ਦਿਲਜੀਤ ਨੇ ਟਵਿਟਰ ‘ਤੇ ਸਾਂਝਾ ਕੀਤਾ ਅਪਣੀ ਨਵੀਂ ਫਿਲਮ ਦਾ ਪੋਸਟਰ
Published : May 18, 2019, 6:10 pm IST
Updated : May 18, 2019, 6:15 pm IST
SHARE ARTICLE
Punjabi singer Daljit Dosanjh release poster of  'Chhara'
Punjabi singer Daljit Dosanjh release poster of 'Chhara'

ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰ ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਛੜਾ' ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਪੋਸਟਰ ਰਿਲੀਜ਼ ਕਰਨ ਦੇ ਨਾਲ ਉਹਨਾਂ ਨੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ਦੀ ਤਾਰੀਕ ਦਾ ਵੀ ਐਲਾਨ ਕੀਤਾ ਹੈ ਜੋ ਕਿ 20 ਮਈ ਹੈ। ਸਾਰੇ ਦਰਸ਼ਕਾ ਨੂੰ ਉਮੀਦ ਸੀ ਕਿ ਇਹ ਇਕ ਵੱਖਰੀ ਫ਼ਿਲਮ ਹੋਵੇਗੀ ਪਰ ਦਿਲਜੀਤ ਦੁਸਾਂਝ ਤਾਂ ਪੋਸਟਰ ਵਿਚ ਇਕ ਪਾਸੇ ਪਲਾਸਟਿਕ ਦੀ ਗੁੱਡੀ ਲੈ ਕੇ ਜਿਸਦਾ ਨਾਮ “Kylie" ਅਤੇ ਦੂਜੇ ਪਾਸੇ ਇਕ ਛੋਟੇ ਜਿਹੇ ਪਲਾਸਟਿਕ ਦੇ ਮੁੰਡੇ ਨੂੰ ਲੈ ਕੇ ਖੜੇ ਹਨ ਜਿਸ ਤੇ 'ਸਾਡਾ ਮੁੰਡਾ' ਲਿਖਿਆ ਹੈ।

 



 

 

ਇਕ ਪਾਸੇ ਤਾਂ ਫ਼ਿਲਮ ਦਾ ਪੋਸਟਰ ਪੂਰੀ ਫ਼ਿਲਮ ਨੂੰ ਦਰਸਾ ਰਿਹਾ ਹੈ ਤਾਂ ਦੂਜੇ ਪਾਸੇ  ਪੰਜਾਬੀ “Kylie" ਨੇ ਦਲਜੀਤ ਲਈ ਕਦੇ ਨਾ ਖ਼ਤਮ ਹੋਣ ਵਾਲੇ ਪਿਆਰ ਦੀ ਪੇਸ਼ਕਸ਼ ਕੀਤੀ। ਇਸ ਤੋਂ ਇਲਾਵਾ ਇਸ ਫ਼ਿਲਮ ਦੀ ਟੈਗ ਲਾਈਨ ਬਹੁਤ ਢੁੱਕਵੀ ਅਤੇ ਮਜ਼ੇਦਾਰ ਹੈ ''ਕੁੱਤਾ ਹੋਵੇਗਾ ਜਿਹੜਾ ਵਿਆਹ ਕਰਾਵੇਗਾ''।  ''ਜੱਟ ਐਂਡ ਜੂਲੀਅਟ'' ਫ਼ਿਲਮ ਤੋਂ ਬਾਅਦ ਨੀਰੂ ਬਾਜਵਾ ਅਤੇ ਦਿਲਜੀਤ ਫ਼ਿਲਮ 'ਛੜਾ' ਦੌਰਾਨ 4 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਇਸ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ, ਫ਼ਿਲਮ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਦੁਆਰਾ ਤਿਆਰ ਕੀਤੀ ਗਈ ਹੈ। ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement