
ਈਸ਼ਾਨ ਖੱਟਰ, ਵਿਸ਼ਾਲ ਜੇਤਵਾ ਅਤੇ ਜਾਨਹਵੀ ਕਪੂਰ ਨਾਲ ਆਪਣੀ ਅਦਾਕਾਰੀ ਨਾਲ ਫਿਲਮ ਵਿਚ ਲਾਏ ਚਾਰ ਚੰਨ
'Homebound' wins best film award News : ਫਿਲਮ ਨਿਰਮਾਤਾ ਨੀਰਜ ਘੈਵਾਨ ਦੀ ਫਿਲਮ ‘ਹੋਮਬਾਊਂਡ’ ਨੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ (ਆਈ.ਐੱਫ.ਐੱਫ.ਐੱਮ.) 2025 ਐਵਾਰਡ ਨਾਈਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਿਹਤਰੀਨ ਫ਼ਿਲਮ ਅਤੇ ਬਿਹਤਰੀਨ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ ਹੈ। ਈਸ਼ਾਨ ਖੱਟਰ, ਵਿਸ਼ਾਲ ਜੇਤਵਾ ਅਤੇ ਜਾਨਹਵੀ ਕਪੂਰ ਦੀ ਅਦਾਕਾਰੀ ਵਾਲੀ ਘੈਵਾਨ ਦੀ ਫਿਲਮ ਨੇ ਸ਼ੁਕਰਵਾਰ ਰਾਤ ਨੂੰ ਵਿਸ਼ਵ ਪੱਧਰ ਉਤੇ ਬਿਹਤਰੀਨ ਭਾਰਤੀ ਸਿਨੇਮਾ ਦਾ ਸਨਮਾਨ ਕਰਨ ਵਾਲੇ ਸਾਲਾਨਾ ਸਮਾਰੋਹ ’ਚ ਜਿੱਤ ਹਾਸਲ ਕੀਤੀ।
‘ਹੋਮਬਾਊਂਡ’ 24 ਅਗੱਸਤ ਨੂੰ ਫੈਸਟੀਵਲ ਦੀ ਸਮਾਪਤੀ ਫਿਲਮ ਦੇ ਤੌਰ ਉਤੇ ਵੀ ਕੰਮ ਕਰੇਗੀ, ਜੋ ਅਪਣੇਪਣ, ਵਿਸਥਾਪਨ ਅਤੇ ਘਰ ਪਰਤਣ ਦੀਆਂ ਭਾਵਨਾਤਮਕ ਪੇਚੀਦਗੀਆਂ ਦੇ ਵਿਸ਼ਿਆਂ ਉਤੇ ਆਧਾਰਤ ਹੈ। ਘੈਵਾਨ ਦੀ ਦੋਹਰੀ ਜਿੱਤ ਤੋਂ ਇਲਾਵਾ, ਪੁਰਸਕਾਰਾਂ ਦੀ ਸ਼ਾਮ ਨੂੰ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਉਦਯੋਗ ਵਿਚ ਉਨ੍ਹਾਂ ਦੇ ਦਹਾਕਿਆਂ ਦੇ ਯੋਗਦਾਨ ਲਈ ਵੱਕਾਰੀ ‘ਐਕਸੀਲੈਂਸ ਇਨ ਸਿਨੇਮਾ ਅਵਾਰਡ’ ਵੀ ਮਿਲਿਆ। ਅਭਿਸ਼ੇਕ ਬੱਚਨ ਨੂੰ ਫਿਲਮ ਨਿਰਮਾਤਾ ਸ਼ੂਜੀਤ ਸਰਕਾਰ ਦੀ ਫਿਲਮ ‘ਆਈ ਵਾਂਟ ਟੂ ਟਾਕ’ ਲਈ ਬਿਹਤਰੀਨ ਅਦਾਕਾਰ (ਪੁਰਸ਼) ਚੁਣਿਆ ਗਿਆ, ਜਦਕਿ ਗੀਤਾ ਕੈਲਾਸਮ ਨੂੰ ‘ਅੰਗਾਮਲ’ ਲਈ ਬਿਹਤਰੀਨ ਅਦਾਕਾਰ (ਮਹਿਲਾ) ਦਾ ਪੁਰਸਕਾਰ ਮਿਲਿਆ।
ਪੁਰਸਕਾਰ ਜਿੱਤ ਕੇ ਬੱਚਨ ਨੇ ਕਿਹਾ, ‘‘ਮੈਂ 2022 ਵਿਚ ਇੱਥੇ ਆਇਆ ਸੀ ਜਿੱਥੇ ਮੈਨੂੰ ਮੇਰੇ ਕੰਮ ਲਈ ‘ਐਕਸੀਲੈਂਸ ਇਨ ਸਿਨੇਮਾ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ। ਪਰ ਇਹ ਮੇਰੇ ਲਈ ਇਕ ਭਾਵਨਾਤਮਕ ਪਲ ਹੈ ਕਿ ਮੈਂ ਇਸ ਸਟੇਜ ਉਤੇ ਸੱਭ ਤੋਂ ਵਧੀਆ ਅਦਾਕਾਰ ਪ੍ਰਾਪਤ ਕੀਤਾ ਅਤੇ ਇਕ ਅਜਿਹੀ ਫਿਲਮ ਵਿਚ ਮੇਰੀ ਭੂਮਿਕਾ ਲਈ ਮਾਨਤਾ ਪ੍ਰਾਪਤ ਕੀਤੀ ਜੋ ਮੇਰੇ ਲਈ ਬਹੁਤ ਖਾਸ ਹੈ। 3 ਸਾਲ ਪਹਿਲਾਂ ਮੈਲਬੌਰਨ ’ਚ ਇਸੇ ਫੈਸਟੀਵਲ ’ਚ ਸੀ, ਜਿੱਥੇ ਸ਼ੂਜੀਤ ਦਾ ਨੇ ਮੈਨੂੰ ‘ਆਈ ਵਾਂਟ ਟੂ ਟਾਕ’ ’ਚ ਇਹ ਭੂਮਿਕਾ ਦੀ ਪੇਸ਼ਕਸ਼ ਕੀਤੀ ਸੀ। ਇਹ ਸ਼ੂਜੀਤ ਹੀ ਸਨ ਜਿਨ੍ਹਾਂ ਨੇ ਮੇਰੇ ਉਤੇ ਵਿਸ਼ਵਾਸ ਕੀਤਾ ਕਿ ਮੈਂ ਇਸ ਭੂਮਿਕਾ ਨੂੰ ਨਿਭਾ ਸਕਦਾ ਹਾਂ ਅਤੇ ਇਹ ਭੂਮਿਕਾ ਮੇਰੇ ਪਿਤਾ ਅਤੇ ਮੇਰੀ ਧੀ ਨੂੰ ਸਮਰਪਿਤ ਹੈ ਕਿਉਂਕਿ ਇਹ ਮਾਪਿਆਂ ਦੀ ਦੇਖਭਾਲ ਅਤੇ ਪਾਲਣ-ਪੋਸ਼ਣ ਬਾਰੇ ਹੈ।’’
(For more news apart from “ 'Homebound' wins best film award, ” stay tuned to Rozana Spokesman.)
ਸਟ੍ਰੀਮਿੰਗ ਪੱਖ ਤੋਂ ਬਿਹਤਰੀਨ ਸੀਰੀਜ਼ ਦਾ ਪੁਰਸਕਾਰ ਫਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੇ ਦੀ ਫਿਲਮ ‘ਬਲੈਕ ਵਾਰੰਟ’ ਨੂੰ ਮਿਲਿਆ। ਜੈਦੀਪ ਅਹਲਾਵਤ ਨੂੰ ‘ਪਾਤਲ ਲੋਕ ਸੀਜ਼ਨ 2’ ਲਈ ਬਿਹਤਰੀਨ ਅਦਾਕਾਰ (ਪੁਰਸ਼) ਦਾ ਪੁਰਸਕਾਰ ਮਿਲਿਆ, ਜਦਕਿ ਨਿਮਿਸ਼ਾ ਸਜਾਯਨ ਨੂੰ ‘ਡੱਬਾ ਕਾਰਟੇਲ’ ਲਈ ਬਿਹਤਰੀਨ ਅਦਾਕਾਰ (ਮਹਿਲਾ) ਦਾ ਪੁਰਸਕਾਰ ਮਿਲਿਆ।
ਜੇਤੂਆਂ ਵਿਚ ਅਦਾਕਾਰ-ਕਾਮੇਡੀਅਨ ਵੀਰ ਦਾਸ, ਸਿਨੇਮਾ ਵਿਚ ਵੰਨ-ਸੁਵੰਨਤਾ ਲਈ ਸਨਮਾਨਿਤ ਹੋਏ, ਅਦਿਤੀ ਰਾਓ ਹੈਦਰੀ ਅਤੇ ਲੀਡਰਸ਼ਿਪ ਇਨ ਸਿਨੇਮਾ ਅਵਾਰਡ ਨਾਲ ਸਨਮਾਨਿਤ ਅਰਵਿੰਦ ਸਵਾਮੀ ਵੀ ਸ਼ਾਮਲ ਹਨ। ਹੁਣ ਅਪਣੇ 16ਵੇਂ ਸਾਲ ’ਚ, ਆਈ.ਐਫ.ਐਫ.ਐਮ. ਭਾਰਤ ਤੋਂ ਬਾਹਰ ਸੱਭ ਤੋਂ ਵੱਡਾ ਭਾਰਤੀ ਫਿਲਮ ਮੇਲਾ ਹੈ। ਇਹ 24 ਅਗੱਸਤ ਨੂੰ ਸਮਾਪਤ ਹੋਵੇਗਾ।
(For more news apart from “ Jalandhar Accident News in punjabi, ” stay tuned to Rozana Spokesman.)