ਵਿਵਾਦਾਂ ਤੋਂ ਬਾਅਦ ਰਾਨੂ ਮੰਡਲ ਦਾ ਨਵਾਂ ਗੀਤ ਹੋਇਆ ਰਿਲੀਜ਼
Published : Nov 16, 2019, 2:51 pm IST
Updated : Nov 16, 2019, 2:51 pm IST
SHARE ARTICLE
ranu mondal
ranu mondal

ਸੋਸ਼ਲ ਮੀਡੀਆ 'ਤੇ ਸਟਾਰ ਬਣ ਚੁੱਕੀ ਰਾਨੂੰ ਮੰਡਲ ਦਾ ਕੁਝ ਦਿਨ ਪਹਿਲਾਂ 'ਤੇਰੀ ਮੇਰੀ ਕਹਾਣੀ' ਗਾਣਾ ਆਇਆ ਸੀ। ਜਿਸ ਨੇ ਚਾਰੇ ਪਾਸੇ ਧੂਮ ਮਚਾ ਦਿੱਤੀ ਸੀ। ਹੁਣ ਰਾਨੂੰ

ਮੁੰਬਈ  : ਸੋਸ਼ਲ ਮੀਡੀਆ 'ਤੇ ਸਟਾਰ ਬਣ ਚੁੱਕੀ ਰਾਨੂੰ ਮੰਡਲ ਦਾ ਕੁਝ ਦਿਨ ਪਹਿਲਾਂ 'ਤੇਰੀ ਮੇਰੀ ਕਹਾਣੀ' ਗਾਣਾ ਆਇਆ ਸੀ। ਜਿਸ ਨੇ ਚਾਰੇ  ਪਾਸੇ ਧੂਮ ਮਚਾ ਦਿੱਤੀ ਸੀ। ਹੁਣ ਰਾਨੂੰ ਮੰਡਲ ਦੇ ਫੈਨਜ਼ ਲਈ ਖੁਸ਼ਖ਼ਬਰੀ ਹੈ ਕਿਉਂਕਿ ਉਨ੍ਹਾਂ ਦਾ ਦੂਜਾ ਗਾਣਾ 'ਆਸ਼ਿਕੀ ਮੇ ਤੇਰੀ' ਵੀ ਰਿਲੀਜ਼ ਹੋ ਚੁੱਕਿਆ ਹੈ। ਹਾਲ ਹੀ 'ਚ ਸਿੰਗਰ ਹਿਮੇਸ਼ ਰੇਸ਼ਮੀਆ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰ ਆਪਣੇ ਗਾਣੇ ਦੀ ਜਾਣਕਾਰੀ ਦਿੱਤੀ ਹੈ।

ranu mondal ranu mondal

ਇਸ ਪੋਸਟ 'ਚ ਹਿਮੇਸ਼ ਰੇਸ਼ਮੀਆ ਲਿਖਦੇ ਹਨ, 'ਹੈਪੀ ਐਂਡ ਹਾਰਡੀਂ ਫਿਲਮ ਦਾ ਅਗਲਾ ਗਾਣਾ 'ਆਸ਼ਿਕੀ ਮੇ ਤੇਰੀ 2.0' ਹੁਣ ਆ ਚੁੱਕਿਆ ਹੈ, 'ਤੇਰੀ ਮੇਰੀ ਕਹਾਣੀ' ਤੋਂ ਬਾਅਦ ਇਹ ਗਾਣਾ ਮੇਰਾ ਪਰਸਨਲ ਫੇਵਰੇਟ ਬਣ ਚੁੱਕਿਆ ਹੈ, ਹੈਪੀ ਹਾਰਡੀ 3 ਜਨਵਰੀ ਨੂੰ ਹਰ ਥਾਂ ਰਿਲੀਜ਼ ਹੋਣ ਵਾਲੀ ਹੈ, ਸਾਰਿਆਂ ਨੂੰ ਪਿਆਰ, ਤੁਹਾਡੇ ਸੋਪਰਟ ਲਈ ਧੰਨਵਾਦ।'

ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਨੂੰ ਇੰਟਰਨੈੱਟ ਸੈਂਸੇਸ਼ਨ ਰਾਨੂੰ ਮੰਡਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਫਿਲਮ ਹੈਪੀ ਹਾਰਡੀ ਦਾ ਗਾਣਾ ਤੇਰੀ ਮੇਰੀ ਕਹਾਣੀ ਸਾਹਮਣੇ ਆਇਆ ਸੀ, ਜਿਸ 'ਚ ਹਿਮੇਸ਼ ਤੇ ਰਾਨੂੰ ਮੰਡਲ ਨੇ ਆਵਾਜ਼ ਦਿੱਤੀ। ਇਸ ਗਾਣੇ ਦੀ ਰਿਕਾਰਡਿੰਗ ਦਾ ਵੀਡੀਓ ਵੀ ਹਿਮੇਸ਼ ਰੇਸ਼ਮੀਆ ਵੱਲੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਸੀ, ਜਿਸ ਨੂੰ ਕਈ ਸਾਰੇ ਲਾਈਕਸ ਤੇ ਵਿਊਜ਼ ਮਿਲ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement