
ਦੇਸ਼ ਭਰ ਵਿਚ #MeToo ਮੁਹਿੰਮ ਨੇ ਹਲਚਲ ਮਚਾ ਦਿਤੀ ਹੈ। ਅੱਜ #MeToo ਨਾਲ ਜੁਡ਼ੇ ਮਾਮਲੇ ਦੀ ਪਹਿਲੀ ਸੁਣਵਾਈ ਕੋਰਟ ਵਿਚ ਹੋਵੇਗੀ। ਸਾਬਕਾ ਕੇਂਦਰੀ ਰਾਜ...
ਨਵੀਂ ਦਿੱਲੀ : (ਭਾਸ਼ਾ) ਦੇਸ਼ ਭਰ ਵਿਚ #MeToo ਮੁਹਿੰਮ ਨੇ ਹਲਚਲ ਮਚਾ ਦਿਤੀ ਹੈ। ਅੱਜ #MeToo ਨਾਲ ਜੁਡ਼ੇ ਮਾਮਲੇ ਦੀ ਪਹਿਲੀ ਸੁਣਵਾਈ ਕੋਰਟ ਵਿਚ ਹੋਵੇਗੀ। ਸਾਬਕਾ ਕੇਂਦਰੀ ਰਾਜ ਮੰਤਰੀ ਐਮਜੇ ਅਕਬਰ ਨੇ ਮਹਿਲਾ ਪੱਤਰਕਾਰ ਪ੍ਰਿਆ ਰਮਾਨੀ ਦੇ ਵਿਰੁਧ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਬੇਇੱਜ਼ਤੀ ਦਾ ਮਾਮਲਾ ਦਰਜ ਕੀਤਾ ਸੀ। ਅਪਣੇ ਉਤੇ ਲਗਾਤਾਰ ਲੱਗ ਰਹੇ ਇਲਜ਼ਾਮਾ ਦੀ ਵਜ੍ਹਾ ਨਾਲ ਅਕਬਰ ਨੇ ਬੁੱਧਵਾਰ ਨੂੰ ਕੇਂਦਰੀ ਵਿਦੇਸ਼ ਰਾਜਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿਤਾ।
MJ Akbar
#MeToo ਮੁਹਿੰਮ ਦੇ ਸਾਹਮਣੇ ਆਉਣ ਅਤੇ ਕਈ ਮਹਿਲਾ ਪੱਤਰਕਾਰਾਂ ਵਲੋਂ ਅਕਬਰ ਦੇ ਵਿਰੁਧ ਇਲਜ਼ਾਮ ਲਗਾਏ ਜਾਣ ਤੋਂ 10 ਦਿਨ ਬਾਅਦ ਭਾਰਤੀ ਰਾਜਨੀਤੀ ਵਿਚ ਇਹ ਪਹਿਲਾ ਅਸਤੀਫਾ ਹੈ। ਮਹਿਲਾ ਪੱਤਰਕਾਰਾਂ ਪ੍ਰਿਆ ਰਮਾਨੀ ਨੇ 7 ਅਕਤੂਬਰ ਨੂੰ 1 ਸਾਲ ਪਹਿਲਾਂ ਇਕ ਪਤ੍ਰਿਕਾ ਵਿਚ ਟਾਪ ਐਡਿਟਰ ਦੇ ਸੁਭਾਅ ਦੇ ਬਾਰੇ ਵਿਚ ਲਿਖਿਆ ਸੀ, ਬਾਅਦ ਵਿਚ ਸਾਫ਼ ਹੋਇਆ ਕਿ ਇਲਜ਼ਾਮ ਕੇਂਦਰੀ ਮੰਤਰੀ ਐਮਜੇ ਅਕਬਰ ਦੇ ਬਾਰੇ ਵਿਚ ਸਨ। ਰਮਾਨੀ ਨੇ ਲਿਖਿਆ ਸੀ ਕਿ ਅਕਬਰ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਇਕ ਹੋਟਲ ਦੇ ਕਮਰੇ ਵਿਚ ਜਾਬ ਇੰਟਰਵਿਊ ਲਈ ਬੁਲਾਇਆ, ਜੋ ਇੰਟਰਵਿਊ ਘੱਟ ਅਤੇ ਡੇਟ ਵੱਧ ਸੀ।
MJ Akbar
ਉਨ੍ਹਾਂ ਨੇ ਲਿਖਿਆ ਕਿ ਅਕਬਰ ਨੇ ਉਨ੍ਹਾਂ ਨੂੰ ਹਿੰਦੀ ਗੀਤ ਸੁਣਾਏ ਅਤੇ ਉਨ੍ਹਾਂ ਦੇ ਕਰੀਬ ਬੈਠਣ ਨੂੰ ਕਿਹਾ। ਕਈ ਹੋਰ ਔਰਤਾਂ ਨੇ ਅਕਬਰ ਉਤੇ ਉਨ੍ਹਾਂ ਦੇ ਖ਼ਰਾਬ ਸੁਭਾਅ ਬਾਰੇ ਇਲਜ਼ਾਮ ਲਗਾਏ, ਜਦੋਂ ਉਹ ਮੀਡੀਆ ਅਦਾਰਿਆਂ ਵਿਚ ਉਨ੍ਹਾਂ ਦੇ ਬਾਸ ਸਨ। ਇਹਨਾਂ ਵਿਚ ਸ਼ੁਮਾ ਰਾਏ, ਸ਼ੁਤਾਪਾ ਪਾਲ, ਰੁਥ ਡੇਵਿਡ, ਕਨਿਕਾ ਗਹਲੌਤ ਸ਼ਾਮਿਲ ਸਨ। ਇਸ ਤੋਂ ਬਾਅਦ ਕਈ ਹੋਰ ਔਰਤਾਂ ਨੇ ਅਕਬਰ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ।
MJ Akbar
ਜਿਸ ਸਮੇਂ ਅਕਬਰ 'ਤੇ ਇਲਜ਼ਾਮ ਲੱਗੇ, ਉਸ ਸਮੇਂ ਉਹ ਅਫਰੀਕਾ ਦੇ ਅਧਿਕਾਰਿਕ ਦੌਰੇ 'ਤੇ ਸਨ। ਉਨ੍ਹਾਂ ਦੇ ਮੰਤਰਾਲੇ ਵਲੋਂ ਕੋਈ ਜਾਣਕਾਰੀ ਨਹੀਂ ਦਿਤੀ ਗਈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਵਾਬ ਨਹੀਂ ਦਿਤਾ, ਜਦੋਂ ਕਿ ਸਿਮ੍ਰੀਤੀ ਈਰਾਨੀ ਨੇ ਕਿਹਾ ਕਿ ਇਹ ਅਕਬਰ 'ਤੇ ਹੈ ਕਿ ਉਹ ਅਧਿਕਾਰਿਕ ਬਿਆਨ ਜਾਰੀ ਕਰਨ। ਮੇਨਕਾ ਗਾਂਧੀ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ।