ਮੈਂ ਹਮੇਸ਼ਾਂ ਇਸ ਸੋਚ ਵਿਚ ਯਕੀਨ ਕੀਤਾ ਕਿ ਮੈਂ ਨਹੀਂ ਮੇਰਾ ਕੰਮ ਬੋਲੇ- Ayushmann Khurrana
Published : Jun 18, 2021, 5:10 pm IST
Updated : Jun 18, 2021, 5:10 pm IST
SHARE ARTICLE
Ayushmann Khurrana
Ayushmann Khurrana

ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਪ੍ਰਸਿੱਧੀ ਵਿਚ ਕਾਫੀ ਵਾਧਾ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਸਿਨੇਮਾ ਘਰਾਂ ਵਿਚ ਲਗਾਤਾਰ ਅੱਠ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।

ਚੰਡੀਗੜ੍ਹ: ਹਾਲ ਹੀ ਦੇ ਕਈ ਸਾਲਾਂ ਦੌਰਾਨ ਮਸ਼ਹੂਰ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ (Ayushmann Khurrana) ਦੀ ਪ੍ਰਸਿੱਧੀ ਵਿਚ ਕਾਫੀ ਵਾਧਾ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਸਿਨੇਮਾ ਘਰਾਂ ਵਿਚ ਲਗਾਤਾਰ ਅੱਠ ਸੁਪਰਹਿੱਟ ਫਿਲਮਾਂ (Superhit movies) ਦਿੱਤੀਆਂ ਹਨ। ਦੇਸ਼ ਵਿਚ ਉਹਨਾਂ ਦੀ ਵਧ ਰਹੀ ਭਰੋਸੇਯੋਗਤਾ ਕਾਰਨ ਉਹ ਦੇਸ਼ ਦੇ ਸਭ ਤੋਂ ਜ਼ਿਆਦਾ ਮੰਗ ਵਾਲੇ ਬ੍ਰਾਂਡ ਅੰਬੈਸਡਰਾਂ (Brand Ambassadors) ਵਿਚ ਸ਼ਾਮਲ ਹੋ ਗਏ ਹਨ। ਹੁਣ ਆਯੂਸ਼ਮਾਨ ਖੁਰਾਨਾ ਨੂੰ ਇਕ ਮੋਬਾਈਲ ਫੋਨ ਬ੍ਰਾਂਡ ਨੇ ਅਪਣਾ ਚਿਹਰਾ ਬਣਾਇਆ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਮੋਬਾਈਲ ਫੋਨ ਅਤੇ ਬੈਂਕਿੰਗ ਦੋ ਅਜਿਹੇ ਖੇਤਰ ਹਨ, ਜਿੱਥੇ ਕਲਾਕਾਰ ਦੇ ਚਿਹਰੇ ਦੀ ਭਰੋਸੇਯੋਗਤਾ ਬਹੁਤ ਮਹੱਤਵ ਰੱਖਦੀ ਹੈ।

Ayushmann KhurranaAyushmann Khurrana

 ਇਹ ਵੀ ਪੜ੍ਹੋ: ਗੁਰਦਾਸਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਖਾਈ ਦਿੱਤਾ ਪਾਕਿ ਡਰੋਨ

ਹਾਲ ਹੀ ਵਿਚ ਮੋਬਾਈਲ ਫੋਨ ਬ੍ਰਾਂਡ ਨੇ ਰਾਬਰਟ ਡਾਊਨੀ ਜੂਨੀਅਰ (Robert Downey, Jr.) ਅਤੇ ਵਿਰਾਟ ਕੋਹਲੀ (Virat Kohli) ਵਰਗੇ ਸੁਪਰਸਟਾਰ ਨੂੰ ਸਾਈਨ ਕੀਤਾ ਹੈ। ਇਸ ਲਈ ਮੋਬਾਈਲ ਫੋਨ ਬ੍ਰਾਂਡ (Mobile phone brand) ਵੱਲੋਂ ਆਯੂਸ਼ਮਾਨ ਨੂੰ ਅਪਣਾ ਚਿਹਰਾ ਬਣਾਇਆ ਜਾਣਾ ਯਕੀਨੀ ਤੌਰ ’ਤੇ ਇਹ ਮਤਲਬ ਹੈ ਕਿ ਲੋਕਾਂ ਵਿਚ ਉਸ ਦੀ ਭਰੋਸੇਯੋਗਤਾ ਵਧ ਰਹੀ ਹੈ। ਆਯੂਸ਼ਮਾਨ ਕੋਲੋਂ ਇਹ ਪੁੱਛੇ ਜਾਣ ’ਤੇ ਕਿ ਅਜਿਹਾ ਕਿਹੜਾ ਗੁਣ ਹੈ, ਜਿਹੜਾ ਉਹਨਾਂ ਨੂੰ ਬ੍ਰਾਂਡ ਫ੍ਰੈਂਡਲੀ ਬਣਾਉਂਦਾ ਹੈ ਤਾਂ ਉਹਨਾਂ ਨੇ ਕਿਹਾ, ‘ਅੱਜ ਜੋ ਵੀ ਮੇਰੀ ਪਛਾਣ ਹੈ, ਉਹ ਖ਼ਾਸ ਤੌਰ ’ਤੇ ਸੋਸ਼ਲ ਮਨੋਰੰਜਕ ਵਜੋਂ ਮੇਰੀ ਸਫ਼ਲਤਾ ਕਾਰਨ ਹੈ, ਜਿਸ ਨੇ ਮੈਨੂੰ ਭਾਰਤ ਦੇ ਲੋਕਾਂ ਨਾਲ ਜੋੜਿਆ ਹੈ। ਮੇਰੀਆਂ ਫਿਲਮਾਂ ਨੇ ਲੋਕਾਂ ਨੂੰ ਦੱਸਿਆ ਹੈ ਕਿ ਮੈਂ ਕੌਣ ਹਾਂ, ਕਿਵੇਂ ਸੋਚਦਾ ਹਾਂ ਅਤੇ ਇਕ ਐਂਟਰਟੇਨਰ ਵਜੋਂ ਮੇਰਾ ਉਦੇਸ਼ ਕੀ ਹੈ’।

PHOTOVirat Kohli-Ayushmann Khurrana-Robert Downey, Jr.

ਹੋਰ ਪੜ੍ਹੋ: ਅਧਿਐਨ ਦਾ ਦਾਅਵਾ:  ਤੇਜ਼ੀ ਨਾਲ ਭਾਰ ਘਟਾਉਣ ਲਈ 16 ਘੰਟੇ ਭੁੱਖੇ ਰਹਿਣ ਦਾ ਤਰੀਕਾ ਅਸਰਦਾਰ ਨਹੀਂ

ਉਹਨਾਂ ਅੱਗੇ ਕਿਹਾ, ‘ਸੋਚ ਕੇ ਚੰਗਾ ਲੱਗਦਾ ਹੈ ਕਿ ਬ੍ਰਾਂਡ ਨੇ ਇਸ ਚੀਜ਼ ਨੂੰ ਨੋਟਿਸ ਕੀਤਾ ਹੈ ਅਤੇ ਉਹ ਅਸਲ ਲੋਕਾਂ ਦੀਆਂ ਅਸਲ ਕਹਾਣੀਆਂ ਪੇਸ਼ ਕਰਨ ਦੀ ਮੇਰੀ ਕੋਸ਼ਿਸ਼ ਦੇ ਵਿਚਾਰ ਨਾਲ ਜੁੜੇ ਹਨ। ਇਸ ਗੱਲ ਨੂੰ ਲੈ ਕੇ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਇਕ ਬਿਰਤਾਂਤ ਦੇ ਨਾਲ ਦਰਸ਼ਕਾਂ ਤੱਕ ਪਹੁੰਚਣ ਲਈ ਮੈਂ ਬ੍ਰਾਂਡ ਦੇ ਵਿਜ਼ਨ ਅਤੇ ਉਹਨਾਂ ਦੇ ਸਫਰ ਦਾ ਹਿੱਸਾ ਹਾਂ, ਜੋ ਮੇਰੇ ਸਿਨੇਮਾ ਵਿਚ ਵਿਚ ਗੂੰਜਦਾ ਹੈ। 

ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੀਆਂ ਫਿਲਮਾਂ ਨੇ ਬਾਕਸ ਆਫਿਸ (Box Office) 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹਨਾਂ ਨੂੰ ਲੋਕਾਂ ਵੱਲੋਂ ਪਿਆਰ ਅਤੇ ਪ੍ਰਸ਼ੰਸਾ ਮਿਲੀ ਹੈ’। ਆਯੂਸ਼ਮਾਨ ਕਹਿੰਦੇ ਹਨ ਕਿ ਇਹ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਸਹੀ ਫਿਲਮਾਂ ਮਿਲੀਆਂ ਜੋ ਬਹੁਤ ਹਿੱਟ ਰਹੀਆਂ। ਉਹਨਾਂ ਦਾ ਮੰਨਣਾ ਹੈ ਕਿ ਸਫਲਤਾ ਹਮੇਸ਼ਾਂ ਇਕੁਇਟੀ ਵਿਚ ਤਬਦੀਲ ਹੁੰਦੀ ਹੈ।

ayushmann khuranaAyushmann Khurrana 

ਹੋਰ ਪੜ੍ਹੋ: 1000 ਬੱਸਾਂ ਦੀ ਖਰੀਦ ਵਿਚ ਘੁਟਾਲਾ! ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਲਾਏ ਆਰੋਪ, ਜਾਣੋ ਪੂਰਾ ਮਾਮਲਾ

ਆਯੂਸ਼ਮਾਨ (Ayushmann Khurrana) ਕਹਿੰਦੇ ਹਨ, ‘ਮੈਂ ਹਮੇਸ਼ਾਂ ਇਸ ਸੋਚ ਵਿਚ ਯਕੀਨ ਕੀਤਾ ਹੈ ਕਿ ਮੈਂ ਨਹੀਂ ਬਲਕਿ ਮੇਰਾ ਕੰਮ ਬੋਲੇ। ਮੈਂ ਉਹਨਾਂ ਪ੍ਰਾਜੈਕਟਾਂ ਦੀ ਚੋਣ ਲਈ ਖੁਸ਼ਕਿਸਮਤ ਰਿਹਾ ਹਾਂ, ਜਿਨ੍ਹਾਂ ਨੇ ਭਾਰਤ ਵਿਚ ਸਿਨੇਮਾ ਕਿਸ ਤਰ੍ਹਾਂ ਵੱਖਰਾ, ਲੀਕ ਨੂੰ ਤੋੜਨ ਵਾਲਾ, ਗੱਲਬਾਤ ਨੂੰ ਸ਼ੁਰੂ ਕਰਨ ਵਾਲਾ ਐਂਟਰਟੇਨਰ ਹੋ ਸਕਦਾ ਹੈ, ਇਸ ਮਾਨਤਾ ਨੂੰ ਸਥਾਪਤ ਕਰਨ ਵਿਚ ਯੋਗਦਾਨ ਦਿੱਤਾ ਹੈ, ਜਿਨ੍ਹਾਂ ਕਹਾਣੀਆਂ ਨੂੰ ਬਿਆਨ ਕਰਨ ਲਈ ਰੂੜ੍ਹੀਵਾਦੀ ਨਿਯਮਾਂ ਦੀ ਪਾਲਣਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ”।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement