'ਕੁੱਛ - ਕੁੱਛ ਹੋਤਾ ਹੈ'  ਦੇ 20 ਸਾਲ ਹੋਏ ਪੂਰੇ
Published : Oct 16, 2018, 6:37 pm IST
Updated : Oct 16, 2018, 6:37 pm IST
SHARE ARTICLE
Kuch Kuch Hota Hai
Kuch Kuch Hota Hai

ਕਰਨ ਜੌਹਰ ਨੇ ਅਪਣੇ ਇੰਸਟਾਗ੍ਰਾਮ ਤੋਂ ਪੋਸਟ ਕਰ 1998 ਵਿਚ ਰਿਲੀਜ਼ ਹੋਈ ਫਿਲਮ 'ਕੁੱਛ - ਕੁੱਛ ਹੋਤਾ ਹੈ' ਦੇ 20 ਸਾਲ ਪੂਰੇ ਹੋਣ ਦੀ ਜਾਣਕਾਰੀ ਦਿਤੀ। ਫਿਲਮ ...

ਮੁੰਬਈ : (ਪੀਟੀਆਈ) ਕਰਨ ਜੌਹਰ ਨੇ ਅਪਣੇ ਇੰਸਟਾਗ੍ਰਾਮ ਤੋਂ ਪੋਸਟ ਕਰ 1998 ਵਿਚ ਰਿਲੀਜ਼ ਹੋਈ ਫਿਲਮ 'ਕੁੱਛ - ਕੁੱਛ ਹੋਤਾ ਹੈ' ਦੇ 20 ਸਾਲ ਪੂਰੇ ਹੋਣ ਦੀ ਜਾਣਕਾਰੀ ਦਿਤੀ। ਫਿਲਮ ਦਾ ਪੋਸਟਰ ਸ਼ੇਅਰ ਕਰ ਕਰਨ ਜੌਹਰ ਨੇ ਲਿਖਿਆ, ਵਿਸ਼ਵਾਸ ਨਹੀਂ ਹੋ ਰਿਹਾ ਕਿ 'ਕੁੱਛ - ਕੁੱਛ ਹੋਤਾ ਹੈ' ਦੇ 20 ਸਾਲ ਪੂਰੇ ਹੋ ਗਏ ਹਨ। ਮੇਰੇ ਕਰਿਅਰ ਦਾ ਮਾਈਲਸਟੋਨ ਸੀ ਇਹ ਫਿਲਮ। ਪੋਸਟ ਵਿਚ ਉਨ੍ਹਾਂ ਨੇ ਫਿਲਮ ਦੇ ਸਾਰੇ ਕਲਾਕਾਰ ਸ਼ਾਹਰੁਖ ਖਾਨ, ਕਾਜੋਲ ਅਤੇ ਰਾਨੀ ਮੁਖਰਜੀ ਦਾ ਧੰਨਵਾਦ ਕੀਤਾ। 

Kuch Kuch Hota HaiKuch Kuch Hota Hai

ਇਸ ਕਿਊਟ ਲਵ ਟਰੈਂਗਲ ਫਿਲਮ ਵਿਚ ਸ਼ਾਹਰੁਖ ਖਾਨ, ਕਾਜੋਲ ਅਤੇ ਰਾਨੀ ਮੁਖਰਜੀ ਅਹਿਮ ਭੂਮਿਕਾ ਵਿਚ ਸਨ ਪਰ ਉਨ੍ਹਾਂ ਦੇ ਆਸਪਾਸ ਦੇ ਕਿਰਦਾਰ ਜਿਨ੍ਹਾਂ ਨੇ ਮੁੱਖ ਅਭਿਨੇਤਾਵਾਂ ਨੂੰ ਪਰਦੇ 'ਤੇ ਗਜਬ ਦੀ ਪਰਫਾਰਮੈਂਸ ਵਿਖਾਉਣ ਵਿਚ ਮਦਦ ਕੀਤੀ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਫਿਲਮ ਦੇ ਇੰਝ ਹੀ ਕੁੱਝ ਕਿਰਦਾਰਾਂ ਵਿਚੋਂ ਕੁੱਝ ਫਰੀਦਾ ਜਲਾਲ ਅਤੇ ਅਨੁਪਮ ਖੇਰ ਰਹੇ। ਫਿਲਮ ਵਿਚ ਅਨੁਪਮ ਖੇਰ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਰਾਣੀ ਦੇ ਪਿਤਾ ਦਾ ਰੋਲ ਕੀਤਾ ਸੀ। ਉਥੇ ਹੀ ਫਰੀਦਾ ਜਲਾਲ ਸ਼ਾਹਰੁਖ ਖਾਨ ਦੀ ਮਾਂ ਦੇ ਭੂਮਿਕਾ ਵਿਚ ਦਿਖੀ।  

ਫਿਲਮ 'ਕੁੱਛ - ਕੁੱਛ ਹੋਤਾ ਹੈ' ਦੀ ਸ਼ੂਟਿੰਗ ਲਈ ਜਿਨ੍ਹਾਂ ਤਿੰਨ ਦੇਸ਼ਾਂ ਨੂੰ ਚੁਣਿਆ ਗਿਆ ਉਹ ਸਨ ਮੌਰੀਸ਼ੀਅਸ, ਸਕਾਟਲੈਂਡ ਅਤੇ ਭਾਰਤ। ਮੌਰੀਸ਼ੀਅਸ ਦੀ ਯੂਨੀਵਰਸਿਟੀ ਵਿਚ ਫਿਲਮ ਦੇ ਕਾਲਜ ਦਾ ਹਰ ਸੀਨ ਫਿਲਮਾਇਆ ਗਿਆ ਹੈ। ਇਸ ਤੋਂ ਇਲਾਵਾ ਫਿਲਮ ਨੂੰ ਮੁੰਬਈ ਦੇ ਕਈ ਸਟੂਡੀਓਜ਼ ਵਿਚ ਵੀ ਸ਼ੂਟ ਕੀਤਾ ਗਿਆ ਹੈ। ਇਹਨਾਂ ਵਿਚ ਫਿਲਮ ਸਿਟੀ, ਗੁਰੁਗ੍ਰਾਮ, ਫਿਲਮਾਇਆ ਸਟੂਡੀਓ, ਫਿਲਮਿਸਤਾਨ ਸਟੂਡੀਓਜ਼,  ਚੇਂਬੂਰ ਅਤੇ ਆਰਕੇ ਸਟੂਡੀਓਜ਼ ਦਾ ਨਾਮ ਵੀ ਸ਼ਾਮਿਲ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement