
ਬਾਲੀਵੁੱਡ ਅਦਾਕਾਰਾ ਤਨੁਸ਼੍ਰੀ-ਨਾਨਾ ਵਿਵਾਦ ਤੋਂ ਬਾਅਦ ਭਾਰਤ 'ਚ #MeToo ਮੂਵਮੈਂਟ ਸ਼ੁਰੂ ਹੋਇਆ, ਜਿਸ ਦਾ ਅਸਰ ਕਾਫੀ ਦੇਖਣ ਨੂੰ ਵੀ ਮਿਲਿਆ। ਅਜਿਹੇ 'ਚ ...
ਮੁੰਬਈ : (ਪੀਟੀਆਈ) ਬਾਲੀਵੁੱਡ ਅਦਾਕਾਰਾ ਤਨੁਸ਼੍ਰੀ-ਨਾਨਾ ਵਿਵਾਦ ਤੋਂ ਬਾਅਦ ਭਾਰਤ 'ਚ #MeToo ਮੂਵਮੈਂਟ ਸ਼ੁਰੂ ਹੋਇਆ, ਜਿਸ ਦਾ ਅਸਰ ਕਾਫੀ ਦੇਖਣ ਨੂੰ ਵੀ ਮਿਲਿਆ। ਅਜਿਹੇ 'ਚ ਸਿੰਟਾ ਭਾਵ ਸਿਨੇ ਐਂਡ ਟੀ. ਵੀ. ਆਰਟਿਸਟ ਐਸੋਸ਼ੀਏਸ਼ਨ ਨੇ ਔਰਤਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਇਸ 'ਤੇ CINTAA ਦੇ ਮੈਂਬਰ ਸੁਸ਼ਾਂਤ ਸਿੰਘ ਨੇ ਗੱਲ ਕਰਨੀ ਵੀ ਸ਼ੁਰੂ ਕਰ ਦਿਤੀ ਹੈ। ਇਸ ਕਮੇਟੀ ਬਾਰੇ ਸੁਸ਼ਾਂਤ ਨੇ ਕਿਹਾਕਿ ਅਸੀਂ ਕਮੇਟੀ ਬਣਾਈ ਹੈ, ਜਿਸ ਦਾ ਨਾਮ ਪੌਸ਼ ਹੈ, ਪ੍ਰੀਵੇਨਸ਼ਨ ਆਫ ਸੈਕਸ਼ੂਅਲ ਹਰਾਸਮੈਂਟ।
We'll form a special committee to handle cases. Raveena Tandon, Renuka Shahane, Amole Gupte, journalist Bharati Dubey, 3 members of POSH at Workplace (Prevention of Sexual Harassment at workplace)* have agreed to be its members. Sent mails to few others: CINTAA secy #MeTooIndia https://t.co/qG3Nj8ccBD
— ANI (@ANI) October 17, 2018
ਇਸ ਰਾਹੀਂ ਲੋਕਾਂ 'ਚ ਪੈਂਫਲੇਟ ਵੰਡ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੰਮਕਾਜੀ ਥਾਵਾਂ 'ਤੇ ਯੌਨ ਸ਼ੋਸ਼ਣ ਕੀ ਹੁੰਦਾ ਹੈ। ਇਸ ਤੋਂ ਇਲਾਵਾ ਸੁਸ਼ਾਂਤ ਨੇ ਕਿਹਾ, "ਸਵਰਾ ਨੇ ਸਾਡੇ ਨਾਲ ਗੱਲ ਕੀਤੀ ਹੈ ਤੇ ਉਹ ਸਾਡੀ ਮੈਂਬਰ ਹੈ। ਸਵਰਾ ਖੁੱਲ੍ਹੇ ਵਿਚਾਰਾਂ ਨਾਲ ਅਜਿਹੇ ਮੁੱਦੇ 'ਤੇ ਕੰਮ ਕਰ ਰਹੀ ਸੀ। ਸਵਰਾ ਤੋਂ ਇਲਾਵਾ ਵਕੀਲ ਵਰੀਂਦਾ ਗਰੋਵਰ ਵੀ ਇਸ ਕੰਮ 'ਚ ਸ਼ਾਮਲ ਹੈ।''
raveena tandon and swara bhaskar
ਸੁਸ਼ਾਂਤ ਨੇ ਅੱਗੇ ਦੱਸਿਆ ਕਿ ਇਸ ਮੁਹਿਮ 'ਚ ਉਨ੍ਹਾਂ ਦੇ ਨਾਲ ਅਭਿਨੇਤਰੀ ਸਵਰਾ ਭਾਸਕਰ, ਰਵੀਨਾ ਟੰਡਨ, ਰੇਣੁਕਾ ਸ਼ਹਾਣੇ, ਪਤੱਰਕਾਰ ਭਾਰਤੀ ਦੁਬੇ ਤੇ ਫਿਲਮਕਾਰ ਅਮੋਲ ਗੁਪਤੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 'ਪੌਸ਼' ਕੋਲ ਵਕੀਲ ਤੇ ਸਾਇਕਲੋਜ਼ਿਸਟ ਵੀ ਹਨ। ਕਮੇਟੀ ਵਿਸ਼ਾਖਾ ਗਾਈਡ ਲਾਈਨ ਦੇ ਤਹਿਤ ਬਣੀ ਹੈ, ਜਿਸ 'ਚ 50% ਮਹਿਲਾਵਾਂ ਸ਼ਾਮਲ ਹਨ।