ਆਲੀਕ ਪਦਾਮਸੀ ਦਾ ਦੇਹਾਂਤ, ‘ਗਾਂਧੀ’ ਫਿਲਮ ਵਿਚ ਕੀਤਾ ਸੀ ਰੋਲ
Published : Nov 17, 2018, 3:05 pm IST
Updated : Nov 17, 2018, 3:06 pm IST
SHARE ARTICLE
Alyque Padamsee
Alyque Padamsee

ਵਿਗਿਆਪਨ ਫ਼ਿਲਮਕਾਰ ਆਲੀਕ ਪਦਾਮਸੀ ਦਾ 90 ਸਾਲ ਦੀ ਉਮਰ ਵਿਚ ਦੇਹਾਂਤ.....

ਨਵੀਂ ਦਿੱਲੀ (ਭਾਸ਼ਾ): ਵਿਗਿਆਪਨ ਫ਼ਿਲਮਕਾਰ ਆਲੀਕ ਪਦਾਮਸੀ ਦਾ 90 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ‘ਗਾਂਧੀ’ਫਿਲਮ ਵਿਚ ਮੁਹੰਮਦ ਦਾ ਰੋਲ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫਾਦਰ ਆਫ ਮਾਡਰਨ ਇੰਡੀਅਨ ਵਿਗਿਆਪਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਹ ਵਿਗਿਆਪਨ ਕੰਪਨੀ ਲਿੰਟਸ ਦੇ ਬਾਨੀ ਸਨ। ਏਲੀਕ ਨੇ ਹਮਾਰਾ ਬਜਾਜ਼,  ਕਾਮਸੂਤਰ, ਲਿਰਿਲ ਸਮੇਤ ਬਹੁਤ ਸਾਰੇ ਕਾਮਯਾਬ ਵਿਗਿਆਪਨ ਬਣਾਏ ਹਨ। ਉਨ੍ਹਾਂ ਨੇ ਸੰਪੂਰਨ ਰੂਪ ਵਿਚ ਜੀਵਨ ਬਤੀਤ ਕੀਤਾ ਹੈ। 2016 ਵਿਚ ਇਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਜੀਵਨ ਆਨੰਦ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਹੈ।

Alyque PadamseeAlyque Padamsee

ਮੈਂ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹਾਂ ਕਿ ਹਰ ਬੱਦਲ ਉਤੇ ਇਕ ਚਾਂਦੀ ਦੀ ਰੇਖਾ ਹੁੰਦੀ ਹੈ। ਚਾਹੇ ਤੁਸੀ ਜੀਵਨ ਵਿਚ ਕਿੰਨੀ ਵੀ ਔਖੀ ਪਰਸਥਿਤੀ ਵਿਚ ਗੁਜਰ ਰਹੇ ਹੋਣ ਇਕ ਉਮੀਦ ਹਮੇਸ਼ਾ ਬਰਕਰਾਰ ਰਹਿੰਦੀ ਹੈ। ਅੱਜ ਕੱਲ੍ਹ ਦੇ ਜਵਾਨ ਇਸ ਚੀਜ ਨੂੰ ਭੁੱਲ ਜਾਂਦੇ ਹਨ। ਜੀਵਨ ਵਿਚ ਪੂਰੀ ਤਰ੍ਹਾਂ ਨਾਲ ਚੰਗੀ ਕਿਸਮਤ ਹੋਣਾ ਜਰੂਰੀ ਹੈ। ਇਕ ਸੈਕਡ ਨੂੰ ਵੀ ਕੁਝ ਰੋਚਕ ਸੋਚੇ ਬਗੈਰ ਨਾ ਜਾਣ ਦਿਓ। ਚਾਹੇ ਉਹ ਅਪਣੇ ਪਿਆਰ ਦੇ ਬਾਰੇ ਵਿਚ ਹੋਵੇ ਜਾਂ ਫਿਰ ਕਿਸੇ ਵੱਡੇ ਇਮਤਿਹਾਨ ਦੀ ਤਿਆਰੀ ਦੇ ਬਾਰੇ ਵਿਚ ਹੋਵੇ। ਹਰ ਇਕ ਚੁਣੌਤੀ ਨੂੰ ਇਕ ਮੁਕਾਬਲੇ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਨਾ ਕਿ ਇਕ ਸਮੱਸਿਆ ਦੀ ਤਰ੍ਹਾਂ।

Alyque PadamseeAlyque Padamsee

ਦੱਸ ਦਈਏ ਕਿ 1982 ਦੀ ਰਿਲੀਜ਼ ਆਸਕਰ ਜਿੱਤੀ ਫਿਲਮ‘ਗਾਂਧੀ’ਵਿਚ ਉਨ੍ਹਾਂ ਨੇ ਮੁਹੰਮਦ ਦਾ ਰੋਲ ਕੀਤਾ ਸੀ। ਸਿਰਫ਼ 7 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਪਹਿਲੀ ਵਾਰ ਥਿਏਟਰ ਕੀਤਾ ਸੀ। ਵਿਲਿਅਮ ਸ਼ੈਕਸਪੀਅਰ ਦੇ ਸ਼ੋਅ ਮਰਚੇਂਟ ਆਫ ਵੇਨਿਸ ਵਿਚ ਉਨ੍ਹਾਂ ਨੇ ਕੰਮ ਕੀਤਾ ਸੀ। ਇਸ ਸ਼ੋਅ ਦਾ ਨਿਰਦੇਸ਼ਨ ਉਨ੍ਹਾਂ  ਦੇ ਭਰਾ ਬੌਬੀ ਪਦਮਸੀ ਨੇ ਕੀਤਾ ਸੀ। ਏਲੀਕ ਦੀ ਅਪਣੀ ਜਿੰਦਗੀ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਨੇ 3 ਵਿਆਹ ਕੀਤੇ।

Alyque PadamseeAlyque Padamsee

ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਮ ਪਿਅਰਲ ਪਦਾਮਸੀ ਸੀ। ਉਨ੍ਹਾਂ ਦੀ ਦੂਜੀ ਪਤਨੀ ਦਾ ਨਾਮ ਪਾਈ ਥਕੋਰੇ ਸੀ। ਏਲੀਕ ਨੇ ਇਸ ਤੋਂ ਬਾਅਦ ਇੰਡੀਅਨ ਥਿਏਟਰ ਨੇਕਨੀਤੀ ਅਤੇ ਪੌਪ ਕਲਾਕਾਰ ਸ਼ੈਰਨ ਪ੍ਰਭਾਕਰ ਨਾਲ ਵਿਆਹ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement