ਛੜਾ ਫ਼ਿਲਮ ਦਾ ਤੀਜਾ ਗਾਣਾ ਟੌਮੀ ਹੋਇਆ ਰਿਲੀਜ਼
Published : Jun 6, 2019, 3:57 pm IST
Updated : Jun 6, 2019, 3:57 pm IST
SHARE ARTICLE
Tommy: Watch Diljit Dosanjh, Sonam Bajwa's Crackling Chemistry in New Song from Shadaa
Tommy: Watch Diljit Dosanjh, Sonam Bajwa's Crackling Chemistry in New Song from Shadaa

21 ਜੂਨ ਨੂੰ ਹੋਵੇਗੀ ਛੜਾ ਫ਼ਿਲਮ ਰਿਲੀਜ਼

ਚੰਡੀਗੜ੍ਹ: 21 ਮਈ ਨੂੰ ਫ਼ਿਲਮ ਛੜਾ ਦਾ ਟ੍ਰੇਲਰ ਜਾਰੀ ਕਰਨ ਤੋਂ ਬਾਅਦ ਦਲਜੀਤ ਦੋਸਾਂਝ ਦੀ ਇਸ ਫ਼ਿਲਮ ਦਾ ਤੀਜਾ ਗਾਣਾ ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਦਾ ਨਾਂ ਟੌਮੀ ਹੈ। ਇਸ ਸਾਲ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਵਿਚ ਦਲਜੀਤ ਨਾਲ ਸੋਨਮ ਬਾਜਵਾ ਵੀ ਨਜ਼ਰ ਆਉਣਗੇ। ਇਹ ਫ਼ਿਲਮ ਸਾਰੇ ਪਾਲੀਵੁੱਡ ਪ੍ਰੇਮੀਆਂ ਲਈ ਇਕ ਟ੍ਰੀਟ ਹੈ। ਛੜਾ ਫਿਲਮ ਦਾ ਨਵਾਂ ਗਾਣਾ ਟ੍ਰੈਕ ਟੌਮੀ ਰਾਜ ਰੰਜੋਧ ਦੁਆਰਾ ਗਾਇਆ ਗਿਆ ਹੈ।

Shadaa MovieShadaa Movie

ਦਲਜੀਤ ਨੇ ਅਪਣੇ ਟਵਿਟਰ ਅਕਾਉਂਟ 'ਤੇ ਟੌਮੀ ਦੀ ਅਧਿਕਾਰਕ ਜਾਣਕਾਰੀ ਨੂੰ ਸਾਂਝਾ ਕੀਤਾ ਹੈ। ਉਹਨਾਂ ਨੇ ਇਸ ਨਾਲ ਕਈ ਹੈਸ਼ਟੈਗ ਲਗਾ ਕੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਹ ਗਾਣਾ ਟੌਮੀ ਜੀਨ ਬਾਰੇ ਹੈ। ਅੱਜ ਦਾ ਯੁੱਗ ਆਕਰਸ਼ਕ ਗੀਤਾਂ, ਉਤਸਾਹਿਤ ਧੁੰਨਾਂ ਨਾਲ ਭਰਿਆ ਹੋਇਆ ਹੈ। ਅਜਿਹਾ ਲਗਦਾ ਹੈ ਕਿ ਜਦੋਂ ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ ਤਾਂ ਉਸ ਤੋਂ ਕਾਫ਼ੀ ਸਮੇਂ ਤਕ ਲੋਕ ਇਸ ਗਾਣੇ ਨੂੰ ਸੁਣਦੇ ਰਹਿਣਗੇ।



 

ਸੋਸ਼ਲ ਮੀਡੀਆ 'ਤੇ ਛੜਾ ਦਾ ਪਹਿਲਾ ਗੀਤ ਛੜਾ, ਦੂਜਾ ਮਹਿੰਦੀ ਹੈ। ਛੜਾ ਗੀਤ ਬੈਚਲਰਾਂ ਲਈ ਬਣਿਆ ਹੈ ਜਦਕਿ ਮਹਿੰਦੀ ਗੀਤ ਪ੍ਰੀ-ਵੈਡਿੰਗ ਟ੍ਰੈਕ ਹੈ। ਇਸ ਗੀਤ ਵਿਚ ਨੀਰੂ ਬਾਜਵਾ ਅਤੇ ਦਲਜੀਤ ਨੇ ਰੋਲ ਅਦਾ ਕੀਤਾ ਹੈ। ਛੜਾ ਦਾ ਨਿਰਦੇਸ਼ਨ ਕਿਸਮਤ ਫ਼ਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਕਰ ਰਹੇ ਹਨ। ਇਸ ਫ਼ਿਲਮ ਵਿਚ ਦਲਜੀਤ ਦਾ ਰੋਲ ਇਕ ਛੜੇ ਦੇ ਰੂਪ ਵਿਚ ਹੈ। ਛੜਾ ਫ਼ਿਲਮ ਵਿਚ ਦਲਜੀਤ ਵਿਆਹ ਦੀ ਉਮਰ ਪਾਰ ਚੁੱਕਿਆ ਹੈ।

ਉਹ ਇਸ ਉਲਝਣ ਵਿਚ ਫਸਿਆ ਹੋਇਆ ਹੈ ਕਿ ਉਹ ਵਿਆਹ ਕਰਵਾਵੇ ਕਿ ਛੜਾ ਹੀ ਰਹੇ। ਫ਼ਿਲਮ ਵਿਚ ਨੀਰੂ ਨੇ ਦਲਜੀਤ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਹੈ ਅਤੇ ਸੋਨਮ ਕਪੂਰ ਇਕ ਕੈਮਿਓ ਕਰ ਕਰ ਸਕਦੀ ਹੈ। 25 ਅਗਸਤ ਨੂੰ ਛੜਾ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਸੀ। ਇਸ ਫਿਲਮ ਦੇ ਨਿਰਮਾਤਾ ਅਤੁੱਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement