
ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਾਂ ਬਣ ਗਈ ਹੈ। 46 ਸਾਲਾ ਪ੍ਰਿਟੀ ਦੇ ਘਰ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਾਂ ਬਣ ਗਈ ਹੈ। 46 ਸਾਲਾ ਪ੍ਰਿਟੀ ਦੇ ਘਰ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੈ। ਪ੍ਰਿਟੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ।
Preity Zinta
ਹੋਰ ਪੜ੍ਹੋ: ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਲਈ ਰਵਾਨਾ ਹੋਈ ਸੰਗਤ ਵਿਚ ਖੁਸ਼ੀ ਦਾ ਮਾਹੌਲ
ਉਹਨਾਂ ਲਿਖਿਆ, 'ਮੈਂ ਅੱਜ ਦੀ ਸਭ ਤੋਂ ਵੱਡੀ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਜੀਨ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਸਾਡਾ ਦਿਲ ਸ਼ੁਕਰ ਅਤੇ ਪਿਆਰ ਨਾਲ ਭਰਿਆ ਹੋਇਆ ਹੈ ਕਿਉਂਕਿ ਅਸੀਂ ਆਪਣੇ ਜੁੜਵਾਂ ਬੱਚਿਆਂ ਜੈ ਜ਼ਿੰਟਾ ਗੁਡਨਫ ਅਤੇ ਜੀਆ ਜ਼ਿੰਟਾ ਗੁਡਨਫ ਦਾ ਸਾਡੇ ਪਰਿਵਾਰ ਵਿਚ ਸਵਾਗਤ ਕਰਦੇ ਹਾਂ”।
Tweet
ਹੋਰ ਪੜ੍ਹੋ: ਸਿਆਸਤ ਨਾ ਕਰਨ ਆਗੂ, ਸਿੱਖ ਸੰਗਤ ਦੀ ਅਰਦਾਸ ਨਾਲ ਖੁੱਲ੍ਹਿਆ ਲਾਂਘਾ: ਬਰਿੰਦਰਮੀਤ ਸਿੰਘ ਪਾਹੜਾ
ਇਸ ਤੋਂ ਬਾਅਦ ਅਦਾਕਾਰਾ ਨੇ ਲਿਖਿਆ, ‘ਅਸੀਂ ਜ਼ਿੰਦਗੀ ਦੇ ਇਸ ਨਵੇਂ ਪੜਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਇਸ ਖੂਬਸੂਰਤ ਯਾਤਰਾ ਲਈ ਡਾਕਟਰਾਂ, ਨਰਸਾਂ ਅਤੇ ਸਾਡੇ ਸਰੋਗੇਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਬਹੁਤ ਸਾਰਾ ਪਿਆਰ’।
Preity Zinta
ਹੋਰ ਪੜ੍ਹੋ: Cryptocurrency ਗਲਤ ਹੱਥਾਂ 'ਚ ਨਹੀਂ ਜਾਣੀ ਚਾਹੀਦੀ, ਇਹ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਦੇਵੇਗੀ- PM
ਦੱਸ ਦਈਏ ਕਿ ਪ੍ਰਿਟੀ ਜ਼ਿੰਟਾ ਨੇ 29 ਫਰਵਰੀ 2016 ਨੂੰ ਆਪਣੇ ਤੋਂ 10 ਸਾਲ ਛੋਟੇ ਅਮਰੀਕੀ ਨਾਗਰਿਕ ਜੀਨ ਗੁਡੈਨਫ ਨਾਲ ਲਾਸ ਏਂਜਲਸ ਵਿਚ ਇਕ ਨਿੱਜੀ ਸਮਾਰੋਹ ਵਿਚ ਵਿਆਹ ਕਰਵਾਇਆ ਸੀ। ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਕਰੀਬ 6 ਮਹੀਨੇ ਬਾਅਦ ਮੀਡੀਆ 'ਚ ਆਈਆਂ ਸਨ। ਦੋਵੇਂ ਅਮਰੀਕਾ ਰਹਿੰਦੇ ਹਨ। ਜੀਨ ਲਾਸ ਏਂਜਲਸ ਵਿਚ ਪੇਸ਼ੇ ਵਜੋਂ ਇੱਕ ਵਿੱਤੀ ਵਿਸ਼ਲੇਸ਼ਕ ਹੈ।