ਪਹਿਲੀ ਵਾਰ ਟਵੀਟਰ 'ਤੇ ਲਾਈਵ ਹੋਏ ਰਣਬੀਰ, ਕਲ ਦੇਣਗੇ ਵੱਡਾ ਸਰਪ੍ਰਾਈਜ਼ 
Published : Jun 16, 2018, 8:07 pm IST
Updated : Jun 16, 2018, 8:07 pm IST
SHARE ARTICLE
Ranbir Kapoor
Ranbir Kapoor

ਅਦਾਕਾਰ ਰਣਬੀਰ ਕਪੂਰ ਐਤਵਾਰ ਨੂੰ ਫਾਦਰਸ - ਡੇ ਦੇ ਮੌਕੇ 'ਤੇ ਫੈਂਸ ਨੂੰ ਕੋਈ ਵੱਡਾ ਸਰਪ੍ਰਾਇਜ਼ ਦੇਣ ਜਾ ਰਹੇ ਹਨ।

ਅਦਾਕਾਰ ਰਣਬੀਰ ਕਪੂਰ ਐਤਵਾਰ ਨੂੰ ਫਾਦਰਸ - ਡੇ ਦੇ ਮੌਕੇ 'ਤੇ ਫੈਂਸ ਨੂੰ ਕੋਈ ਵੱਡਾ ਸਰਪ੍ਰਾਇਜ਼ ਦੇਣ ਜਾ ਰਹੇ ਹਨ। ਰਣਬੀਰ ਨੇ ਟਵੀਟਰ ਜਾਇਨ ਨਹੀਂ ਕੀਤਾ ਪਰ ਉਹ ਫਾਕਸ ਸਟਾਰ ਹਿੰਦੀ ਦੇ ਟਵੀਟਰ ਹੈਂਡਲ ਤੋਂ ਲਾਇਵ ਆਏ ਸਨ। ਉਨ੍ਹਾਂ ਨੇ ਵੀਡੀਓ 'ਚ ਦਸਿਆ ਕਿ ਇਸ ਫਾਦਰਸ - ਡੇ ਨੂੰ ਉਹ ਦਰਸ਼ਕਾਂ ਦੇ ਨਾਲ ਮਨਾਉਣਗੇ। ਰਣਬੀਰ ਲਈ ਇਹ ਪਹਿਲੀ ਵਾਰ ਸੀ ਕਿ ਉਹ ਟਵਿਟਰ ਉਤੇ ਲਾਈਵ ਆਏ ਹੋਣ। ਦਸ ਦੇਈਏ ਕਿ ਰਣਬੀਰ ਨੇ ਹੁਣ ਤੱਕ ਮਾਇਕਰੋਬਲਾਗਿੰਗ ਸਾਇਟ ਟਵੀਟਰ ਜਾਇਨ ਨਹੀਂ ਕੀਤਾ। 

RanbirRanbir

 ਫਾਦਰਸ ਡੇ ਉਤੇ ਕੀ ਸਰਪ੍ਰਾਈਜ਼ ਲੈ ਕੇ ਆ ਰਹੇ ਹਨ ਸੰਜੂ ? ਮਿਲਿਆ ਇਸ਼ਾਰਾ

ਫਾਦਰਸ - ਡੇ  ਦੇ ਮੌਕੇ ਉਤੇ ਟੀਮ ਸੰਜੂ ਦੇ ਨਾਲ ਆਉਣ ਜਾ ਰਹੇ ਇਸ ਸਰਪ੍ਰਾਈਜ਼ ਦੇ ਬਾਰੇ 'ਚ ਸ਼ੁੱਕਰਵਾਰ ਨੂੰ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਆਪਣੇ ਟਵੀਟਰ ਹੈਂਡਲ ਤੋਂ ਫਾਕਸ ਸਟਾਰ ਹਿੰਦੀ ਦਾ ਇੱਕ ਟਵੀਟ ਰੀਟਵੀਟ ਕਰਦੇ ਹੋਏ ਦਸਿਆ ਸੀ ਕਿ ਉਨ੍ਹਾਂ ਨੂੰ ਇਸ ਸਰਪ੍ਰਾਈਜ਼ ਦੇ ਬਾਰੇ ਵਿਚ ਸਭ ਪਤਾ ਹੈ ਪਰ ਉਹ ਦਸ ਨਹੀਂ ਸਕਦੇ। ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਸ ਦਿਨ ਮੇਕਰਸ ਸੰਜੂ ਦਾ ਕੋਈ ਨਵਾਂ ਗਾਣਾ ਰਿਲੀਜ਼ ਸਕਦੇ ਹਨ ਜੋ ਕਿ ਸੰਜੂ  ( ਰਣਬੀਰ ਕਪੂਰ ) ਅਤੇ ਸੁਨੀਲ ਦੱਤ ( ਪਰੇਸ਼ ਰਾਵਲ  )  ਉੱਤੇ ਫਿਲਮਾਇਆ ਗਿਆ ਹੋ। 

RanbirRanbir

ਦਿੱਗਜ਼ ਐਕਟਰ ਸੰਜੇ ਦੱਤ ਦੀ ਬਾਇਓਪਿਕ ਫਿਲਮ ਸੰਜੂ 29 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਸੰਜੇ ਦੱਤ ਲਈ ਉਨ੍ਹਾਂ ਦੀ ਬਾਇਓਪਿਕ ਫਿਲਮ ਸੰਜੂ ਦੀ ਕੋਈ ਸਪੈਸ਼ਲ ਸਕਰੀਨਿੰਗ ਨਹੀਂ ਹੋਵੇਗੀ। ਹਾਲ ਹੀ ਵਿਚ ਸੰਜੇ ਨੇ ਦਸਿਆ ਕਿ ਉਹ ਨਹੀਂ ਚਾਹੁੰਦੇ ਕਿ ਉਹ ਰਿਲੀਜ਼ ਤੋਂ ਪਹਿਲਾਂ ਇਸ ਫਿਲਮ ਨੂੰ ਦੇਖਣ। ਪਰੇਸ਼ ਰਾਵਲ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਦੀ ਭੂਮਿਕਾ ਵਿਚ ਹਨ। ਇਸ ਵਿਚ ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ, ਜਿਮ ਸਰਭ, ਬੁੱਧੀ ਕੋਇਰਾਲਾ, ਦਿਯਾ ਮਿਰਜ਼ਾ, ਬੋਮਨ ਈਰਾਨੀ ਅਤੇ ਮਹੇਸ਼ ਮਾਂਜਰੇਕਰ ਤੇ ਕਈ ਹੋਰ ਅਹਿਮ ਕਿਰਦਾਰ ਨਿਭਾਅ ਰਹੇ ਹਨ। 

RanbirRanbir

ਬਸ ਹੁਣ ਰਣਬੀਰ ਦੇ ਫੈਂਸ ਨੂੰ ਉਨ੍ਹਾਂ ਦੀ ਫਿਲਮ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ 'ਚ ਇਕ ਖ਼ਬਰ ਆਈ ਸੀ ਕਿ ਕਈ ਵਾਰ ਆਲੀਆ ਭੱਟ ਰਣਬੀਰ ਨੂੰ ਆਪਣਾ ਕਰਸ਼ ਦੱਸ ਚੁਕੀ ਹੈ। ਆਲਿਆ ਨੇ ਰਣਬੀਰ ਦੀ ਅਪਕਮਿੰਗ ਫਿਲਮ ਸੰਜੂ ਦੇ ਗਾਣੇ 'ਕਰ ਹਰ ਮੈਦਾਨ ਫਤਹਿ' ਦੇ ਬਾਰੇ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗਾਣੇ ਦਾ ਨਸ਼ਾ ਹੋ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement