੀਰਤਾ ਨੂੰ ਸਮਝਣਗੇ ਅਤੇ ਇਸ ਦੀ ਚਰਚਾ ਵਧੇਗੀ। ਫ਼ਿਲਮ ਨਾ ਕੇਵਲ ਔਰਤਾਂ ’ਤੇ ਤੇਜ਼ਾਬ ਨਾਲ  ਹਮਲਿਆਂ ਦੀ ਗੱਲ ਕਰਦੀ ਹੈ ਬਲਕਿ ਇਸ ਅਪਰਾਧ ਦੇ ਹੋਰ ਵੀ ਪਹਿਲੂ ਹਨ।

ਪਹਿਲਾਂ ਇਸ ਹਮਲੇ ਲਈ ਕਾਨੂੰਨ ਨੂੰ ਕੋਈ ਵੱਖਰੀ ਸਜ਼ਾ ਨਹੀਂ ਦਿੱਤੀ ਗਈ ਸੀ, ਪਰ ਹੁਣ ਇਸ ਦੀ ਗੰਭੀਰਤਾ ਨੂੰ ਧਾਰਾ 326 ਬੀ ਦੇ ਤਹਿਤ ਬਿਆਨ ਕੀਤਾ ਗਿਆ ਹੈ। ਫ਼ਿਲਮ ਵਿਚ ਐਸਿਡ ਦੇ ਨਾਲ ਭਰੇ ਮਨ ਦੀ ਰੋਕਥਾਮ' ਯਾਨੀ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲਣ ਦਾ ਸੰਦੇਸ਼ ਹੈ। ਇਹ ਪ੍ਰੇਰਕ ਕਹਾਣੀ ਤੇਜ਼ਾਬ ਦੀ ਸ਼ਿਕਾਰ ਹੋਈ ਔਰਤ ਦੀ ਪੀੜ ਨੂੰ ਉਭਾਰਨ ਤੇ ਮੁਸ਼ਕਿਲ ਸਥਿਤੀਆਂ ’ਤੇ ਉਸ ਦੀ ਜਿੱਤ ਨੂੰ ਦਰਸਾਉਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement