
ਬਾਲੀਵੁਡ ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡ ਅੱਜ ਕਲ ਆਪਣੇ ਸੋਸ਼ਲ ਮੀਡੀਆ ਕਰਕੇ ਖ਼ਾਸੀ ਸੁਰਖ਼ੀਆਂ 'ਚ ਰਹਿੰਦੇ ਹਨ। ਤੇ ਹੁਣ ਐਕਟਰ ਧਰਮੇਂਦਰ .....
ਬਾਲੀਵੁਡ ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡ ਅੱਜ ਕਲ ਆਪਣੇ ਸੋਸ਼ਲ ਮੀਡੀਆ ਕਰਕੇ ਖ਼ਾਸੀ ਸੁਰਖ਼ੀਆਂ 'ਚ ਰਹਿੰਦੇ ਹਨ। ਤੇ ਹੁਣ ਐਕਟਰ ਧਰਮੇਂਦਰ ਨੇ ਆਪਣੇ ਇੰਸਟਾਗਰਾਮ ਉੱਤੇ ਇੱਕ ਖ਼ਤ ਦੀ ਫੋਟੋ ਸ਼ੇਅਰ ਕੀਤੀ ਹੈ 'ਤੇ ਨਾਲ ਹੀ ਲਿਖਿਆ ਹੈ ਇਹ ਇੱਕ ਇਮੋਸ਼ਨਲ ਖ਼ਤ ਹੈ। ਵੱਡੇ ਪਰਦੇ 'ਤੇ ਆਪਣੇ ਏਕ੍ਸ਼ਨ ਨਾਲ ਧਰਮੇਂਦਰ ਨੇ ਭਲੇ ਹੀ ਹੀ-ਮੈਨ ਦਾ ਖ਼ਿਤਾਬ ਜਿੱਤ ਲਿਆ ਹੋਵੇ, ਪਰ ਅਸਲ ਜ਼ਿੰਦਗੀ 'ਚ ਉਹ ਬੇਹੱਦ ਭਾਵੁਕ ਇੰਸਾਨ ਹਨ।
Dharmendra
ਅਜਿਹੇ ਕਈ ਮੌਕੇ ਆਏ ਜਦੋਂ ਧਰਮੇੰਦ੍ਰ ਨੇ ਆਪਣੇ ਜਜ਼ਬਾਤ ਆਪਣੀ ਸ਼ਾਏਰੀ ਰਾਹੀਂ ਸਾਂਝਾ ਕੀਤੇ, ਪਰ ਇਸ ਵਾਰ ਇਨ੍ਹਾਂ ਨੇ ਇਹ ਬੇਹੱਦ ਨਿਜੀ ਚੀਜ਼ ਆਪਣੇ ਫੈਨਜ਼ ਨਾਲ ਸਾਂਝਾ ਕੀਤੀ ਹੈ। ਜੋ ਕਿ ਇਕ ਖ਼ਤ ਦੀ ਤਸਵੀਰ ਹੈ, ਤੇ ਇਹ ਕੋਈ ਐਸਾ-ਵੈਸਾ ਖ਼ਤ ਨਹੀਂ ਇਹ ਉਹ ਖ਼ਤ ਹੈ ਜਿਸਨੂੰ ਸਨੀ ਦਿਓਲ ਨੇ 29 ਜੁਲਾਈ 1977 ਨੂੰ ਇੰਗਲੈਂਡ ਤੋਂ ਧਰਮਿੰਦਰ ਲਈ ਲਿਖਿਆ ਸੀ।
Sunny Deol's letter
ਖ਼ਤ ਦੀ ਇਸ ਫੋਟੋ ਨੂੰ ਸਾਂਝਾ ਕਰਦਿਆਂ ਧਰਮਿੰਦਰ ਨੇ ਲਿਖਿਆ ਇਹ ਇਕ ਭਾਵੁਕ ਖ਼ਤ ਦਾ ਲਿਫ਼ਾਫ਼ਾ ਹੈ, ਜੋ ਸਨੀ ਨੇ 29 ਜੁਲਾਈ 1977 ਨੂੰ ਇੰਗ੍ਲੈਂਡ ਤੋਂ ਮੈਨੂੰ ਭੇਜਿਆ ਸੀ, ਜਿਥੋਂ ਉਹ ਐਕਟਿੰਗ ਕੋਰਸ ਕਰ ਰਹੇ ਸੀ । ਇਸ ਖ਼ਤ ਨੂੰ ਇਕ ਕ਼ੀਮਤੀ ਚੀਜ਼ ਦਸਦੇ ਹੋਏ ਧਰਮਿੰਦਰ ਕਹਿੰਦੇ ਹਨ ਕਿ ਉਹ ਚਾਉਂਦੇ ਹਨ ਕਿ ਇਹ ਵਾਇਰਲ ਹੋਵੇ, ਕਿਓਂਕਿ ਇਸ 'ਚ ਨੌਜਵਾਨ ਪੀਢ਼ੀ ਲਈ ਇਕ ਸੰਦੇਸ਼ ਲੁਕਿਆ ਹੈ- ਆਪਣੇ ਮਾਤਾ-ਪਿਤਾ ਨੂੰ ਪਿਆਰ ਕਰੋ। ਉਨ੍ਹਾਂ ਦੀ ਉਪੇਕ੍ਸ਼ਾ ਨਾ ਕਰੋ, ਕਿਓਂਕਿ ਉਨ੍ਹਾਂ ਨੇ ਤੁਹਾਨੂੰ ਜਨਮ ਦਿਤਾ ਹੈ। ਤੁਹਾਡੀ ਸੇਹਤ, ਖ਼ੁਸ਼ੀ 'ਤੇ ਸਮਰਿੱਧੀ ਹੀ ਉਨ੍ਹਾਂ ਦੇ ਜੀਵਨ ਦਾ ਟਿੱਚਾ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਪਿਆਰ ਕਰੋ ਤੇ ਉਨ੍ਹਾਂ ਦੀ ਦੇਖਭਾਲ਼ ਕਰੋ। ਇਕ ਨਮਰ ਨਿਵੇਦਨ, ਧਰਮ ਵੱਲੋਂ ਇਕ ਸਲਾਹ। ਇਸਕੇ ਬਾਦ ਧਰਮਿੰਦਰ ਨੇ ਦੱਸਿਆ ਕਿ ਲਿਫ਼ਾਫ਼ੇ ਤੇ ਸਨੀ ਦੀ ਲਿਖਾਵਟ ਹੈ।
Sunny Deol with Dharmendra
ਸਨੀ ਆਪਣੇ ਪਾਪਾ ਨਾਲ ਕਿੰਨਾ ਪਿਆਰ ਕਰਦੇ ਹੈ ਇਹ ਗੱਲ ਕਹਿਣ ਦੀ ਲੋੜ ਨਹੀਂ। ਅਕਸਰ ਹੀ ਉਹ ਆਪਣੇ ਇੰਸਟਾਗਰਾਮ ਉੱਤੇ ਧਰਮੇਂਦਰ ਦੇ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਧਰਮੇਂਦਰ 'ਯਮਲਾ ਪਗਲਾ ਦੀਵਾਨਾ ਫਿਰ ਸੇ' ਜ਼ਰਿਏ ਇੱਕ ਵਾਰ ਫਿਰ ਸਿਲਵਰ ਸਕਰੀਨ ਉੱਤੇ ਆਪਣੇ ਪੁੱਤਰ ਸਨੀ ਦੇਓਲ 'ਤੇ ਬਾਬੀ ਦੇਓਲ ਦੇ ਨਾਲ ਪਰਤਣਗੇ। ਇਹ ਫ਼ਿਲਮ ਅਗਸਤ ਵਿੱਚ ਰਿਲੀਜ ਹੋ ਰਹੀ ਹੈ।