Bigg Boss 17: ਵਿੱਕੀ ਜੈਨ 'ਤੇ ਭੜਕੇ ਮੁਨੱਵਰ ਫਾਰੂਕੀ; ਗੁੱਸੇ ਵਿਚ ਕਹਿ ਦਿਤੀ ਇਹ ਗੱਲ
Published : Jan 17, 2024, 3:25 pm IST
Updated : Jan 17, 2024, 3:26 pm IST
SHARE ARTICLE
Bigg Boss 17 : Vicky Jain and Munawar Faruqui’s fight
Bigg Boss 17 : Vicky Jain and Munawar Faruqui’s fight

ਦਰਅਸਲ ਇਕ ਟਾਸਕ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਵਿਚ ਮੁਨੱਵਰ ਬਹੁਤ ਗੁੱਸੇ ਵਿਚ ਆ ਗਏ।

Bigg Boss 17:  'ਬਿੱਗ ਬੌਸ 17' ਅਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਤਾਜ਼ਾ ਐਪੀਸੋਡ ਵਿਚ ਹਮੇਸ਼ਾ ਸ਼ਾਂਤ ਨਜ਼ਰ ਆਉਣ ਵਾਲੇ ਮੁਨੱਵਰ ਫਾਰੂਕੀ ਬਹੁਤ ਗੁੱਸੇ ਵਿਚ ਨਜ਼ਰ ਆਏ। ਮੁਨੱਵਰ ਅਤੇ ਸਮਰਥ ਜੁਰੇਲ ਨੂੰ ਅਕਸਰ ਬਹਿਸ ਕਰਦੇ ਦੇਖਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਸਮਰਥ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਟਨਲ ਤਕ ਛੱਡ ਕੇ ਆਉਣਗੇ। ਅਜਿਹਾ ਹੀ ਹੋਇਆ, ਇਸ ਹਫਤੇ ਸਮਰਥ ਸ਼ੋਅ ਤੋਂ ਬਾਹਰ ਹੋ ਗਏ ਹਨ ਅਤੇ ਜਿਸ ਸਮੇਂ ਉਹ ਘਰ ਤੋਂ ਬਾਹਰ ਨਿਕਲ ਰਹੇ ਸਨ, ਉਸ ਸਮੇਂ ਮੁਨੱਵਰ ਸੱਭ ਤੋਂ ਅੱਗੇ ਟਨਲ ਵਿਚ ਖੜ੍ਹੇ ਦਿਖਾਈ ਦਿਤੇ। ਹੁਣ ਉਨ੍ਹਾਂ ਨੇ ਵਿੱਕੀ ਜੈਨ ਨੂੰ ਵੀ ਇਹੀ ਗੱਲ ਕਹੀ ਹੈ। ਦਰਅਸਲ ਇਕ ਟਾਸਕ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਵਿਚ ਮੁਨੱਵਰ ਬਹੁਤ ਗੁੱਸੇ ਵਿਚ ਆ ਗਏ।  

ਦਰਅਸਲ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਕ ਟਾਰਚਰ ਟਾਸਕ ਸੀ, ਜਿਸ ਵਿਚ ਘਰ ਦੇ ਮੈਂਬਰਾਂ ਨੂੰ ਦੋ ਟੀਮਾਂ ਵਿਚ ਵੰਡਿਆ ਗਿਆ ਸੀ। ਟੀਮ ਏ ਵਿਚ ਮਨਾਰਾ ਚੋਪੜਾ, ਅਰੁਣ, ਮੁਨੱਵਰ ਫਾਰੂਕੀ ਅਤੇ ਅਭਿਸ਼ੇਕ ਕੁਮਾਰ ਹਨ ਅਤੇ ਟੀਮ ਬੀ ਵਿਚ ਅੰਕਿਤਾ ਲੋਖੰਡੇ, ਵਿੱਕੀ ਜੈਨ, ਈਸ਼ਾ ਮਾਲਵੀਆ, ਆਇਸ਼ਾ ਖਾਨ ਹਨ। ਟੀਮ ਏ ਦਾ ਟਾਸਕ ਹੋ ਗਿਆ ਹੈ, ਜਿਸ 'ਚ ਵਿੱਕੀ ਅਤੇ ਉਸ ਦੀ ਟੀਮ ਨੇ ਜ਼ਬਰਦਸਤ ਤਸ਼ੱਦਦ ਕੀਤਾ ਪਰ ਅਪਣੀ ਵਾਰੀ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਜਿਹੀ ਹਰਕਤ ਕੀਤੀ ਜਿਸ ਨਾਲ ਮੁਨੱਵਰ ਭੜਕ ਗਿਆ।

ਦਰਅਸਲ ਜਦੋਂ ਟੀਮ ਏ ਨੇ ਟਾਸਕ ਕੀਤਾ ਤਾਂ ਟੀਮ ਬੀ ਯਾਨੀ ਵਿੱਕੀ, ਅੰਕਿਤਾ, ਈਸ਼ਾ ਅਤੇ ਆਇਸ਼ਾ ਨੇ ਉਨ੍ਹਾਂ ਨੂੰ ਮਿਰਚ, ਕੱਪੜੇ ਧੋਣ ਵਾਲੇ ਸਰਫ ਨਾਲ ਰਗੜਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਬਾਲਟੀ 'ਚ ਮਿਰਚਾਂ ਘੋਲ ਕੇ ਉਸ ਪਾਣੀ ਨੂੰ ਮਨਾਰਾ, ਅਭਿਸ਼ੇਕ, ਮੁਨੱਵਰ ਅਤੇ ਅਰੁਣ 'ਤੇ ਸੁੱਟ ਦਿਤਾ। ਪਰ ਜਦੋਂ ਉਨ੍ਹਾਂ ਦੀ ਵਾਰੀ ਆਈ, ਤਾਂ ਟੀਮ ਬੀ ਨੇ ਸਾਰੇ ਮਸਾਲੇ ਲੁਕਾ ਦਿਤੇ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਵਿੱਕੀ ਨੇ ਸਾਰੀਆਂ ਬਾਲਟੀਆਂ ਘਰ ਦੀ ਛੱਤ 'ਤੇ ਸੁੱਟ ਦਿਤੀਆਂ ਅਤੇ ਮੁਨੱਵਰ ਨੇ ਇਹ ਦੇਖ ਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਮੁਨੱਵਰ ਉੱਪਰ ਚੜ੍ਹ ਕੇ ਬਾਲਟੀਆਂ ਉਤਾਰਨ ਲੱਗਿਆ ਤਾਂ ਵਿੱਕੀ ਆਇਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਮੁਨੱਵਰ ਡਿੱਗ ਸਕਦਾ ਸੀ ਅਤੇ ਉਸ ਨੂੰ ਸੱਟ ਲੱਗ ਸਕਦੀ ਸੀ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਅਤੇ ਮੁਨੱਵਰ ਨੇ ਗੁੱਸੇ ਵਿਚ ਵਿੱਕੀ ਦਾ ਕਾਲਰ ਫੜ ਲਿਆ। ਪ੍ਰਵਾਰ ਦੇ ਸਾਰੇ ਮੈਂਬਰਾਂ ਨੇ ਅਪਣਾ ਬਚਾਅ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਨੱਵਰ ਨੂੰ ਇਕ ਵੱਖਰੇ ਅੰਦਾਜ਼ ਵਿਚ ਦੇਖਿਆ ਗਿਆ। ਉਸ ਨੇ ਵਿੱਕੀ ਨੂੰ ਕਿਹਾ ਹੈ ਕਿ ਹੁਣ ਉਸ ਦਾ ਦਿਮਾਗ ਖਰਾਬ ਹੋ ਗਿਆ ਹੈ ਅਤੇ ਉਹ ਉਸ ਨੂੰ ਵੀ ਟਨਲ ਤਕ ਛੱਡ ਕੇ ਆਉਣਗੇ।

ਇਸ ਦੌਰਾਨ ਸ਼ੋਅ ਦਾ ਇਕ ਹੋਰ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਬਿੱਗ ਬੌਸ ਘਰ ਵਾਲਿਆਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਦੋਂ ਟੀਮ ਬੀ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਸਾਰੇ ਮਸਾਲੇ ਲੁਕਾ ਦਿਤੇ। ਜਿਸ ਟੀਮ ਉਤੇ ਟਾਰਚਰ ਕੀਤਾ ਗਿਆ, ਹੁਣ ਉਹੀ ਟੀਮ ਫ਼ੈਸਲਾ ਲਵੇਗੀ। ਮਨਾਰਾ, ਮੁਨੱਵਰ, ਅਭਿਸ਼ੇਕ ਅਤੇ ਅਰੁਣ ਇਕ-ਦੂਜੇ ਨਾਲ ਗੱਲ ਕਰਦੇ ਨਜ਼ਰ ਆਏ ਅਤੇ ਟੀਮ ਬੀ ਕਾਫੀ ਪਰੇਸ਼ਾਨ ਨਜ਼ਰ ਆਈ। ਖਬਰਾਂ ਮੁਤਾਬਕ ਮੁਨੱਵਰ ਅਤੇ ਅਰੁਣ ਨੇ ਵਿੱਕੀ ਜੈਨ ਨੂੰ ਬਾਹਰ ਕਰਨ ਦੀ ਮੰਗ ਕੀਤੀ ਹੈ।

 (For more Punjabi news apart from Bigg Boss 17 : Vicky Jain and Munawar Faruqui’s fight, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement