Gurucharan Singh: ਤਿੰਨ ਹਫ਼ਤਿਆਂ ਬਾਅਦ ਘਰ ਪਰਤੇ 'ਤਾਰਕ ਮਹਿਤਾ...' ਦੇ ਅਦਾਕਾਰ ਗੁਰਚਰਨ ਸਿੰਘ; ਕਿਹਾ, ‘ਧਾਰਮਿਕ ਯਾਤਰਾ 'ਤੇ ਗਿਆ ਸੀ’
Published : May 18, 2024, 7:58 am IST
Updated : May 18, 2024, 11:44 am IST
SHARE ARTICLE
Gurucharan Singh
Gurucharan Singh

ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਹਫ਼ਤਿਆਂ ਵਿਚ ਉਨ੍ਹਾਂ ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ।

 Gurucharan Singh: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਦਾਕਾਰ ਗੁਰਚਰਨ ਸਿੰਘ ਤਿੰਨ ਹਫ਼ਤਿਆਂ ਬਾਅਦ ਸ਼ੁੱਕਰਵਾਰ ਨੂੰ ਅਪਣੇ ਘਰ ਪਰਤ ਆਏ ਹਨ। ਉਹ 22 ਅਪ੍ਰੈਲ ਤੋਂ ਲਾਪਤਾ ਸਨ। ਦਿੱਲੀ ਪੁਲਿਸ ਅਨੁਸਾਰ ਗੁਰਚਰਨ ਸਿੰਘ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਹ ਦੁਨੀਆਦਾਰੀ ਛੱਡ ਕੇ ਧਾਰਮਿਕ ਯਾਤਰਾ 'ਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਹਫ਼ਤਿਆਂ ਵਿਚ ਉਨ੍ਹਾਂ ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਘਰ ਪਰਤਣਾ ਚਾਹੀਦਾ ਹੈ, ਇਸ ਲਈ ਉਹ ਵਾਪਸ ਆ ਗਏ।

ਉਹ 22 ਅਪ੍ਰੈਲ ਨੂੰ ਦਿੱਲੀ ਸਥਿਤ ਅਪਣੇ ਘਰ ਤੋਂ ਮੁੰਬਈ ਲਈ ਰਵਾਨਾ ਹੋਏ ਸਨ ਪਰ, ਨਾ ਤਾਂ ਏਅਰਪੋਰਟ ਪਹੁੰਚੇ ਅਤੇ ਨਾ ਹੀ ਘਰ ਪਰਤੇ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਸੀ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਗੁਰਚਰਨ ਸਿੰਘ ਜਲਦੀ ਹੀ ਵਿਆਹ ਕਰਨ ਵਾਲੇ ਸਨ। ਇੰਨਾ ਹੀ ਨਹੀਂ ਉਹ ਵਿੱਤੀ ਸੰਕਟ ਨਾਲ ਵੀ ਜੂਝ ਰਹੇ ਸਨ।

ਪੁਲਿਸ ਨੇ ਦਸਿਆ ਕਿ ਗੁਰਚਰਨ ਨੇ 22 ਅਪ੍ਰੈਲ ਨੂੰ ਏਟੀਐਮ ਤੋਂ 7000 ਰੁਪਏ ਕਢਵਾਏ ਸਨ, ਜਿਸ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ ਸੀ। ਉਸ ਦਾ ਆਖਰੀ ਟਿਕਾਣਾ ਦਿੱਲੀ ਦੇ ਪਾਲਮ ਵਿਚ ਉਸ ਦੇ ਘਰ ਤੋਂ ਕੁੱਝ ਕਿਲੋਮੀਟਰ ਦੀ ਦੂਰੀ 'ਤੇ ਮਿਲਿਆ ਸੀ। ਗੁਰਚਰਨ ਸਿੰਘ 2013 ਤਕ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਹਿੱਸਾ ਰਹੇ। ਬਾਅਦ 'ਚ ਨਿਰਮਾਤਾ ਅਸਿਤ ਮੋਦੀ ਨਾਲ ਕਿਸੇ ਵਿਵਾਦ ਕਾਰਨ ਉਨ੍ਹਾਂ ਨੇ ਸ਼ੋਅ ਛੱਡ ਦਿਤਾ ਸੀ।

ਹਾਲਾਂਕਿ ਉਦੋਂ ਤਕ ਉਹ ਇੰਨਾ ਮਸ਼ਹੂਰ ਹੋ ਗਿਆ ਸੀ ਕਿ ਲੋਕਾਂ ਦੀ ਮੰਗ 'ਤੇ ਨਿਰਮਾਤਾਵਾਂ ਨੂੰ ਉਨ੍ਹਾਂ ਨੂੰ ਸ਼ੋਅ 'ਚ ਵਾਪਸ ਲਿਆਉਣਾ ਪਿਆ। ਵਾਪਸੀ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਸ਼ੋਅ 6 ਸਾਲ ਤਕ ਕੀਤਾ। ਇਸ ਤੋਂ ਬਾਅਦ ਗੁਰਚਰਨ ਨੇ ਲਾਕਡਾਊਨ ਦੌਰਾਨ ਅਪਣੇ ਪਿਤਾ ਦੀ ਦੇਖਭਾਲ ਕਰਨ ਲਈ 2020 ਵਿਚ ਸ਼ੋਅ ਛੱਡ ਦਿਤਾ। ਅਦਾਕਾਰੀ ਤੋਂ ਦੂਰ ਰਹਿਣ ਤੋਂ ਬਾਅਦ ਗੁਰਚਰਨ ਸਿੰਘ ਦਿੱਲੀ ਵਿਚ ਅਪਣੇ ਮਾਤਾ-ਪਿਤਾ ਨਾਲ ਰਹਿੰਦੇ ਹਨ।

 (For more Punjabi news apart from 'Bad parenting fee' at Georgia restaurant, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement