
Rubina Dilaik Babies: ਟ੍ਰੇਨਰ ਦੁਆਰਾ ਪੋਸਟ ਜ਼ਰੀਏ ਦਿਤੀ ਗਈ ਜਾਣਕਾਰੀ
Rubina Dilaik became a mother, gave birth to twins News : ਮਸ਼ਹੂਰ ਟੀਵੀ ਅਦਾਕਾਰਾ ਰੁਬੀਨਾ ਦਿਲਾਇਕ ਦੋ ਜੁੜਵਾਂ ਧੀਆਂ ਦੀ ਮਾਂ ਬਣ ਗਈ ਹੈ। ਇਹ ਸਾਡੇ ਦੁਆਰਾ ਨਹੀਂ ਬਲਕਿ ਉਸਦੇ ਟ੍ਰੇਨਰ ਦੁਆਰਾ ਪੋਸਟ ਜ਼ਰੀਏ ਜਾਣਕਾਰੀ ਦਿਤੀ ਸੀ ਪਰ ਕੁਝ ਸਮੇਂ ਬਾਅਦ ਉਸ ਦੇ ਟ੍ਰੇਨਰ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ। ਅਜਿਹੇ 'ਚ ਪ੍ਰਸ਼ੰਸਕ ਹੁਣ ਰੁਬੀਨਾ ਦਿਲਾਇਕ ਦੀ ਪੁਸ਼ਟੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Gujarat High Court: ਮਹੀਨੇ 'ਚ 2 ਦਿਨ ਮਿਲਦੀ ਪਤਨੀ, ਪਤੀ ਨੇ ਕੋਰਟ 'ਚ ਕੀਤਾ ਕੇਸ, ਪਤਨੀ ਨੇ ਕਿਹਾ- 2 ਦਿਨ ਕਾਫੀ ਨਹੀਂ?
ਰੁਬੀਨਾ ਦਿਲਾਇਕ ਦੇ ਪ੍ਰਸ਼ੰਸਕਾਂ ਨੂੰ ਉਸ ਦੇ ਬੱਚਿਆਂ ਬਾਰੇ ਸਹੀ ਖਬਰ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਫਿਲਹਾਲ ਰੁਬੀਨਾ ਦਿਲਾਇਕ ਅਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਜਲਦੀ ਹੀ ਇਹ ਜੋੜਾ ਇਸ ਬਾਰੇ ਅਧਿਕਾਰਤ ਪੁਸ਼ਟੀ ਕਰੇਗਾ।
ਇਹ ਵੀ ਪੜ੍ਹੋ: Uttar Pradesh News: ਟਰੱਕ ਨੇ ਢਾਬੇ 'ਤੇ ਸੁੱਤੇ ਹੋਏ ਲੋਕਾਂ ਨੂੰ ਕੁਚਲਿਆ, ਤਿੰਨ ਦੀ ਹੋਈ ਦਰਦਨਾਕ ਮੌਤ
ਰੁਬੀਨਾ ਦਿਲਾਇਕ ਨੇ ਆਪਣੇ ਪ੍ਰੈਗਨੈਂਸੀ ਸਫਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਆਪਣੀ ਗਰਭ ਅਵਸਥਾ ਦੇ ਨੌਵੇਂ ਮਹੀਨੇ ਵਿੱਚ, ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਜੁੜਵਾਂ ਬੱਚਿਆਂ ਦੀ ਮਾਂ ਬਣੇਗੀ। ਸ਼ਾਇਦ ਜੋੜਾ ਖੁਦ ਅਧਿਕਾਰਤ ਪੁਸ਼ਟੀ ਕਰਨਾ ਚਾਹੁੰਦਾ ਹੈ। ਹੋ ਸਕਦਾ ਹੈ ਕਿ ਉਹ ਪ੍ਰਸ਼ੰਸਕਾਂ ਨਾਲ ਉਨ੍ਹਾਂ ਦੇ ਨਾਂ ਵੀ ਸਾਂਝੇ ਕਰੇ।
ਰੁਬੀਨਾ ਦਿਲਾਇਕ ਦੇ ਨਾਲ ਉਨ੍ਹਾਂ ਦੀ ਭੈਣ ਵੀ ਗਰਭਵਤੀ ਹੈ। ਉਹ ਵੀ ਮਾਂ ਬਣਨ ਜਾ ਰਹੀ ਹੈ। ਰੁਬੀਨਾ ਦਿਲਾਇਕ ਨੇ ਭੈਣ ਰੋਹਿਨੀ ਦਿਲਾਇਕ ਦੇ ਗਰਭ ਅਵਸਥਾ ਦੀ ਖਬਰ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਦੱਸ ਦੇਈਏ ਕਿ ਰੁਬੀਨਾ ਦਿਲਾਇਕ ਨੇ ਜੂਨ 2018 ਵਿੱਚ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਇਹ ਜੋੜੀ ਬਿੱਗ ਬੌਸ ਵਿੱਚ ਵੀ ਗਈ। ਬਿੱਗ ਬੌਸ ਤੋਂ ਬਾਅਦ ਇਹ ਜੋੜੀ ਲੋਕਾਂ ਦੀ ਪਸੰਦ ਬਣ ਗਈ ਹੈ।