ਕਰਨ ਜੌਹਰ ਦੇ ਸ਼ੋਅ ਦੀ ਮਹਿਮਾਨ ਬਣਨਗੀਆਂ ਦੀਪਿਕਾ ਅਤੇ ਆਲਿਆ
Published : Sep 29, 2018, 11:32 am IST
Updated : Sep 29, 2018, 11:32 am IST
SHARE ARTICLE
Koffee with Karan Alia Bhatt Deepika Padukone
Koffee with Karan Alia Bhatt Deepika Padukone

ਕਰਨ ਜੌਹਰ ਦਾ ਛੋਟੇ ਪਰਦੇ ਦਾ ਸਭ ਤੋਂ ਚਰਚਿਤ ਚੈਟ ਸ਼ੋਅ 'ਕੌਫ਼ੀ ਵਿਦ ਕਰਣ' ਦੀ ਸ਼ੁਰੂਆਤ ਹੋਣ ਜਾ ਰਹੀ ਹੈ। 'ਕੌਫ਼ੀ ਵਿਦ ਕਰਣ' ਸੀਜ਼ਨ 6 ਅਗਲੇ ਮਹੀਨੇ 21 ਤਾਰੀਖ ਨੂੰ ...

ਕਰਨ ਜੌਹਰ ਦਾ ਛੋਟੇ ਪਰਦੇ ਦਾ ਸਭ ਤੋਂ ਚਰਚਿਤ ਚੈਟ ਸ਼ੋਅ 'ਕੌਫ਼ੀ ਵਿਦ ਕਰਣ' ਦੀ ਸ਼ੁਰੂਆਤ ਹੋਣ ਜਾ ਰਹੀ ਹੈ। 'ਕੌਫ਼ੀ ਵਿਦ ਕਰਣ' ਸੀਜ਼ਨ 6 ਅਗਲੇ ਮਹੀਨੇ 21 ਤਾਰੀਖ ਨੂੰ ਟੇਲੀਕਾਸਟ ਕੀਤਾ ਜਾਵੇਗਾ। ਅਜਿਹੇ ਵਿਚ ਉਨ੍ਹਾਂ ਦੇ ਸ਼ੋਅ ਵਿਚ ਪਹਿਲਾ ਗੇਸਟ ਕੌਣ ਹੋਵੇਗਾ ਇਸ ਸਵਾਲ ਤੋਂ ਵੀ ਪਰਦਾ ਉਠ ਗਿਆ ਹੈ। ਇਸ ਸਵਾਲ ਤੋਂ ਖ਼ੁਦ ਕਰਣ ਨੇ ਪਰਦਾ ਚੁੱਕਦੇ ਹੋਏ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸ਼ੋਅ ਦੀ ਸ਼ੁਰੂਆਤ ਆਲਿਆ ਭੱਟ ਅਤੇ ਦੀਪਿਕਾ ਪਾਦੁਕੋਣ ਨਾਲ ਹੋਣ ਜਾ ਰਹੀ ਹੈ। ਦਰਅਸਲ ਕਰਣ ਦਾ ਇਹ ਪਹਿਲਾ ਸ਼ੋਅ 'ਮਹਿਲਾ ਸ਼ਕਤੀ' ਦੇ ਬਾਰੇ ਵਿਚ ਹੋਵੇਗਾ।

Alia Bhatt, Deepika PadukoneAlia Bhatt, Deepika Padukone

ਹੁਣ ਕਰਣ ਜੌਹਰ ਅਤੇ ਉਨ੍ਹਾਂ ਦੇ ਸਿੱਧੇ ਸਵਾਲਾਂ ਦਾ ਸਾਹਮਣਾ ਕਰਣ ਲਈ ਅਦਾਕਾਰ ਦੀਪਿਕਾ ਪਾਦੁਕੋਣ ਅਤੇ ਆਲੀਆ ਭੱਟ ਤਿਆਰ ਹੋ ਗਈਆਂ ਹਨ। ਕਰਨ ਨੇ ਟਵੀਟ ਵਿਚ ਲਿਖਿਆ, 'ਕੌਫ਼ੀ' ਦਾ ਪਹਿਲਾ ਕਪ ਮਹਿਲਾ ਸ਼ਕਤੀ ਦੇ ਬਾਰੇ ਵਿਚ ਹੈ। ਕੌਫ਼ੀ ਵਿਦ ਕਰਣ ਦੇ ਸੀਜ਼ਨ 6 ਦੇ ਪਹਿਲੇ ਏਪੀਸੋਡ ਵਿਚ ਦੀਪਿਕਾ ਪਾਦੁਕੋਣ ਅਤੇ ਆਲਿਆ ਭੱਟ ਦਾ ਸਵਾਗਤ ਹੈ, ਜਿਸ ਦਾ ਪ੍ਰਸਾਰਣ ਸਟਾਰ ਵਰਲਡ ਇੰਡੀਆ ਅਤੇ ਹਾਟ ਸਟਾਰ ਉੱਤੇ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਦੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿਚ ਹਨ ਅਤੇ ਉੱਧਰ ਆਲੀਆ ਭੱਟ ਰਣਵੀਰ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿਚ ਹੈ।


ਇਹ ਸ਼ੋਅ ਕਾਫ਼ੀ ਮਜ਼ੇਦਾਰ ਹੋ ਸਕਦਾ ਹੈ ਕਿਉਂਕਿ ਆਲੀਆ ਤੋਂ ਪਹਿਲਾਂ ਰਣਬੀਰ ਕਪੂਰ ਦੀ ਗਰਲਫਰੈਂਡ ਦੀਪਿਕਾ ਰਹੀ ਹੈ। ਕੌਫ਼ੀ ਵਿਦ ਕਰਣ' ਦੇ ਪਿਛਲੇ ਸੀਜ਼ਨ ਵਿਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਰਣਵੀਰ ਸਿੰਘ, ਵਰੁਣ ਧਵਨ, ਅਰਜੁਨ ਕਪੂਰ, ਅਨੁਸ਼ਕਾ ਸ਼ਰਮਾ, ਪ੍ਰਿਅੰਕਾ ਚੋਪੜਾ, ਸੋਨਮ ਕਪੂਰ, ਸਲੀਮ ਖਾਨ, ਕਾਜੋਲ ਅਤੇ ਰਾਨੀ ਮੁਖਰਜੀ ਜਿਵੇਂ ਸਿਤਾਰੇ ਸ਼ਾਮਿਲ ਹੋ ਚੁੱਕੇ ਹਨ।

ਸਟਾਰ ਵਰਲਡ ਦੇ ਆਧਿਕਾਰਿਕ ਯੂਟਿਊਬ ਚੈਨਲ ਉੱਤੇ ਅਪਲੋਡ ਕੀਤੇ ਗਏ ਇਸ ਵੀਡੀਓ ਵਿਚ ਕਰਣ ਜੌਹਰ ਇਹ ਦੱਸਦੇ ਹਨ ਕਿ ਮੈਂ ਸਾਰੇ ਗਲਤ ਸਵਾਲ ਪੁੱਛਣਾ ਸਵੀਕਾਰ ਕਰਾਂਗਾ। ਤੁਸੀਂ ਇਹ ਸਵੀਕਾਰ ਕਰੋ ਕਿ ਤੁਹਾਨੂੰ ਉਨ੍ਹਾਂ ਦੇ ਜਵਾਬ ਪਸੰਦ ਆਏ ਸਨ। ਉਨ੍ਹਾਂ ਦੇ ਸਵਾਲ ਕਿਸੇ ਨੂੰ ਤਕਲੀਫ ਦੇਣ ਪਰ ਉਹ ਦੂਸਰਿਆਂ ਦੇ ਸਾਹਮਣੇ ਆਪਣੇ ਬੇਬਾਕ ਸਵਾਲਾਂ ਨੂੰ ਰੱਖਣ ਤੋਂ ਡਰਦੇ ਨਹੀਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement