ਫ਼ਿਲਮਕਾਰ 'ਮਣੀ ਰਤਨਮ' ਚੇਨਈ ਦੇ ਹਸਪਤਾਲ 'ਚ ਭਰਤੀ, ਇਨ੍ਹਾਂ ਬਿਮਾਰੀਆਂ ਨਾਲ ਰਹੇ ਨੇ ਜੂਝ
Published : Jun 17, 2019, 12:22 pm IST
Updated : Jun 17, 2019, 12:45 pm IST
SHARE ARTICLE
Filmmaker Mani Ratnam admitted in the hospital
Filmmaker Mani Ratnam admitted in the hospital

ਜਦੋਂ ਵੀ ਅਸੀਂ ਮਸ਼ਹੂਰ ਫ਼ਿਲਮਕਾਰ 'ਮਣੀ ਰਤਨਮ' ਦੇ ਬਾਰੇ ਵਿਚ ਗੱਲ ਕਰਦੇ ਹਾਂ ਤਾਂ ਅਸੀਂ ਤੁਰੰਤ ਹੀ ਉਨ੍ਹਾਂ ਦੀਆਂ ਬਲਾਕਬਸਟਰ ਫਿਲਮਾਂ ਦੀ ਦੁਨੀਆਂ ਵਿਚ ਚਲੇ ਜਾਂਦੇ ਹਾਂ।

ਮੁੰਬਈ :  ਜਦੋਂ ਵੀ ਅਸੀਂ ਮਸ਼ਹੂਰ ਫ਼ਿਲਮਕਾਰ 'ਮਣੀ ਰਤਨਮ' ਦੇ ਬਾਰੇ ਵਿਚ ਗੱਲ ਕਰਦੇ ਹਾਂ ਤਾਂ ਅਸੀਂ ਤੁਰੰਤ ਹੀ ਉਨ੍ਹਾਂ ਦੀਆਂ ਬਲਾਕਬਸਟਰ ਫ਼ਿਲਮਾਂ ਦੀ ਦੁਨੀਆਂ ਵਿਚ ਚਲੇ ਜਾਂਦੇ ਹਾਂ। ਤਮਿਲ ਅਤੇ ਹਿੰਦੀ ਫ਼ਿਲਮਾਂ ਦੇ ਬੇਹਤਰੀਨ ਨਿਰਮਾਤਾ 'ਮਣੀ ਰਤਨਮ' ਨੇ ਕਈ ਸ਼ਾਨਦਾਰ ਫਿਲਮਾਂ ਬਣਾਈਆਂ ਹਨ ਪਰ ਤਾਜ਼ਾ ਜਾਣਕਾਰੀ ਉਨ੍ਹਾਂ ਦੀ ਖ਼ਰਾਬ ਸਿਹਤ ਨੂੰ ਲੈ ਕੇ ਹੈ। 'ਮਣੀ ਰਤਨਮ' ਨੂੰ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖਬਰਾਂ ਅਨੁਸਾਰ ਉਨ੍ਹਾਂ ਨੂੰ ਦਿਲ ਸਬੰਧੀ ਕੁਝ ਸਮੱਸਿਆਵਾਂ ਹਨ। 

Filmmaker Mani Ratnam admitted in the hospitalFilmmaker Mani Ratnam admitted in the hospital

ਦੱਸ ਦਈਏ ਕਿ ਮਣੀ ਰਤਨਮ ਨੂੰ ਦਿਲ ਸਬੰਧੀ ਬੀਮਾਰੀ ਪਹਿਲਾ ਤੋਂ ਹੀ ਹੈ। ਸਾਲ 2004 'ਚ 'ਯੁਵਾ ਫ਼ਿਲਮ ਦੇ ਸੈੱਟ' ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਸਾਲ 2015 'ਚ ਵੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ ਸ਼੍ਰੀਨਗਰ 'ਚ ਛੁੱਟੀਆਂ ਮਨਾ ਰਹੇ ਸਨ, ਉਦੋ ਹੀ ਉਨ੍ਹਾਂ ਦੇ ਸੀਨੇ 'ਚ ਤੇਜ ਦਰਦ ਹੋਣ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਲਿਆਂਦਾ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ ਇਸ ਨੂੰ ਜਨਤਾਂ ਦੀਆਂ ਨਜਰਾਂ ਤੋਂ ਦੂਰ ਰੱਖਿਆ।

Filmmaker Mani Ratnam admitted in the hospitalFilmmaker Mani Ratnam admitted in the hospital

ਸਾਲ 2018 ਅਜਿਹੀਆਂ ਖਬਰਾਂ ਆਈਆਂ ਸਨ ਕਿ ਦਿਲ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਸ ਸਮੇਂ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਸੀ ਕਿ 'ਉਨ੍ਹਾਂ ਦਾ ਬੱਸ ਚੈਕਅੱਪ ਹੀ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਮਣੀ ਰਤਨਮ 'Ponniyin Selvan' 'ਚ ਰੁੱਝੇ ਹੋਏ ਹਨ। ਹਾਲਾਂਕਿ ਇਸ ਫ਼ਿਲਮ ਨਾਲ ਵੀ ਸਮੱਸਿਆਵਾਂ ਆ ਰਹੀਆਂ ਹਨ। ਫ਼ਿਲਮ ਅਮਰਾਰ ਕਾਲਕੀ ਦੇ ਉਪਨਿਆਸ 'ਤੇ ਆਧਾਰਿਤ ਹੈ।

Filmmaker Mani Ratnam admitted in the hospitalFilmmaker Mani Ratnam admitted in the hospital

ਖਬਰਾਂ ਮੁਤਾਬਕ, 'Lyca Productions' ਇਸ ਫ਼ਿਲਮ ਤੋਂ ਹੱਟ ਗਈ ਹੈ, ਜਿਸ ਦਾ ਕਾਰਨ ਹਾਲੇ ਵੀ ਪਤਾ ਨਹੀਂ ਲੱਗ ਸਕਿਆ। ਕਿਹਾ ਜਾ ਰਿਹਾ ਸੀ ਕਿ ਮਣੀ ਰਤਨਮ ਇਸ ਫ਼ਿਲਮ ਲਈ ਰਿਲਾਇੰਸ ਐਂਟਰਟੇਨਮੈਂਟ ਨਾਲ ਕਰਨ ਵਾਲੇ ਸਨ। ਇਸ 'ਚ ਐਸ਼ਵਰਿਆ ਰਾਏ ਬੱਚਨ ਨੂੰ ਲੈਣ ਦੀ ਗੱਲ ਚੱਲ ਰਹੀ ਸੀ। ਕਿਹਾ ਜਾ ਰਿਹਾ ਸੀ ਕਿ ਇਹ ਫ਼ਿਲਮ ਐੱਸ. ਐੱਸ. ਰਾਜਾਮੌਲੀ ਦੇ 'ਬਾਹੂਬਲੀ' ਸੀਰੀਜ਼ ਜਿੰਨਾ ਵੱਡਾ ਹੋਣ ਵਾਲਾ ਸੀ। ਇਸ ਫਿਲਮ ਲਈ ਅਮਿਤਾਭ ਬੱਚਨ, ਆਮਲਾ ਪਾਲ, ਜੈਰਾਮ ਰਵੀ ਦਾ ਨਾਂ ਵੀ ਸਾਹਮਣਾ ਆ ਰਿਹਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement