
ਅਦਾਕਾਰ ਅਮਿਤ ਟੰਡਨ ਦੀ ਪਤਨੀ ਰੂਬੀ ਟੰਡਨ ਆਖ਼ਿਰਕਾਰ ਦੁਬਈ ਦੀ ਜੇਲ੍ਹ ਤੋਂ ਬਾਹਰ ਆ ਗਈ ਹੈ। ਉਹ 10 ਮਹੀਨੇ ਬਾਅਦ ਆਪਣੀ 7 ਸਾਲ ਦੀ ਧੀ ਨਾਲ ਮਿਲੀ ਹੈ।
ਅਦਾਕਾਰ ਅਮਿਤ ਟੰਡਨ ਦੀ ਪਤਨੀ ਰੂਬੀ ਟੰਡਨ ਆਖ਼ਿਰਕਾਰ ਦੁਬਈ ਦੀ ਜੇਲ੍ਹ ਤੋਂ ਬਾਹਰ ਆ ਗਈ ਹੈ। ਉਹ 10 ਮਹੀਨੇ ਬਾਅਦ ਆਪਣੀ 7 ਸਾਲ ਦੀ ਧੀ ਨਾਲ ਮਿਲੀ ਹੈ। ਸਪੋਟਬੋਏ ਦੀ ਖ਼ਬਰ ਮੁਤਾਬਕ, ਰੂਬੀ ਜੇਲ੍ਹ ਤੋਂ ਬਾਹਰ ਆ ਚੁਕੀ ਹੈ। ਬਸ ਕੁੱਝ ਕਾਨੂੰਨੀ ਰਸਮਾਂ ਨੂੰ ਪੂਰਾ ਕਰਨਾ ਬਾਕੀ ਹੈ। ਅਮਿਤ ਟੰਡਨ ਅਤੇ ਉਨ੍ਹਾਂ ਦੀ ਧੀ ਫਿਲਹਾਲ ਦੁਬਈ ਵਿਚ ਹੀ ਹਨ।
Amit tandon and Ruby tandon
ਦਸ ਦਈਏ ਕਿ ਅਦਾਕਾਰ ਅਮਿਤ ਟੰਡਨ ਪਤਨੀ ਨਾਲ ਮਿਲਣ ਅਕਸਰ ਦੁਬਈ ਦੀ ਜੇਲ੍ਹ ਵਿਚ ਜਾਇਆ ਕਰਦਾ ਸਨ। ਰੂਬੀ ਦੀ ਗ੍ਰਿਫ਼ਤਾਰੀ 10 ਮਹੀਨੇ ਪਹਿਲਾਂ ਹੋਈ ਸੀ। ਮੁਸ਼ਕਲ ਘੜੀ ਵਿਚ ਅਮਿਤ ਨੇ ਪਤਨੀ ਨੂੰ ਸਲਾਖਾਂ ਤੋਂ ਬਾਹਰ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ ਸੀ।
Amit tandon and Ruby tandon
ਰੂਬੀ ਨੂੰ ਦੁਬਈ ਜੇਲ੍ਹ ਵਿਚ ਮੌਨੀ ਰਾਏ ਮਿਲਣ ਗਈ ਸੀ। ਸੂਤਰਾਂ ਮੁਤਾਬਕ ਰੂਬੀ ਅਤੇ ਮੌਨੀ ਵਿਚ ਗੂੜੀ ਦੋਸਤੀ ਹੈ। ਦਸ ਦਈਏ ਕਿ ਰੂਬੀ ਦੁਬਈ ਹੈਲਥ ਅਥਾਰਿਟੀ ( DHA ) ਨੇ ਰੂਬੀ ਉਤੇ ਸਰਕਾਰੀ ਅਧਿਕਾਰੀਆਂ ਨੂੰ ਧਮਕਾਉਣ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਕਰਨ ਦਾ ਇਲਜ਼ਾਮ ਲਗਾਇਆ ਸੀ।
Amit tandon and Ruby tandon
ਅਮਿਤ ਟੰਡਨ ਅਤੇ ਰੂਬੀ ਦਾ ਵਿਆਹ 2007 ਵਿਚ ਹੋਇਆ ਸੀ ਅਤੇ ਇਸ ਜੋੜੀ ਦੀ ਇਕ 7 ਸਾਲ ਦੀ ਧੀ ਵੀ ਹੈ। ਰੂਬੀ ਦੇ ਜੇਲ੍ਹ ਜਾਣ ਤੋਂ ਪਹਿਲਾਂ ਦੋਨਾਂ ਦੇ ਵੱਖ ਹੋਣ ਦੀਆਂ ਖਬਰਾਂ ਵੀ ਆਈਆਂ ਸਨ।