
ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨ੍ਹੀ ਦਿਨੀ ਅਪਣੇ ਰਿਲੇਸ਼ਨ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਅਕਸਰ ਦੋਨਾਂ ਨੂੰ ਕਿਸੇ ਨਾ ਕਿਸੇ ਪਾਰਟੀ ਅਤੇ ਡੇਟ ਉਤੇ...
ਮੁੰਬਈ : ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨ੍ਹੀ ਦਿਨੀ ਅਪਣੇ ਰਿਲੇਸ਼ਨ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਅਕਸਰ ਦੋਨਾਂ ਨੂੰ ਕਿਸੇ ਨਾ ਕਿਸੇ ਪਾਰਟੀ ਅਤੇ ਡੇਟ ਉਤੇ ਇਕਠੇ ਵੇਖਿਆ ਜਾਂਦਾ ਹੈ। ਹੁਣ ਤਾਂ ਮਲਾਇਕਾ ਦੀ ਅਰਜੁਨ ਦੇ ਘਰਵਾਲਿਆਂ ਨਾਲ ਵੀ ਨਜ਼ਦੀਕੀਆਂ ਵੱਧ ਗਈਆਂ ਹਨ। ਪਿਛਲੀ ਦਿਨੀ ਕਰਿਸਮਸ ਅਤੇ ਨਿਊ ਈਅਰ ਪਾਰਟੀ ਵਿਚ ਮਲਾਇਕਾ , ਅਰਜੁਨ ਦੇ ਘਰ ਪਾਰਟੀ ਕਰਨ ਲਈ ਪਹੁੰਚੀ ਸੀ।
Arjun kapoor &Malaika
ਖਬਰਾਂ ਦੀਆਂ ਮੰਨੀਏ ਤਾਂ ਅਰਜੁਨ ਅਤੇ ਮਲਾਇਕਾ ਹੁਣ ਅਪਣੇ ਰਿਸ਼ਤੇ ਨੂੰ ਅਗਲੇ ਲੈਵਲ ਉਤੇ ਲੈ ਜਾਣਾ ਚਾਹੁੰਦੇ ਹਨ। ਇਸਦੇ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਨਵਾਂ ਘਰ ਖਰੀਦਣ ਦੀ ਪਲੈਨਿੰਗ ਕੀਤੀ ਹੈ। ਦੋਵੇਂ ਅਪਣੇ ਲਈ ਇਕ ਘਰ ਵੇਖ ਰਹੇ ਹਨ। ਇਸਦੇ ਲਈ ਉਨ੍ਹਾਂ ਨੇ ਕਈ ਰੀਅਲ ਅਸਟੇਟ ਕੰਪਨੀ ਨਾਲ ਸੰਪਰਕ ਕੀਤਾ ਹੈ।
Sonam Kapoor
ਛੇਤੀ ਹੀ ਦੋਵੇਂ ਵਿਆਹ ਦੇ ਬੰਧਨ ਵਿਚ ਬੰਨ ਸਕਦੇ ਹਨ ਪਰ ਇਨ੍ਹਾਂ ਦੇ ਰਿਸ਼ਤੇ ਵਿਚ 3 ਲੋਕ ਵਿਲੇਨ ਬਣਕੇ ਸਾਹਮਣੇ ਆ ਰਹੇ ਹਨ। ਇਸ ਵਿਚ ਪਹਿਲਾ ਨਾਮ ਹੈ ਸੋਨਮ ਕਪੂਰ ਦਾ। ਜੀ ਹਾਂ, ਸੋਨਮ ਨੂੰ ਮਲਾਇਕਾ ਬਿਲਕੁੱਲ ਪਸੰਦ ਨਹੀਂ ਹੈ। ਉਹ ਨਹੀਂ ਚਾਹੁੰਦੀ ਕਿ ਦੋਨਾਂ ਦਾ ਵਿਆਹ ਹੋਵੇ। ਇੰਨਾ ਹੀ ਨਹੀਂ ਉਹ ਤਾਂ ਅਰਜੁਨ ਨੂੰ ਹਦਾਇਤ ਵੀ ਦੇ ਚੁੱਕੀ ਹੈ ਕਿ ਉਹ ਮਲਾਇਕਾ ਤੋਂ ਦੂਰ ਰਿਹਾ ਕਰੇ।
Bony & Arjun
ਇਕ ਪਾਰਟੀ ਦੇ ਦੌਰਾਨ ਸੋਨਮ ਅਤੇ ਮਲਾਇਕਾ ਦੇ ਵਿਚ ਛੋਟੀ ਜੀ ਅਨਬਨ ਹੋ ਗਈ ਸੀ। ਬਸ ਫਿਰ ਕੀ ਸੀ ਉਸ ਦਿਨ ਤੋਂ ਬਾਅਦ ਮਲਾਇਕਾ ਅਤੇ ਸੋਨਮ ਨੇ ਕਦੇ ਵੀ ਗੱਲ ਨਹੀਂ ਕੀਤੀ। ਇਸ ਵਜ੍ਹਾ ਤੋਂ ਸੋਨਮ ਨਹੀਂ ਚਾਹੁੰਦੀ ਕਿ ਅਰਜੁਨ ਦਾ ਵਿਆਹ ਮਲਾਇਕਾ ਨਾਲ ਹੋਵੇ। ਸੋਨਮ ਤੋਂ ਬਿਨਾ ਦੋ ਹੋਰ ਲੋਕਾਂ ਨੂੰ ਮਲਾਇਕਾ ਅਤੇ ਅਰਜੁਨ ਦਾ ਰਿਸ਼ਤਾ ਪਸੰਦ ਨਹੀਂ ਹੈ। ਅਸੀ ਗੱਲ ਕਰ ਰਹੇ ਹਾਂ ਅਰਜੁਨ ਦੇ ਪਿਤਾ ਬੋਨੀ ਅਤੇ ਭੈਣ ਅੰਸ਼ੁਲਾ ਦੀ। ਇਹ ਦੋਨੋ ਵੀ ਨਹੀਂ ਚਾਹੁੰਦੇ ਕਿ ਅਰਜੁਨ ਦੀਆਂ ਨਜਦੀਕੀਆਂ ਮਲਾਇਕਾ ਦੇ ਨਾਲ ਵਧਣ।
Salman Khan
ਪਿਛਲੇ ਦਿਨੀ ਖਬਰ ਆਈ ਸੀ ਕਿ ਸਲਮਾਨ ਨੇ ਮਲਾਇਕਾ ਅਤੇ ਅਰਜੁਨ ਦੇ ਰਿਸ਼ਤੇ ਦੀ ਵਜ੍ਹਾ ਨਾਲ ਹੀ ਬੋਨੀ ਕਪੂਰ ਦੀ 'ਨੋ ਐਂਟਰੀ' ਛੱਡ ਦਿਤੀ ਹੈ।
ਇਨ੍ਹਾਂ 3 ਲੋਕਾਂ ਤੋਂ ਬਿਨਾਂ ਅਰਜੁਨ ਦੇ ਪਰਵਾਰ ਵਿਚ ਕਈ ਲੋਕ ਹਨ ਜੋ ਮਲਾਇਕਾ ਨੂੰ ਅਪਣੇ ਘਰ ਦੀ ਬਹੂ ਬਣਾਉਣਾ ਚਾਹੁੰਦੇ ਹਨ। ਇਸ ਵਿਚ ਸੰਜੈ ਕਪੂਰ, ਅਨਿਲ ਕਪੂਰ ਅਤੇ ਜਾਹਨਵੀ ਕਪੂਰ ਸ਼ਾਮਿਲ ਹਨ। ਪਿਛਲੇ ਦਿਨੀ ਸੰਜੈ ਕਪੂਰ ਨੇ ਅਪਣੀ ਇਕ ਪਾਰਟੀ ਵਿਚ ਮਲਾਇਕਾ ਨੂੰ ਬੁਲਾਇਆ ਸੀ। ਉਥੇ ਹੀ ਅਨਿਲ ਕਪੂਰ ਵੀ ਕਹਿ ਚੁੱਕੇ ਹਨ ਕਿ ਜੇਕਰ ਅਰਜੁਨ ਨੂੰ ਮਲਾਇਕਾ ਪਸੰਦ ਹੈ ਤਾਂ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ।