ਹੱਥ ਵਿਚ ਬੀੜੀ ਫੜ ਸੋਨੂੰ ਸੂਦ ਨੇ ਇਕ ਵਾਰ ਫਿਰ ਜਿੱਤਿਆ ਲੋਕਾਂ ਦਾ ਦਿਲ
Published : Jul 16, 2023, 1:38 pm IST
Updated : Jul 16, 2023, 1:38 pm IST
SHARE ARTICLE
photo
photo

ਸੋਨੂੰ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ

 

ਚੰਡੀਗੜ੍ਹ (ਮੁਸਕਾਨ ਢਿੱਲੋਂ) :ਫ਼ਿਲਮਾਂ ਵਿਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਸੂਦ ਅਸਲ ਜ਼ਿੰਦਗੀ ਵਿਚ ਲੋਕਾਂ ਲਈ ਮਸੀਹਾ ਹਨ। ਦੇਸ਼ ਭਰ ਵਿਚ ਆਪਣੇ ਪਰਉਪਕਾਰੀ ਯਤਨਾਂ ਲਈ ਜਾਣੇ ਜਾਂਦੇ ਸੋਨੂੰ ਸੂਦ ਨੇ ਹੁਣ ਇੱਕ ਹੋਰ ਪ੍ਰੇਰਨਾਦਾਇਕ ਵੀਡੀਓ ਦੁਨੀਆਂ ਨਾਲ ਸਾਂਝੀ ਕੀਤੀ ਹੈ।
ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, 'ਚੱਲਦੇ ਸਮੇਂ ਬੀੜੀ ਬੁਝ ਗਈ।'

ਦੱਸ ਦਈਏ ਕਿ ਵੀਡੀਓ 'ਚ ਉਹ ਕੁਝ ਮਜ਼ਦੂਰਾਂ ਨਾਲ ਖੜੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੋਨੂੰ ਦੇ ਹੱਥ ਵਿਚ ਇੱਕ ਬੀੜੀ ਨਜ਼ਰ ਆ ਰਹੀ ਹੈ।

ਅਦਾਕਾਰ 3 ਮਜ਼ਦੂਰਾਂ ਕੋਲ ਜਾ ਕੇ ਖੜਾ ਹੋ ਜਾਂਦਾ ਹੈ ਅਤੇ ਇੱਕ ਮਜ਼ਦੂਰ ਦੇ ਹੱਥੋਂ ਬੀੜੀ ਫੜ ਕੇ ਪੁਛਦਾ ਹੈ ਕਿ ਇਹ ਕੀ ਹੋ ਰਿਹਾ ਹੈ? ਇਸ ਦੇ ਜਵਾਬ ਵਿਚ ਇੱਕ ਮਜ਼ਦੂਰ ਕਹਿੰਦਾ ਹੈ ਕਿ ਸਰ ਟੈਂਟ ਦਾ ਕੰਮ ਕਰ ਰਹੇ ਹਾਂ। ਇਸ ਤੋਂ ਬਾਅਦ ਸੋਨੂੰ ਕਹਿੰਦਾ ਹੈ ਕਿ ਤੁਸੀਂ ਟੈਂਟ ਦਾ ਕੰਮ ਕਰਦੇ ਹੋ ਅਤੇ ਇਕੱਠੇ ਬੀੜੀ ਪੀਂਦੇ ਹੋ।ਇਹ ਸੁਣ ਕੇ ਮਜ਼ਦੂਰ ਹੱਸਣ ਲੱਗ ਪਏ। ਅੱਗੇ ਵੀਡੀਓ 'ਚ ਸੋਨੂੰ ਕਹਿੰਦਾ ਹੈ- ਤੁਸੀਂ ਬੀੜੀ ਕਿਉਂ ਪੀਂਦੇ ਹੋ? ਕੀ ਤੁਸੀਂ ਇਸ ਦਾ ਆਨੰਦ ਮਾਣਦੇ ਹੋ? ਮਜ਼ਦੂਰਾਂ ਨੇ ਹਾਂ ਵਿਚ ਜਵਾਬ ਦਿਤਾ। ਇਸ ਦੌਰਾਨ ਇੱਕ ਮਜ਼ਦੂਰ ਨੇ ਸੋਨੂੰ ਦੇ ਸਵਾਲ ਦਾ ਜਵਾਬ ਦਿਤਾ ਕੀ ਬੀੜੀ ਚੱਲਦੇ-ਚੱਲਦੇ ਬੁਝ ਗਈ। ਸੋਨੂੰ ਹੱਸਦਿਆਂ ਹੋਇਆਂ ਕਹਿੰਦੇ ਹਨ, ਦਿਖਾਓ ਤੁਹਾਡੇ ਤਿੰਨਾਂ ਹੱਥਾਂ ਵਿਚ ਕਿੰਨੀਆਂ ਬੀੜੀਆਂ ਹਨ? ਸਾਰਿਆਂ ਦੇ ਹੱਥੋਂ ਬੀੜੀ ਵਾਪਸ ਲੈ ਕੇ ਸੋਨੂੰ ਨੇ ਕਿਹਾ, ਤੁਸੀਂ ਸਿਗਰਟ ਪੀਣੀ ਛੱਡ ਦਿਓ। ਇਸ ਨਾਲ ਸਿਹਤ ਠੀਕ ਰਹੇਗੀ।

ਅਦਾਕਾਰ ਤਿੰਨਾਂ ਮਜ਼ਦੂਰਾਂ ਨੂੰ ਦੁਨੀਆਂ ਦੇ ਸਾਹਮਣੇ ਵਾਅਦਾ ਕਰਨ ਲਈ ਕਹਿੰਦਾ ਹੈ ਕਿ ਹੁਣ ਉਹ ਤਿੰਨੇ ਕਦੇ ਵੀ ਬੀੜੀ ਨਹੀਂ ਪੀਣਗੇ। ਤਿੰਨੋਂ ਮਜ਼ਦੂਰ ਕਹਿੰਦੇ ਹਨ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਬੀੜੀ ਨਹੀਂ ਪੀਵਾਂਗੇ। ਇਸ ਤੋਂ ਬਾਅਦ ਅਦਾਕਾਰ ਨੇ ਆਪਣੇ ਦਰਸ਼ਕਾਂ ਨੂੰ ਵੀ ਬੇਨਤੀ ਕੀਤੀ ਕਿ ਜੋ ਵੀ ਬੀੜੀ ਪੀਂਦਾ ਹੈ, ਕਿਰਪਾ ਕਰ ਕੇ ਸਿਗਰਟ ਪੀਣੀ ਬੰਦ ਕਰ ਦਿਓ।

ਸੋਨੂੰ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਪ੍ਰਸ਼ੰਸਕ ਇਸ ਵੀਡੀਓ 'ਤੇ ਕਾਫੀ ਪਿਆਰ ਬਰਸਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਵਿਚ ਲਿਖਿਆ – ਅੱਜ ਕੱਲ੍ਹ ਸਾਰੇ ਹੀਰੋ ਹਾਨੀਕਾਰਕ ਗੁਟਕਾ ਪਾਨ ਮਸਾਲਾ ਦੇ ਵਿਗਿਆਪਨ ਕਰ ਰਹੇ ਹਨ ਅਤੇ ਇਹ ਸਾਡੇ ਦੇਸ਼ ਦਾ ਅਸਲੀ ਹੀਰੋ ਹੈ ਜੋ ਲੋਕਾਂ ਨੂੰ ਇਸ ਸੱਭ ਤੋਂ ਬਚਾ ਰਿਹਾ ਹੈ।

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement