ਰੱਖੜੀ ਤੋਂ ਪਹਿਲਾਂ ਅਰਜੁਨ ਕਪੂਰ ਨੇ ਸ਼ੇਅਰ ਕੀਤੀ ਭੈਣਾਂ ਦੀਆਂ ਇਹ ਤਸਵੀਰਾਂ
Published : Aug 25, 2018, 12:32 pm IST
Updated : Aug 25, 2018, 12:32 pm IST
SHARE ARTICLE
arjun kapoor with sisters
arjun kapoor with sisters

ਅਦਾਕਾਰਾ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਤੋਂ ਹੀ ਅਰਜੁਨ ਕਪੂਰ, ਪਿਤਾ ਬੋਨੀ ਕਪੂਰ ਅਤੇ ਅਪਣੀ ਮਤ੍ਰੇਈ ਭੈਣਾਂ ਜਾਨ੍ਹਵੀ ਅਤੇ ਖੁਸ਼ੀ ਨੂੰ ਲੈ ਕੇ ਬਹੁਤ ਪ੍ਰਟੈਕਟਿਵ...

ਮੁੰਬਈ : ਅਦਾਕਾਰਾ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਤੋਂ ਹੀ ਅਰਜੁਨ ਕਪੂਰ, ਪਿਤਾ ਬੋਨੀ ਕਪੂਰ ਅਤੇ ਅਪਣੀ ਮਤ੍ਰੇਈ ਭੈਣਾਂ ਜਾਨ੍ਹਵੀ ਅਤੇ ਖੁਸ਼ੀ ਨੂੰ ਲੈ ਕੇ ਬਹੁਤ ਪ੍ਰਟੈਕਟਿਵ ਹੋ ਗਏ ਹਨ। ਕੁੱਝ ਦਿਨਾਂ ਪਹਿਲਾਂ ਹੀ ਜਾਨ੍ਹਵੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇਸ ਵਾਰ ਉਹ ਅਤੇ ਖੁਸ਼ੀ ਅਰਜੁਨ ਕਪੂਰ ਨੂੰ ਰੱਖੜੀ ਬੰਨ੍ਹਣਗੀਆਂ। ਉਨ੍ਹਾਂ ਨੇ ਦੱਸਿਆ ਸੀ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਨਾਂ ਭੈਣਾਂ ਅਰਜੁਨ ਦੇ ਨਾਲ ਰੱਖੜੀ ਮਨਾਉਣਗੀਆਂ।  

ਹੁਣ ਅਰਜੁਨ ਨੇ ਰੱਖੜੀ ਤੋਂ ਪਹਿਲਾਂ ਅਪਣੀ ਭੈਣਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀਆਂ ਹਨ,  ਜਿਸ ਵਿਚ ਖੁਸ਼ੀ ਅਤੇ ਅੰਸ਼ੁਲਾ ਬੇਹੱਦ ਗਲੈਮਰਸ ਅਵਤਾਰ ਵਿਚ ਨਜ਼ਰ ਆ ਰਹੀਆਂ ਹਨ। ਅਰਜੁਨ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਦੋਹਾਂ ਨੂੰ ਰਿਅਲ ਸ਼ੋਅ ਸਟਾਪਰ ਦੱਸਿਆ। ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਅਪਣੀ ਦੋਨਾਂ ਭੈਣਾਂ ਉਤੇ ਮਾਣ ਹੈ। ਇਸ ਤਸਵੀਰ ਨੂੰ ਕੁੱਝ ਹੀ ਘੰਟਿਆਂ ਵਿਚ ਲੱਖਾਂ ਲਾਈਕਸ ਮਿਲ ਚੁੱਕੇ ਹਨ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰਜੁਨ ਨੇ ਅਪਣੀ ਭੈਣਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹੋਣ।

ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਅਜਿਹੀ ਤਸਵੀਰਾਂ ਫੈਨਸ ਦੇ ਨਾਲ ਸ਼ੇਅਰ ਕਰ ਚੁੱਕੇ ਹਨ। ਦੱਸ ਦਈਏ ਕਿ, ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਤੋਂ ਹੀ ਅਰਜੁਨ ਅਪਣੇ ਪਿਤਾ ਬੋਨੀ ਕਪੂਰ ਦੇ ਨਾਲ ਹੀ ਮਤ੍ਰੇਈ ਭੈਣਾਂ ਜਾਨ੍ਹਵੀ ਅਤੇ ਖੁਸ਼ੀ ਦੇ ਬਹੁਤ ਕਰੀਬ ਆਏ ਹਨ, ਇਸ ਦਾ ਸਬੂਤ ਵੀ ਕਈ ਮੌਕਿਆਂ 'ਤੇ ਦੇਖਣ ਨੂੰ ਮਿਲਿਆ ਹੈ। ਜਾਨ੍ਹਵੀ ਦੇ ਖਾਤਰ ਅਰਜੁਨ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਨਾਲ ਭਿੜਦੇ ਵੀ ਦਿਖੇ ਹਨ।

arjun kapoor with sistersarjun kapoor with sisters

ਅਰਜੁਨ ਜਿੱਥੇ ਪਹਿਲਾਂ ਜਾਨ੍ਹਵੀ ਅਤੇ ਖੁਸ਼ੀ ਦੇ ਨਾਲ ਕਦੇ ਕਿਸੇ ਇਵੈਂਟ ਵਿਚ ਨਾਲ ਨਜ਼ਰ ਨਹੀਂ ਆਉਂਦੇ ਸਨ,  ਉਥੇ ਹੀ ਹੁਣ ਉਹ ਦੋਨਾਂ ਦੇ ਨਾਲ ਹੈਂਗਆਉਟ ਕਰਦੇ ਦਿਖ ਜਾਂਦੇ ਹਨ। ਕਈ ਇਵੈਂਟਸ ਵਿਚ ਵੀ ਉਹ ਸਿਰਫ਼ ਅੰਸ਼ੁਲਾ ਹੀ ਨਹੀਂ ਸਗੋਂ ਜਾਨ੍ਹਵੀ ਅਤੇ ਖੁਸ਼ੀ ਨੂੰ ਵੀ ਨਾਲ ਲੈ ਕੇ ਪੁੱਜੇ ਅਤੇ ਮੀਡੀਆ ਦੇ ਸਾਹਮਣੇ ਪੋਜ਼ ਵੀ ਦਿਤੇ, ਜਿਸ ਵਿਚ ਸਾਰੇ ਬੇਹੱਦ ਖੁਸ਼ ਨਜ਼ਰ ਆਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement