
ਹੁਣ ਸਾਲਾਨਾ ਕਮਾ ਰਿਹਾ 30 ਲੱਕ ਰੁਪਏ
ਰੋਹਤਕ: ਪਰਿਵਾਰ ਜਾਂ ਸਮਾਜਕ ਦਬਾਅ ਹੇਠ ਇਨਸਾਨ ਭਲੇ ਹੀ ਕੋਈ ਕੰਮ ਸ਼ੁਰੂ ਕਰ ਲੈਂਦਾ ਹੈ ਪਰ ਉਸਦੇ ਮਨ ਵਿੱਚ ਉਹੀ ਕੰਮ ਘੁੰਮਦਾ ਰਹਿੰਦਾ ਹੈ ਜਿਸ ਵਿੱਚ ਉਸਨੂੰ ਦਿਲਚਸਪੀ ਹੁੰਦੀ ਹੈ। ਅਜਿਹਾ ਹੀ ਮਾਮਲਾ ਰੋਹਤਕ ਤੋਂ ਸਾਹਮਣੇ ਅਇਆ ਜਿਥੇ ਅਭਿਸ਼ੇਕ ( Abhishek) ਨੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ (Electronics Engineering) ਦੀ ਪੜ੍ਹਾਈ ਤੋਂ ਬਾਅਦ ਨੋਇਡਾ ਦੀ ਇਕ ਨਿਜੀ ਕੰਪਨੀ ਵਿੱਚ ਨੌਕਰੀ ਕੀਤੀ, ਪਰ ਉਸਦਾ ਮਨ ਹਮੇਸ਼ਾਂ ਮਧੂ ਮੱਖੀਆਂ ( Beekeeping) ਪਾਲਣ ਵਿਚ ਲੱਗਾ ਰਹਿੰਦਾ।
Beekeeping
ਅਜਿਹੀ ਸਥਿਤੀ ਵਿੱਚ, ਉਸਨੇ ਨੌਕਰੀ ਛੱਡ ਦਿੱਤੀ ਅਤੇ ਮਧੂ ਮੱਖੀ ਪਾਲਣ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਅਭਿਸ਼ੇਕ ( Abhishek) ਸ਼ਰਮਾ ਦੀ ਨੌਜਵਾਨ ਸੋਚ ਨੇ ਰੁਜ਼ਗਾਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸਾਲ 2009 ਵਿਚ 50 ਹਜ਼ਾਰ ਰੁਪਏ ਦੀ ਰਕਮ ਨਾਲ 10 ਬਾਕਸਾਂ ਤੋਂ ਮਧੂ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ। ਹੁਣ ਅਭਿਸ਼ੇਕ ( Abhishek) 25 ਤੋਂ 27 ਲੱਖ ਰੁਪਏ ਸਾਲਾਨਾ ਕਮਾਈ ਕਰ ਰਿਹਾ ਹੈ। ਫਰਮਾਨਾ ਪਿੰਡ ਤੋਂ ਸ਼ੁਰੂ ਹੋਇਆ ਅਭਿਸ਼ੇਕ ( Abhishek) ਦਾ ਕਾਰੋਬਾਰ ਹਰਿਆਣਾ ਦੇ ਨਾਲ ਨਾਲ 12 ਰਾਜਾਂ ਵਿੱਚ ਕਾਰੋਬਾਰ ਹੈ।
beekeeping
ਅਭਿਸ਼ੇਕ ( Abhishek) ਨੇ ਮਧੂ ਮੱਖੀ ਪਾਲਣ ( Beekeeping) ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਕੋਲ ਮਧੂ ਮੱਖੀਆਂ ( Beekeeping) ਦੀਆਂ 20,000 ਕਿਸਮਾਂ ਹਨ, ਜਿਨ੍ਹਾਂ ਵਿਚੋਂ ਸਿਰਫ ਚਾਰ ਕਿਸਮਾਂ ਦੀਆਂ ਪ੍ਰਜਾਤੀਆਂ ਸ਼ਹਿਦ ਤਿਆਰ ਕਰਦੀਆਂ ਹਨ। ਉਹਨਾਂ ਦੱਸਿਆ ਕਿ ਇਟਾਲੀਅਨ (ਐਪਿਕ ਮੇਲੀਫੇਰਾ) ਮਧੂ ਬਹੁਤ ਸ਼ਾਂਤ ਹੈ। ਬਕਸੇ ਵਿਚ ਰੱਖਣਾ ਆਸਾਨ ਹੈ ਅਤੇ ਸ਼ਹਿਦ ਦੀ ਸਭ ਤੋਂ ਵੱਧ ਮਾਤਰਾ ਵੀ ਪੈਦਾ ਕਰਦੀ ਹੈ।
Bee keeping
ਉਨ੍ਹਾਂ ਦੱਸਿਆ ਕਿ ਹਰਿਆਣਾ, ਦਿੱਲੀ ਤੋਂ ਇਲਾਵਾ ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਉਤਰਾਖੰਡ, ਹਿਮਾਚਲ ਆਦਿ ਰਾਜਾਂ ਵਿੱਚ ਉਹਨਾਂ ਦਾ ਕਾਰੋਬਾਰ ਹੈ। ਅਭਿਸ਼ੇਕ ( Abhishek) ਦਾ ਪਿਤਾ ਸੂਰਜਮਲ ਇਕ ਕਿਸਾਨ ਹੈ।
Bee keeping
ਹੋਰ ਪੜ੍ਹੋ: UP ਪੁਲਿਸ ਨੇ ਟਵਿਟਰ ਇੰਡੀਆ ਦੇ MD ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ
ਮਾਂ ਸੰਤਰਾ ਦੇਵੀ ਦਾ ਕਹਿਣਾ ਹੈ ਕਿ ਅਭਿਸ਼ੇਕ ਨੇ ਕਿਸਾਨਾਂ ਦੀ ਸਥਿਤੀ ਵੇਖੀ ਹੈ। ਉਸਨੇ ਪੜਾਈ ਪੂਰੀ ਕਰਕੇ ਨੌਕਰੀ ਵੀ ਕੀਤੀ ਪਰ ਉਸਦਾ ਧਿਆਨ ਮਨ ਮਧੂ ਮੱਖੀ ਪਾਲਣ ਵਿਚ ਰੁੱਝਿਆ ਰਹਿੰਦਾ ਸੀ। ਇਸੇ ਕਰਕੇ ਉਹ ਨੌਕਰੀ ਛੱਡ ਕੇ ਪਿੰਡ ਆ ਗਿਆ ਤੇ ਮਧੂ ਮੱਖੀ ਪਾਲਣ ( Beekeeping) ਦਾ ਕੰਮ ਸ਼ੁਰੂ ਕੀਤਾ। ਵਰਤਮਾਨ ਵਿੱਚ, ਅਭਿਸ਼ੇਕ ( Abhishek) ਮਧੂ ਮੱਖੀ ਪਾਲਣ ( Beekeeping) ਵਿਚ ਹਰਿਆਣਾ ਦੇ ਚੁਵਵੇਂ ਬਰੀਡਰਾਂ ਵਿੱਚੋਂ ਇੱਕ ਹਨ।