
ਗਲੇ ਲਾ ਕੇ ਜਤਾਇਆ ਪਿਆਰ
ਮੁੰਬਈ: ਰਿਐਲਟੀ ਸ਼ੋਅ 'ਬਿੱਗ ਬੌਸ 13' ਸ਼ਨੀਵਾਰ ਵੀਕੈਂਡ ਦਾ ਵਾਰ 'ਚ ਸਲਮਾਨ ਖ਼ਾਨ ਘਰ ਦੇ ਮੈਂਬਰਾਂ ਦੀ ਖ਼ਬਰ ਲੈਣ ਆਉਂਦੇ ਹਨ। ਬਿੱਗ ਬਾਸ ਦੇ ਲੇਟੈਸਟ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਘਰ 'ਚ ਬਿੱਗ ਬੌਸ 8 ਦੇ ਜੇਤੂ ਗੌਤਮ ਗੁਲਾਟੀ ਐਂਟਰੀ ਕਰਨ ਜਾ ਰਹੇ ਹਨ। ਗੌਤਮ ਦੇ ਘਰ 'ਚ ਆਉਂਦਿਆਂ ਹੀ ਸ਼ਹਿਨਾਜ਼ ਕ੍ਰੈਜ਼ੀ ਹੋ ਜਾਂਦੀ ਹੈ ਅਤੇ ਖ਼ੁਦ ਨੂੰ ਉਨ੍ਹਾਂ ਦਾ ਫੈਨ ਦੱਸਦੀ ਹੈ।
File
ਵੀਕੈਂਡ ਦਾ ਵਾਰ ਦੇ ਇਸ ਪ੍ਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੌਤਮ ਦੀ ਐਂਟਰੀ ਨਾਲ ਸ਼ਹਿਨਾਜ਼ ਦੀ ਖੂਸ਼ੀ ਦਾ ਠਿਕਾਣਾ ਨਹੀਂ ਰਹਿੰਦਾ। ਉਹ ਇੱਕ ਦਮ ਕ੍ਰੈਜ਼ੀ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਗੌਤਮ ਦੀ ਘਰ 'ਚ ਇਹ ਐਂਟਰੀ ਸ਼ੌਅ 'ਚ ਕਈ ਤਰ੍ਹਾਂ ਦੇ ਤੂਫ਼ਾਨ ਲੈ ਕੇ ਆਵੇਗੀ। ਉਂਝ ਵੀਕੈਂਡ ਦਾ ਵਾਰ 'ਚ ਵਿਸ਼ਾਲ ਆਦਿੱਤਿਆ ਸਿੰਘ ਅਤੇ ਮਧੂਰਿਮਾ ਤੁਲੀ ਦੀ ਕਿਸਮਤ ਦਾ ਫ਼ੈਸਲਾ ਵੀ ਹੋਵੇਗਾ।
ਸਲਮਾਨ ਮਧੂਰਿਮਾ ਤੁਲੀ ਅਤੇ ਵਿਸ਼ਾਲ ਅਦਿੱਤਿਆ ਸਿੰਘ 'ਚ ਹੋਈ ਲੜਾਈ ਦਾ ਨਬੇੜਾ ਕਰਨਗੇ ਨਾਲ ਹੀ ਦੱਸਣਗੇ ਕਿ ਇਸ ਵਾਰ ਬੀਬੀ ਹਾਊਸ ਚੋਂ ਕੌਣ ਬਾਹਰ ਜਾ ਰਿਹਾ ਹੈ। ਉਂਝ ਗੌਤਮ ਗੁਲਾਟੀ ਸਲਮਾਨ ਦੀ ਫ਼ਿਲਮ 'ਰਾਧੇ' 'ਚ ਵੀ ਨਜ਼ਰ ਆਉਣਗੇ। ਫ਼ਿਲਮ 'ਚ ਗੌਤਮ ਦਾ ਇੱਕ ਵੱਖਰਾ ਲੁੱਕ ਦੇਖਣ ਨੂੰ ਮਿਲੇਗਾ। ਦੱਸ ਦਈਏ ਘਰ 'ਚ ਜਿਸ ਸਮੇਂ ਮਹਿਮਾਨ ਐਂਟਰੀ ਕਰਦੇ ਹਨ।
File
ਉਸ ਦੌਰਾਨ ਸਾਰੇ ਘਰਵਾਲੇ ਫ੍ਰੀਜ ਹੁੰਦੇ ਹਨ। ਯਾਨੀਕਿ ਉਹ ਨਾ ਤਾਂ ਆਪਣੀ ਜਗ੍ਹਾ ਤੋਂ ਹਿੱਲ ਸਕਦੇ ਹਨ ਤੇ ਨਾ ਹੀ ਬੋਲ ਸਕਦੇ ਹਨ ਪਰ ਗੌਤਮ ਗੁਲਾਟੀ ਦੀ ਫੈਨ ਸ਼ਹਿਨਾਜ਼ ਕੌਰ ਗਿੱਲ ਆਪਣੇ ਪਸੰਦੀਦਾ ਸਟਾਰ ਨੂੰ ਘਰ 'ਚ ਦੇਖ ਕੇ ਕਾਫੀ ਉਤਸ਼ਾਹਿਤ ਹੋ ਜਾਂਦੀ ਹੈ ਤੇ ਉਹ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਗੌਤਮ ਨੂੰ ਉਸ ਲਈ ਆਪਣੀ ਲਾਈਕਿੰਗਸ ਦਾ ਇਜ਼ਹਾਰ ਕਰਦੀ ਹੈ।
File
ਦੱਸ ਦਈਏ ਕਿ ਗੌਤਮ ਦੀ ਵੱਡੀ ਫੈਨ ਸ਼ਹਿਨਾਜ਼ ਉਸ ਨੂੰ ਗਲੇ ਲਾਉਂਦੀ ਹੈ ਤੇ ਉਸ ਨੂੰ ਕਈ ਕਿੱਸਾਂ ਕਰਦੀ ਹੈ। ਸ਼ਹਿਨਾਜ਼ ਨੂੰ ਬਿਨਾਂ ਰੁਕੇ ਗੌਤਮ ਨੂੰ ਕਿੱਸ ਕਰਦੇ ਦੇਖ ਸਾਰੇ ਘਰਵਾਲੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਜਾਂਦੇ ਹਨ। ਸ਼ਹਿਨਾਜ਼, ਗੌਤਮ ਗੁਲਾਟੀ ਦੀ ਵੱਡੀ ਫੈਨ ਹੈ। ਸ਼ੋਅ 'ਚ ਕਈ ਵਾਰ ਸ਼ਹਿਨਾਜ਼ ਗੌਤਮ ਲਈ ਆਪਣੀ ਲਾਈਕਿੰਗਸ ਨੂੰ ਬਿਆਨ ਕਰ ਚੁੱਕੀ ਹੈ।
#BiggBoss ne diya #ShehnaazGill ko ek Bigg surprise jab aaye @TheGautamGulati ghar mein!
— Bigg Boss (@BiggBoss) January 18, 2020
Watch this crazy episode tonight at 9 PM.
Anytime on @justvoot.@vivo_india @beingsalmankhan #BiggBoss13 #BB13 #SalmanKhan pic.twitter.com/099KGLMmLd