
ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਪਰੀਨਿਤੀ ਚੋਪੜਾ ਇਨ੍ਹਾਂ ਦਿਨਾਂ ਵਿਚ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ।
ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਪਰੀਨਿਤੀ ਚੋਪੜਾ ਇਨ੍ਹਾਂ ਦਿਨਾਂ ਵਿਚ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਤੇ ਇਸ ਵੇਲੇ ਦੋਵੇਂ ਲੰਡਨ ਵਿਚ ਸ਼ੂਟ ਕਰ ਰਹੇ ਹਨ। ਸ਼ੂਟਿੰਗ ਦੌਰਾਨ ਕੁੱਝ ਅਜਿਹਾ ਹੋਇਆ ਕਿ ਹਰ ਪਾਸੇ ਉਸ ਚੀਜ਼ ਦੇ ਚਰਚੇ ਹੋਣ ਲੱਗ ਪਏ। ਅਰਜੁਨ ਕਪੂਰ ਨੇ ਪਰੀਨਿਤੀ ਚੋਪੜਾ ਨਾਲ ਅਜਿਹਾ ਮਜ਼ਾਕ ਕੀਤਾ ਕਿ ਉਹ ਸੋਸ਼ਲ ਮੀਡਿਆ ਤੇ ਆਉਂਦੀਆਂ ਹੀ ਚਰਚਾ ਦਾ ਵਿਸ਼ਾ ਬਣ ਗਿਆ।
Why Arjun Kapoor pushed back to Pariniti Chopraਦਰਅਸਲ ਪਰੀਨਿਤੀ ਚੋਪੜਾ ਨੇ ਆਪਣੇ ਕੈਮਰਾਮੈਨ ਇਕ ਫੋਟੋ ਖਿੱਚਣ ਲਈ ਕਿਹਾ ਤੇ ਜਿਓਂ ਹੀ ਪਰੀਨਿਤੀ ਨੇ ਫੋਟੋ ਖਿਚਵਾਉਣ ਲਈ ਪੋਜ਼ ਬਣਾਇਆ ਅਰਜੁਨ ਨੇ ਉਸਨੂੰ ਪਿੱਛੋਂ ਧੱਕਾ ਦੇ ਦਿੱਤਾ। ਮਜਾਕ ਮਜਾਕ ਵਿਚ ਹੋਈ ਇਸ ਘਟਨਾ ਤੋਂ ਬਾਅਦ ਪਰੀਨਿਤੀ ਗਿਰਦੀ ਗਿਰਦੀ ਬੱਚੀ ਤੇ ਬਾਦ ਵਿਚ ਉਨ੍ਹਾਂ ਨੇ ਇਸਨੂੰ ਆਪਣੇ ਸੋਸ਼ਲ ਮੀਡਿਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।
Why Arjun Kapoor pushed back to Pariniti Chopraਉਨ੍ਹਾਂ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ "ਅਰਜੁਨ ਕਪੂਰ ਦਾ ਮਾੜਾ ਬਰਤਾਅ ਕੈਮਰੇ 'ਚ ਹੋਇਆ ਕੈਦ। ਆਖਰਕਾਰ ਦੁਨੀਆਂ ਦੇ ਸਾਹਮਣੇ ਸਚਾਈ ਆ ਹੀ ਗਈ ਅਰਜੁਨ ਕਪੂਰ, ਨਮਸਤੇ ਇੰਗਲੈਂਡ"।
Why Arjun Kapoor pushed back to Pariniti Chopraਹਾਲਾਂਕਿ ਪਰੀਨਿਤੀ ਨੇ ਵੀ ਇਸਨੂੰ ਮਜ਼ਾਕ 'ਚ ਲੈਂਦੀਆਂ ਹੋਈਆਂ ਹਾਸੀ ਵਿਚ ਗੱਲ ਟਾਲ ਦਿੱਤੀ। ਪਰ ਸੋਸ਼ਲ ਮੀਡਿਆ ਤੇ ਦੋਹਾਂ ਵਿਚ ਹੋ ਰਹੀ ਪਿਆਰ ਭਰੀ ਇਸ ਨੋਕ-ਚੋਂਕ ਭਰੀ ਵੀਡੀਓ ਨੂੰ ਇਨ੍ਹਾਂ ਦੇ ਚਾਹੁਣ ਵਾਲੇ ਬਹੁਤ ਪਸੰਦ ਕਰ ਰਹੇ ਹਨ।