NCB ਦੀ ਜਾਂਚ ਤੋਂ ਬਾਅਦ ਰਕੁਲ ਪ੍ਰੀਤ ਸਿੰਘ ਨੇ ਸਾਂਝੀ ਕੀਤੀ ਪਹਿਲੀ ਪੋਸਟ,ਲੋਕਾਂ ਨੇ ਲਗਾਈ ਕਲਾਸ
Published : Oct 16, 2020, 11:04 am IST
Updated : Oct 16, 2020, 11:04 am IST
SHARE ARTICLE
Rakul Preet Singh
Rakul Preet Singh

ਐਨਸੀਬੀ ਦੀ ਜਾਂਚ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੋਂ ਬਣਾਈ ਰੱਖੀ ਸੀ ਦੂਰੀ

ਨਵੀਂ ਦਿੱਲੀ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਆਇਆ ਤੂਫਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।ਡਰੱਗ ਵਰਗੇ ਕਈ ਹੈਰਾਨੀਜਨਕ ਦੋਸ਼  ਬਾਲੀਵੁਡ ਤੇ ਲੱਗ ਗਏ ਹਨ।

sushant singh rajputsushant singh rajput

ਬੀਤੇ ਦਿਨਾਂ ਵਿੱਚ ਡਰੱਗ ਦੇ ਮਾਮਲੇ ਵਿੱਚ ਸਾਹਮਣੇ ਆਏ ਬਹੁਤੇ ਵੱਡੇ ਨਾਮਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਵਿੱਚ ਐਨਸੀਬੀ ਨੇ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਰਿਆ ਚੱਕਰਵਰਤੀ, ਸਾਰਾ ਅਲੀ ਖਾਨ, ਦੀਪਿਕਾ ਪਾਦੂਕੋਣ ਅਤੇ ਰਕੁਲ ਪ੍ਰੀਤ ਸਿੰਘ ਨੇ ਵੀ ਪੁੱਛਗਿੱਛ ਕੀਤੀ ਸੀ।

deepika padukone,sara and Shraddha Kapoordeepika padukone,sara and Shraddha Kapoor

ਐਨਸੀਬੀ ਤੋਂ ਪੁੱਛਗਿੱਛ ਤੋਂ ਬਾਅਦ ਹੁਣ ਪਹਿਲੀ ਵਾਰ ਰਕੁਲ ਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਰਕੁਲ ਪ੍ਰੀਤ ਸਿੰਘ ਨੇ ਐਨਸੀਬੀ ਦੀ ਜਾਂਚ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਸੀ।

photoRakul Preet Singh

ਇਸ ਦੇ ਨਾਲ ਹੀ ਉਹ ਇਸ ਕੇਸ ਤੋਂ ਬਾਅਦ ਪਹਿਲੀ ਵਾਰ ਇੰਸਟਾਗ੍ਰਾਮ 'ਤੇ ਐਕਟਿਵ ਦਿਖਾਈ ਦੇ ਰਹੀ ਹੈ। ਰਕੁਲ ਨੇ ਇਥੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਇਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੀ ਹੈ। ਇਸ ਤਸਵੀਰ ਵਿਚ ਰਕੁਲ ਯੋਗਾ ਕਰਦੇ ਦਿਖਾਈ ਦੇ ਰਹੀ ਹੈ।

ਉਹ ਆਪਣੇ ਪੂਰੇ ਸਰੀਰ ਨੂੰ ਅੱਗੇ ਖਿੱਚਦੀ ਦਿਖਾਈ ਦੇ ਰਹੀ ਹੈ। ਤਸਵੀਰ ਦੇ ਕੈਪਸ਼ਨ ਵਿਚ, ਰਕੁਲ ਪ੍ਰੀਤ ਸਿੰਘ ਨੇ ਲਿਖਿਆ, 'ਅੱਗੇ ਜਾਓ, ਖਿੱਚੋ, ਤਾਕਤ ਦਿਓ ਅਤੇ ਅੱਗੇ ਵਧੋ। ਇਸਦੇ ਨਾਲ, ਰਕੁਲ ਨੇ ਦਿਲ ਦੀ ਇਮੋਜੀ ਵੀ ਲਗਾਈ ਹੈ ਪਰ ਕੁਝ ਲੋਕ ਇਸ ਪੋਸਟ 'ਤੇ ਉਨ੍ਹਾਂ ਦੇ ਡਰੱਗ ਲੈਣ ਬਾਰੇ ਪੁੱਛ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਸੋਸ਼ਲ ਮੀਡੀਆ 'ਤੇ ਵਾਪਸ ਆਉਣ ਦੇ ਉਸਦੇ ਫੈਸਲੇ ਨੂੰ ਬੋਲਡ ਦੱਸ ਰਹੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement