
ਸੋਸ਼ਲ ਮੀਡੀਆ ਸਟਾਰ ਰਾਨੂੰ ਮੰਡਲ ਨੂੰ ਅੱਜ ਸਭ ਜਾਣਦੇ ਹਨ। ਰੇਲਵੇ ਸਟੇਸ਼ਨ 'ਤੇ ਗੀਤ ਗਾਉਣ ਵਾਲੀ ਰਾਨੂੰ ਨੇ ਹਿਮੇਸ਼ ਰੇਸ਼ਮੀਆ ਦੀ ਫਿਲਮ 'ਹੈਪੀ ਹਾਰਡੀ ..
ਮੁੰਬਈ : ਸੋਸ਼ਲ ਮੀਡੀਆ ਸਟਾਰ ਰਾਨੂੰ ਮੰਡਲ ਨੂੰ ਅੱਜ ਸਭ ਜਾਣਦੇ ਹਨ। ਰੇਲਵੇ ਸਟੇਸ਼ਨ 'ਤੇ ਗੀਤ ਗਾਉਣ ਵਾਲੀ ਰਾਨੂੰ ਨੇ ਹਿਮੇਸ਼ ਰੇਸ਼ਮੀਆ ਦੀ ਫਿਲਮ 'ਹੈਪੀ ਹਾਰਡੀ ਅਤੇ ਹੀਰ' ਲਈ 3 ਗੀਤ ਵੀ ਗਾ ਦਿੱਤੇ ਹਨ। ਇਸ ਵਿੱਚ ਰਾਖੀ ਸਾਵੰਤ ਵੀ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਪ੍ਰੇਸ਼ਾਨ ਹੈ। ਦਰਅਸਲ ਰਾਖੀ ਸਾਵੰਤ ਦਾ ਵੀਡੀਓ ਗੀਤ ਛੱਪਨ ਛੁਨੀ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ ਹੈ।
Ranu Mandal
ਰਾਖੀ ਗੀਤ ਨੂੰ ਪ੍ਰਮੋਟ ਕਰਨ ਵਿੱਚ ਲੱਗੀ ਹੋਈ ਹੈ ਅਤੇ ਉਹ ਚਾਹੁੰਦੀ ਹੈ ਕਿ ਰਾਨੂੰ ਮੰਡਲ ਉਨ੍ਹਾਂ ਦੇ ਇਸ ਗੀਤ ਦੇ ਰੀਮਿਕਸ ਵਰਜਨ ਨੂੰ ਆਪਣੀ ਆਵਾਜ਼ ਦੇਵੇ। ਦੱਸ ਦਈਏ ਕਿ ਰਾਖੀ 'ਤੇ ਫਿਲਮਾਏ ਗਏ ਆਰੀਜਨਲ ਗੀਤ ਨੂੰ ਮੰਦਾਕਿਨੀ ਬੋਰਾ ਨੇ ਗਾਇਆ ਹੈ। ਵੀਡੀਓ ਗੀਤ 'ਚ ਰਾਖੀ ਤੋਂ ਇਲਾਵਾ ਮਿਉਰਾਕਸ਼ੀ ਬੋਰਾ ਅਤੇ ਮੋਨਿਕਾ ਸਿੰਘ ਵੀ ਹਨ।
Ranu Mandal
ਕੁਝ ਦਿਨ ਪਹਿਲਾਂ ਇੱਕ ਇੰਟਰਵਯੂ ਦੇ ਦੌਰਾਨ ਲਤਾ ਮੰਗੇਸ਼ਕਰ ਨੇ ਰਾਨੂੰ ਮੰਡਲ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਸੀ, 'ਜੇਕਰ ਮੇਰੇ ਨਾਮ ਅਤੇ ਕੰਮ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਪਰ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਨਕਲ ਕਰਨ ਨਾਲ ਤੁਹਾਨੂੰ ਲੰਬੇ ਸਮਾਂ ਤੱਕ ਸਫਲਤਾ ਨਹੀਂ ਮਿਲ ਸਕਦੀ ਹੈ। ਟੀਵੀ 'ਤੇ ਮਿਊਜ਼ਿਕ ਸ਼ੋਅ 'ਚ ਆਉਣ ਵਾਲੇ ਪ੍ਰਤੀਯੋਗੀਆਂ ਲਈ ਚਿੰਤਾ ਜਤਾਉਂਦੇ ਹੋਏ ਲਤਾ ਮੰਗੇਸ਼ਕਰ ਨੇ ਕਿਹਾ ਸੀ, ਕਈ ਬੱਚੇ ਮੇਰੇ ਗੀਤ ਬਹੁਤ ਹੀ ਖੂਬਸੂਰਤੀ ਨਾਲ ਗਾਉਂਦੇ ਹਨ ਪਰ ਕਿੰਨਿਆਂ ਨੂੰ ਉਨ੍ਹਾਂ ਦੀ ਪਹਿਲੀ ਸਫਲਤਾ ਤੋਂ ਬਾਅਦ ਰੱਖਿਆ ਗਿਆ ਹੋਵੇਗਾ।
Ranu Mandal
ਮੈਂ ਸਿਰਫ ਸੁਨਿਧੀ ਚੌਹਾਨ ਅਤੇ ਸ਼ਰੇਆ ਘੋਸ਼ਾਲ ਨੂੰ ਜਾਣਦੀ ਹਾਂ। ਲਤਾ ਜੀ ਨੇ ਆਪਣੀ ਭੈਣ ਆਸਾ ਭੋਸਲੇ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਆਸਾ ਆਪਣੇ ਸਟਾਇਲ 'ਚ ਗੀਤ ਦੀ ਜਿਦ ਨਹੀਂ ਕਰਦੀ ਤਾਂ ਉਹ ਮੇਰਾ ਪਰਛਾਵਾਂ ਬਣ ਕੇ ਰਹਿ ਜਾਂਦੀ ਹੈ। ਉਹ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਵਿਅਕਤੀ ਦੀ ਪ੍ਰਤੀਭਾ ਉਸਨੂੰ ਕਿੰਨੀ ਦੂਰ ਤੱਕ ਲੈ ਕੇ ਜਾ ਸਕਦੀ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ