
ਕਿਰਨ ਖੇਰ, ਇਹ ਉਹ ਨਾਮ ਹੈ ਜਿਸਨੂੰ ਕਿਸੇ ਇਕ ਭੂਮਿਕਾ 'ਚ ਬੰਨਿਆ ਨਹੀਂ ਜਾ ਸਕਦਾ। ਕਦੇ ਅਦਾਕਾਰਾ, ਕਦੇ ਰਾਜਨੀਤਿਕ ਹਸਤੀ, ਕਦੇ ਟੀਵੀ ਪ੍ਰੋਗਰਾਮ ਦੇ ਜੱਜ, ਕਦੇ ਇਕ ...
ਕਿਰਨ ਖੇਰ, ਇਹ ਉਹ ਨਾਮ ਹੈ ਜਿਸ ਨੂੰ ਕਿਸੇ ਇਕ ਭੂਮਿਕਾ 'ਚ ਬੰਨਿਆ ਨਹੀਂ ਜਾ ਸਕਦਾ। ਕਦੇ ਅਦਾਕਾਰਾ, ਕਦੇ ਰਾਜਨੀਤਿਕ ਹਸਤੀ, ਕਦੇ ਟੀਵੀ ਪ੍ਰੋਗਰਾਮ ਦੇ ਜੱਜ, ਕਦੇ ਇਕ ਪਤਨੀ ਤੇ ਕਦੇ ਮਾਂ, ਹਰ ਕਿਰਦਾਰ ਨੂੰ ਉਸਦੀ ਬਣਦੀ ਤਰਜ਼ੀਹ ਦਿੰਦੇ ਹੋਏ ਕਿਰਨ ਖੇਰ ਨੇ ਇਸ ਕਦਰ ਨਿਭਾਇਆ ਕੀ ਕੋਈ ਵੀ ਕਿਰਦਾਰ ਇਕ ਦੂਜੇ ਤਾ ਹਾਵੀ ਨੇ ਹੋ ਸਕਿਆ। ਅੱਜ ਜ਼ਿੰਦਗੀ ਦੇ ਇਨ੍ਹ੍ਹਾਂ ਅਣਗਿਣਤ ਕਿਰਦਾਰਾਂ ਨੂੰ ਨਿਭਾਉਂਦੀ ਹੋਈ ਕਿਰਨ ਖੇਰ 63 ਸਾਲਾਂ ਦੀ ਹੋ ਗਈ ਹੈ।
Kirron Kher
ਇਨ੍ਹਾਂ ਸਾਲਾਂ ਵਿਚ ਕਿਰਨ ਖੇਰ ਨੇ ਬਹੁਤ ਕੁੱਝ ਹਾਸਿਲ ਕੀਤਾ ਤੇ ਆਪਣੀ ਇਕ ਵੱਖਰੀ ਪਛਾਣ ਬਣਾਈ। 90 ਦੇ ਦਸ਼ਕ ਵਿਚ ਆਈ ਸ਼ਾਮ ਬੇਨਿਗਲ ਦੀ ਫ਼ਿਲਮ ਸਰਦਾਰੀ ਬੇਗ਼ਮ ਨਾਲ ਫ਼ਿਲਮ ਇੰਡਸਟਰੀ 'ਚ ਵੀ ਆਪਣੇ ਆਪ ਨੂੰ ਇਸ ਕਦਰ ਸਥਾਪਿਤ ਕੀਤਾ ਕਿ ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੂੰ 1997 ਦੇ ਨੈਸ਼ਨਲ ਫ਼ਿਲਮ ਅਵਾਰ੍ਡ੍ਸ ਵਿਚ ਸਪੈਸ਼ਲ ਜਿਊਰੀ ਅਵਾਰਡ ਨਾਲ ਨਵਾਜ਼ਿਆ ਗਿਆ ਬਸ ਇਸਤੋਂ ਬਾਅਦ ਕਿਰਨ ਖੇਰ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ।
Kirron Kher
ਅੱਜ ਉਮਰ ਦੇ ਇਸ ਪੜਾਅ ਤੇ ਵੀ ਕਿਰਨ ਖੇਰ ਇਕ ਅਨੋਖੇ ਜਜ਼ਬੇ ਨਾਲ ਭਰੇ ਹੋਏ ਹਨ। ਜੋ ਅਕਸਰ ਸਾਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦਾ ਹੈ। ਫੇਰ ਚਾਹੇ ਜਗਾਹ-ਜਗਾਹ ਤੇ ਜਾਕੇ ਲੋਕਾਂ ਨੂੰ ਮਿਲਣਾ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਨਾ ਹੋਵੇ ਜਾਂ ਵੱਖ ਵੱਖ ਮੰਚਾਂ ਤੋਂ ਲੋਕਾਂ ਨੂੰ ਸੰਬੋਧਨ ਕਰਨਾ, ਕਿਰਨ ਖੇਰ ਹਰ ਵਾਰ ਆਪਣੀ ਰਾਜਨੀਤਿਕ ਜਿੰਮੇਵਾਰੀਆਂ ਨੂੰ ਸਰ ਮੱਥੇ ਲੈਕੇ ਚਲਦੇ ਹਨ।
Kirron Kher
ਕਿਰਨ ਖੇਰ ਦਾ ਕਹਿਣਾ ਹੈ ਕਿ ਲੋਕਾਂ ਦੀ ਅਦਾਕਾਰਾਂ ਨੂੰ ਲੈਕੇ ਅਕਸਰ ਇਹੀ ਧਾਰਨਾ ਹੁੰਦੀ ਹੈ ਕਿ ਉਹ ਚੋਣਾਂ ਜਿੱਤਣ ਮਗਰੋਂ ਆਪਣੇ ਹਲਕੇ ਵੱਲ ਕੁੱਝ ਖਾਸ ਧਿਆਨ ਨਹੀਂ ਦਿੰਦੇ ਪਰ ਕਿਰਨ ਖੇਰ ਉਨ੍ਹਾਂ ਅਦਾਕਾਰਾਂ ਵਿਚ ਕਦੇ ਸ਼ੁਮਾਰ ਨਹੀਂ ਹੋਣਾ ਚਾਉਂਦੀ। ਇਹੀ ਕਾਰਣ ਹੈ ਕਿ ਕਿਰਨ ਨਵੀਆਂ ਫ਼ਿਲਮਾਂ 'ਚ ਨਜ਼ਰ ਨਹੀਂ ਆ ਰਹੇ ਹਨ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਇਹ ਫੈਸਲਾ ਆਪਣੇ ਦੇਸ਼ ਤੇ ਆਪਣੇ ਹਲਕੇ ਦੇ ਲੋਕਾਂ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਸਬੂਤ ਹੈ।
Kirron Kher
ਅਸੀਂ ਇਹੀ ਉਮੀਦ ਕਰਦੇ ਆਂ ਕਿ ਇਸੇ ਜਜ਼ਬੇ ਤੇ ਸਕਾਰਾਤਮਕਤਾ ਨਾਲ ਭਰਪੂਰ ਕਿਰਨ ਖੇਰ ਜਿਸ ਤਰਾਂਹ ਵੀ ਚਾਹੁਣ ਦੇਸ਼ ਦੀ ਸੇਵਾ ਵਿਚ ਯੋਗਦਾਨ ਦਿੰਦੇ ਰਹਿਣ। ਸਪੋਕੇਸਮੈਨ ਟੀਵੀ ਵੱਲੋਂ ਕਿਰਨ ਖੇਰ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ।