ਪ੍ਰਸਿੱਧ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ ਪੁਰਸਕਾਰ'
Published : Oct 17, 2023, 6:35 pm IST
Updated : Oct 17, 2023, 6:41 pm IST
SHARE ARTICLE
Waheeda Rehman honoured with Dadasaheb Phalke Award
Waheeda Rehman honoured with Dadasaheb Phalke Award

ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਜਦਕਿ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ 'ਤੇ ਦਿਤਾ ਗਿਆ ਸਰਬੋਤਮ ਅਦਾਕਾਰਾ ਦਾ ਪੁਰਸਕਾਰ




ਨਵੀਂ ਦਿੱਲੀ: ਉੱਘੀ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਮੰਗਲਵਾਰ ਨੂੰ ਦਿੱਲੀ ਵਿਚ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਵਿਚ ਫਿਲਮਾਂ ਵਿਚ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਉਨ੍ਹਾਂ ਤੋਂ ਇਲਾਵਾ ਅੱਲੂ ਅਰਜੁਨ ਨੂੰ ਪੁਸ਼ਪਾ ਫ਼ਿਲਮ ਲਈ ਸਰਬੋਤਮ ਅਦਾਕਾਰ, ਗੰਗੂਬਾਈ ਕਾਠੀਆਵਾੜੀ ਲਈ ਆਲੀਆ ਭੱਟ ਅਤੇ ਮਿਮੀ ਲਈ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ 'ਤੇ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਦਿਤਾ ਗਿਆ ਹੈ। ਇਸ ਮੌਕੇ ਰਾਕੇਟ੍ਰੀ- ਦ ਨਾਂਬੀ ਇਫੈਕਟ ਨੂੰ ਸਰਬੋਤਮ ਫ਼ਿਲਮ ਦਾ ਐਵਾਰਡ ਦਿਤਾ ਗਿਆ ਹੈ। ਪੁਰਸਕਾਰਾਂ ਦਾ ਐਲਾਨ ਇਸ ਸਾਲ ਅਗਸਤ ਵਿਚ ਕੀਤਾ ਗਿਆ ਸੀ।

National Awards: Alia Bhatt, Kriti Sanon, Allu Arjun Receive Their PrizesNational Awards: Alia Bhatt, Kriti Sanon, Allu Arjun Receive Their Prizes

 

ਵਹੀਦਾ ਰਹਿਮਾਨ ਨੇ ਫ਼ਿਲਮ ਜਗਤ ਨੂੰ ਸਮਰਪਤ ਕੀਤਾ ਪੁਰਸਕਾਰ

ਵਹੀਦਾ ਰਹਿਮਾਨ ਭਾਰਤੀ ਸਿਨੇਮਾ ਦਾ ਇਹ ਸਰਵਉੱਚ ਪੁਰਸਕਾਰ ਹਾਸਲ ਕਰਨ ਵਾਲੀ ਅੱਠਵੀਂ ਮਹਿਲਾ ਕਲਾਕਾਰ ਹੈ। ਰਹਿਮਾਨ (85) ਨੇ ਇਸ ਨੂੰ ਅਪਣੇ 'ਪਿਆਰੇ ਫ਼ਿਲਮ ਉਦਯੋਗ' ਅਤੇ ਇਸ ਦੇ ਵੱਖ-ਵੱਖ ਵਿਭਾਗਾਂ ਨੂੰ ਸਮਰਪਤ ਕੀਤਾ। ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ, “ਮੈਂ ਬਹੁਤ ਸਨਮਾਨਤ ਅਤੇ ਨਿਮਰ ਮਹਿਸੂਸ ਕਰ ਰਹੀ ਹਾਂ… ਪਰ ਅੱਜ ਮੈਂ ਜੋ ਵੀ ਪ੍ਰਾਪਤ ਕੀਤਾ ਹੈ ਉਹ ਮੇਰੀ ਪਿਆਰੀ ਫ਼ਿਲਮ ਇੰਡਸਟਰੀ ਕਾਰਨ ਹੈ। ਖੁਸ਼ਕਿਸਮਤੀ ਨਾਲ, ਮੈਨੂੰ ਚੋਟੀ ਦੇ ਨਿਰਦੇਸ਼ਕਾਂ, ਨਿਰਮਾਤਾਵਾਂ, ਫ਼ਿਲਮ ਨਿਰਮਾਤਾਵਾਂ, ਤਕਨੀਸ਼ੀਅਨਾਂ, ਲੇਖਕਾਂ, ਸੰਵਾਦ ਲੇਖਕਾਂ, ਸੰਗੀਤ ਨਿਰਦੇਸ਼ਕਾਂ ਅਤੇ ਸੰਗੀਤਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ”।

ਉਨ੍ਹਾਂ ਨੇ ਮੇਕਅੱਪ ਕਲਾਕਾਰਾਂ, ਹੇਅਰ ਅਤੇ ਕਾਸਟਿਊਮ ਡਿਜ਼ਾਈਨਰਾਂ ਨੂੰ ਵੀ ਸਿਹਰਾ ਦਿੰਦੇ ਹੋਏ ਕਿਹਾ, “ਮੈਨੂੰ ਉਹਨਾਂ ਤੋਂ ਬਹੁਤ ਸਮਰਥਨ, ਸਤਿਕਾਰ ਅਤੇ ਪਿਆਰ ਮਿਲਿਆ ਹੈ…ਇਸ ਲਈ ਮੈਂ ਇਹ ਪੁਰਸਕਾਰ ਫ਼ਿਲਮ ਉਦਯੋਗ ਦੇ ਸਾਰੇ ਵਿਭਾਗਾਂ ਨਾਲ ਸਾਂਝਾ ਕਰ ਰਹੀ ਹਾਂ। ਫ਼ਿਲਮ ਸਿਰਫ਼ ਇਕ ਵਿਅਕਤੀ ਦੁਆਰਾ ਨਹੀਂ ਬਣਾਈ ਜਾਂਦੀ, ਸਾਨੂੰ ਇਕ ਦੂਜੇ ਦੀ ਲੋੜ ਹੁੰਦੀ ਹੈ”। ਰਹਿਮਾਨ ਨੇ ਹਿੰਦੀ ਫਿਲਮਾਂ ਵਿਚ ਅਪਣਾ ਸਫਰ 1956 ਵਿਚ ਗੁਰੂ ਦੱਤ ਦੀ ਫ਼ਿਲਮ "ਸੀਆਈਡੀ" ਵਿਚ ਦੇਵ ਆਨੰਦ ਨਾਲ ਸ਼ੁਰੂ ਕੀਤਾ ਅਤੇ ਪੰਜ ਦਹਾਕਿਆਂ ਤੋਂ ਵੱਧ ਲੰਬੇ ਆਪਣੇ ਸ਼ਾਨਦਾਰ ਕੈਰੀਅਰ ਦੌਰਾਨ, ਉਨ੍ਹਾਂ ਨੇ "ਪਿਆਸਾ", "ਕਾਗਜ਼ ਕੇ ਫੂਲ" ਅਤੇ "ਚੌਧਵੀਂ ਕਾ ਚਾਂਦ" ਵਰਗੀਆਂ ਫਿਲਮਾਂ ਵਿਚ ਕੰਮ ਕੀਤਾ।

 

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸਾਰੇ ਜੇਤੂਆਂ ਨੂੰ ਸਨਮਾਨਤ ਕੀਤਾ। ਰਾਸ਼ਟਰੀ ਫਿਲਮ ਪੁਰਸਕਾਰ ਜੇਤੂਆਂ ਨੂੰ ਦੋ ਸ਼੍ਰੇਣੀਆਂ ਵਿਚ ਰੱਖਿਆ ਗਿਆ ਹੈ। ਇਸ ਅਨੁਸਾਰ ਉਨ੍ਹਾਂ ਨੂੰ ਇਨਾਮੀ ਰਾਸ਼ੀ ਅਤੇ ਖ਼ਿਤਾਬ ਦਿਤੇ ਜਾਂਦੇ ਹਨ। ਇਹ ਦੋ ਸ਼੍ਰੇਣੀਆਂ ਹਨ - ਪਹਿਲਾ ਗੋਲਡਨ ਲੋਟਸ ਅਤੇ ਦੂਜਾ ਸਿਲਵਰ ਲੋਟਸ। ਗੋਲਡਨ ਲੋਟਸ ਜੇਤੂ ਨੂੰ ਜ਼ਿਆਦਾ ਇਨਾਮੀ ਰਾਸ਼ੀ ਮਿਲਦੀ ਹੈ, ਜਦਕਿ ਸਿਲਵਰ ਲੋਟਸ ਜੇਤੂ ਨੂੰ ਘੱਟ ਮਿਲਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement