
ਬਾਲੀਵੁੱਡ ਦੇ ਡਿਸਕੋ ਡਾਂਸਰ ਅੱਜ ਆਪਣਾ 68ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ 'ਚ ਡਾਂਸ ਦਾ ਦੌਰ ਸ਼ੁਰੂ ਕਰਨ ਵਾਲੇ
ਬਾਲੀਵੁੱਡ ਦੇ ਡਿਸਕੋ ਡਾਂਸਰ ਅੱਜ ਆਪਣਾ 68ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ ਇੰਡਸਟਰੀ 'ਚ ਡਾਂਸ ਦਾ ਦੌਰ ਸ਼ੁਰੂ ਕਰਨ ਵਾਲੇ ਮਿਥੁਨ ਚੱਕਰਵਰਤੀ ਆਪਣੇ ਖ਼ਾਸ ਡਿਸਕੋ ਤੇ ਦੇਸੀ ਦੇ ਫਿਊਸ਼ਨ ਲਈ ਜਾਣੇ ਜਾਂਦੇ ਹਨ। ਇਨ੍ਹਾਂ ਵਰਗਾ ਸੁਪਰਸਟਾਰ ਅੱਜ ਤੱਕ ਨਾਂਹੀ ਆਇਆ ਹੈ ਤੇ ਸ਼ਾਇਦ ਨਹੀਂ ਆਉਣ ਆਲੇ ਦਿਨਾਂ 'ਚ ਆਏਗਾ। ਮਿਥੁਨ ਨਾਲ ਡਿਸਕੋ ਡਾਂਸਰ ਦਾ ਤਗਮਾ ਵੀ ਲੱਗਾ ਹੋਇਆ।
Disco Dancer
ਬਚਪਨ ਤੋਂ ਹੀ ਡਾਂਸ ਦਾ ਸ਼ੌਂਕ ਰੱਖਣ ਵਾਲੇ ਮਿਥੁਨ, ਗਲੀਆਂ 'ਚ ਡਾਂਸ ਕਰਕੇ ਪੈਸੇ ਇਕੱਠੇ ਕਰਦੇ ਸਨ। ਡਾਂਸ ਨਾਲ ਮਿਥੁਨ ਐਕਟਿੰਗ ਵੀ ਕਰਨਾ ਚਾਹੁੰਦੇ ਸਨ। ਇਸ ਵਜ੍ਹਾ ਨਾਲ ਉਹ ਕੋਲਕਾਤਾ ਛੱਡ ਕੇ ਮੁੰਬਈ ਆ ਗਏ। ਤੇ ਅੱਜ ਇਨ੍ਹਾਂ ਦੇ ਫ਼ਿਲਮੀ ਕਰੀਅਰ ਨੂੰ ਸ਼ੁਰੂ ਹੋਏ 42 ਸਾਲ ਹੋ ਗਏ ਹਨ।
Mithun
ਸਾਲ 1982 'ਚ ਆਈ ਮਿਥੁਨ ਦੀ ਫਿਲਮ 'ਡਿਸਕੋ ਡਾਂਸਰ' ਨੇ ਧਮਾਲ ਮਚਾ ਦਿੱਤੀ ਸੀ। ਇਸ ਤੋਂ ਬਾਅਦ ਹੀ ਸੀ ਕਿ ਉਨ੍ਹਾਂ ਨੂੰ 'ਡਿਸਕੋ ਡਾਂਸਰ' ਕਿਹਾ ਜਾਣ ਲੱਗਾ ਸੀ। 'ਡਿਸਕੋ ਡਾਂਸਰ' ਤੋਂ ਬਾਅਦ ਮਿਥੁਨ ਘਰ-ਘਰ 'ਚ ਮਸ਼ਹੂਰ ਹੋ ਗਏ ਸਨ। ਇਹ ਉਹ ਦੌਰ ਸੀ ਜਿਸ ਵਿਚ ਇੰਡਸਟਰੀ ਨੂੰ ਮਿਥੁਨ ਤੋਂ ਵੱਖ ਕਰਕੇ ਨਹੀਂ ਸੀ ਦੇਖਿਆ ਜਾ ਸਕਦਾ। ਇਕ ਦਹਾਕੇ ਤੱਕ ਮਿਥੁਨ ਨੇ ਬਾਲੀਵੁੱਡ 'ਚ ਕਿਸੇ ਨੂੰ ਆਪਣੇ ਆਲੇ-ਦੁਆਲੇ ਫੜਕਨ ਨਾ ਦਿੱਤਾ।
Mithun in his Young age
ਇਸੇ ਤਰ੍ਹਾਂ ਉਨ੍ਹਾਂ ਨੇ 350 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਤੇ ਖੂਬ ਨਾਮ ਕਮਾਇਆ। ਮਿਥੁਨ ਨੇ ਹਿੰਦੀ ਹੀ ਨਹੀਂ ਸਗੋਂ ਬੰਗਾਲੀ ਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ। ਮਿਥੁਨ ਨੇ ਜਦੋਂ ਫਿਲਮਾਂ ਤੋਂ ਥੋੜੀ ਬ੍ਰੇਕ ਲਈ ਤਾਂ ਉਨ੍ਹਾਂ ਨੇ ਬਿਜ਼ਨੈੱਸ 'ਚ ਇਨਵੇਸਟ ਕਰਨਾ ਸ਼ੁਰੂ ਕਰ ਦਿੱਤਾ। ਮਿਥੁਨ ਇਕ ਐਕਟਰ ਦੇ ਨਾਲ ਸਫਲ ਬਿਜ਼ਨੈੱਸਮੈਨ ਬਣ ਕੇ ਉਭਰੇ। ਉਹ ਮੋਨਾਰਕ ਗਰੁੱਪ ਦੇ ਮਾਲਕ ਵੀ ਹਨ।
Mithun da
ਇਥੇ ਜ਼ਿਕਰਯੋਗ ਹੈ ਕਿ ਮਿਥੁਨ ਦਾ ਲਗਜ਼ਰੀ ਹੋਟਲ ਦਾ ਬਿਜ਼ਨੈੱਸ ਵੀ ਹੈ। ਮਿਥੁਨ ਦੇ ਓਟੀ ਤੇ ਮਨਸੂਰੀ ਸਮਤੇ ਕਈ ਥਾਵਾਂ 'ਤੇ ਸ਼ਾਨਦਾਰ ਹੋਟਲ ਹਨ ਤੇ ਇਸ ਤੋਂ ਇਲਾਵਾ ਉਨ੍ਹਾਂ ਦਾ ਆਪਣਾ ਇਕ ਪ੍ਰੋਡਕਸ਼ਨ ਹਾਊਸ ਵੀ ਹੈ। ਬਿਨਾਂ ਫਿਲਮਾਂ ਕੀਤੇ ਹੀ ਮਿਥੁਨ ਹਰ ਸਾਲ 240 ਕਰੋੜ ਰੁਪਏ ਕਮਾ ਲੈਂਦੇ ਹਨ। ਇੰਨਾਂ ਹੀ ਨਹੀਂ ਮਿਥੁਨ ਦਾ ਲਿਮਕਾ ਬੁੱਕ ਤੇ ਗਿਨੀਜ਼ ਬੁੱਕ 'ਚ ਵੀ ਨਾਂ ਦਰਜ ਹੈ।
Mithun Chakraborty Birthday
ਕਦੇ ਦਾਦਾ ਤੇ ਕਦੇ ਮਿਥੁਨ ਦਾ ਦੇ ਨਾਮ ਨਾਲ ਹਰ ਵਾਰ ਦਰਸ਼ਕਾਂ ਦਾ ਪਿਆਰ ਬਟੋਰਨ ਵਾਲੇ ਮਿਥੁਨ ਚੱਕਰਵਰਤੀ ਨੂੰ ਮਿਲਿਆ ਪਿਆਰ ਨਾ ਤਾਂ ਲਫ਼ਜ਼ਾਂ 'ਚ ਬਿਆਨ ਹੋ ਸਕਦਾ ਹੈ ਤੇ ਨਾ ਹੀ ਲਿਖਤੀ 'ਚ । ਉਮੀਦ ਹੈ ਕਿ ਉਹ ਇਸੇ ਤਰਾਂਹ ਇਹ ਪਿਆਰ ਬਟੋਰਦੇ ਰਹਿਣ ਤੇ ਸਾਰੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਰਹਿਣ।