70 ਲੱਖ ਦੀ ਰਿੰਗ ਪਾਉਂਦੀ ਹੈ ਐਸ਼ਵਰਿਆ ਰਾਏ ਬੱਚਨ, ਜਾਣੋ ਉਨ੍ਹਾਂ ਦੀ ਨੈੱਟ ਵਰਥ
Published : Feb 19, 2020, 6:27 pm IST
Updated : Feb 19, 2020, 6:27 pm IST
SHARE ARTICLE
File
File

ਐਸ਼ਵਰਿਆ ਰਾਏ ਬੱਚਨ ਹੁਣ ਸਿਰਫ ਕੁਝ ਚੁਣੀਆਂ ਫਿਲਮਾਂ ਵਿਚ ਦਿਖਾਈ ਦਿੰਦੀ ਹੈ

ਜਦੋਂ ਗੱਲ ਬੀ-ਕਸਬੇ ਦੀਆਂ ਖੂਬਸੂਰਤ ਅਭਿਨੇਤਰੀਆਂ ਦੀ ਆਉਂਦੀ ਹੈ ਤਾਂ ਐਸ਼ਵਰਿਆ ਰਾਏ ਬੱਚਨ ਦਾ ਨਾਮ ਇਸ ਵਿਚ ਸਿਖਰ 'ਤੇ ਆਉਂਦਾ ਹੈ। ਐਸ਼ਵਰਿਆ ਰਾਏ ਬੱਚਨ ਹੁਣ ਸਿਰਫ ਕੁਝ ਚੁਣੀਆਂ ਫਿਲਮਾਂ ਵਿਚ ਦਿਖਾਈ ਦਿੰਦੀ ਹੈ। ਹਾਲਾਂਕਿ ਉਹ ਅਜੇ ਵੀ ਬਹੁਤ ਸਾਰੇ ਇਸ਼ਤਿਹਾਰਾਂ ਅਤੇ ਬ੍ਰਾਂਡਾਂ ਨਾਲ ਜੁੜੀ ਹੋਈ ਹੈ। ਐਸ਼ਵਰਿਆ ਰਾਏ ਬੱਚਨ ਦੀ ਫੈਸ਼ਨ ਇੰਡਸਟਰੀ ਵਿੱਚ ਵੀ ਵੱਖਰੀ ਪਛਾਣ ਹੈ। ਐਸ਼ਵਰਿਆ ਅੱਜ ਵੀ ਵੱਡੇ ਫੈਸ਼ਨ ਸ਼ੋਅ ਅਤੇ ਪ੍ਰੋਗਰਾਮਾਂ 'ਚ ਮੌਜੂਦ ਰਹਿੰਦੀ ਹੈ। 

FileFile

ਇੱਕ ਵੱਡੇ ਫਿਲਮੀ ਪਰਿਵਾਰ ਨਾਲ ਐਸ਼ਵਰਿਆ ਰਾਏ ਦਾ ਨਾਮ ਜੁੜਨ ਤੋਂ ਬਾਅਦ ਉਹ ਇੰਡਸਟਰੀ ਵਿੱਚ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਐਸ਼ਵਰਿਆ ਦੇ ਪ੍ਰਸ਼ੰਸਕ ਉਸ ਬਾਰੇ ਸਭ ਕੁਝ ਜਾਨਣਾ ਚਾਹੁੰਦੇ ਹਨ। ਐਸ਼ਵਰਿਆ ਰਾਏ ਬੱਚਨ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇੰਟਰਨੈਟ ਤੇ ਮਿਲ ਜਾਣਗੀਆਂ, ਪਰ ਕੀ ਤੁਸੀਂ ਐਸ਼ਵਰਿਆ ਰਾਏ ਬੱਚਨ ਦੀ ਸਾਲਾਨਾ ਆਮਦਨੀ ਅਤੇ ਨੇਟ ਵਰਥ ਬਾਰੇ ਜਾਣਨਾ ਚਾਹੋਗੇ. ਜੇ ਹਾਂ, ਤਾਂ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਐਸ਼ਵਰਿਆ ਰਾਏ ਬੱਚਨ ਦੀ ਕਿੰਨੀ ਜਾਇਦਾਦ ਹੈ।

FileFile

ਅਤੇ ਉਸ ਕੋਲ ਕਿਹੜੀਆਂ ਕੀਮਤੀ ਚੀਜ਼ਾਂ ਹਨ। ਐਸ਼ਵਰਿਆ ਰਾਏ ਬੱਚਨ ਨੇ ਸਾਲ 1994 ਵਿਚ ਮਿਸ ਵਰਲਡ ਦਾ ਤਾਜ ਜਿੱਤਿਆ ਸੀ ਅਤੇ ਉਦੋਂ ਤੋਂ ਉਸ ਦੀ ਪੇਸ਼ੇਵਰ ਜ਼ਿੰਦਗੀ ਸ਼ੁਰੂ ਹੋਈ ਸੀ। ਐਸ਼ਵਰਿਆ ਰਾਏ ਨੇ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਸਾਲ 2009 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਸੀ। ਇੰਨਾ ਹੀ ਨਹੀਂ, 2012 ਵਿੱਚ, ਐਸ਼ਵਰਿਆ ਨੂੰ ਫਰਾਂਸ ਦੀ ਸਰਕਾਰ ਨੇ Ordre des Arts et des Lettres ਦਿੱਤਾ ਸੀ। 

FileFile

ਐਸ਼ਵਰਿਆ ਰਾਏ ਬੱਚਨ ਭਾਰਤ ਦੀ ਪਹਿਲੀ ਅਦਾਕਾਰਾ ਹੈ ਜਿਸ ਨੂੰ ਸਾਲ 2003 ਵਿਚ ਕਾਨ ਫਿਲਮ ਫੈਸਟੀਵਲ ਦੀ ਜੂਰੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਐਸ਼ਵਰਿਆ ਰਾਏ ਕਈ ਇਸ਼ਤਿਹਾਰਾਂ ਵਿਚ ਵੀ ਕੰਮ ਕਰਦੀ ਹੈ। ਜੇਕਰ ਮੀਡੀਆ ਰਿਪੋਰਟ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਉਸ ਦੀ ਨੇਟ ਵਰਥ 258 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਸ ਦੀ ਸਾਲਾਨਾ ਆਮਦਨ 15 ਕਰੋੜ ਰੁਪਏ ਹੈ। ਇਸ ਰਿਪੋਰਟ ਦੇ ਅਨੁਸਾਰ ਐਸ਼ਵਰਿਆ ਰਾਏ ਬੱਚਨ ਨੇ 70 ਲੱਖ ਰੁਪਏ ਦੀ ਇੱਕ ਰਿੰਗ ਪਾਈ ਹੈ। 

FileFile

Mercedes Benz S500, Bentley CGT ਵਰਗੀ ਲਗਜ਼ਰੀ ਕਾਰਾਂ ਦੀ ਮਾਲਕ ਹੈ। ਐਸ਼ਵਰਿਆ ਰਾਏ ਬੱਚਨ ਦਾ ਦੁਬਈ ਦੇ ਸੈਂਚੁਰੀ ਫਾਲਜ਼ ਵਿਚ ਇਕ ਵਿਲਾ ਹੈ ਅਤੇ ਉਸ ਦਾ ਮੁੰਬਈ ਦੇ ਬਾਂਦਰਾ ਵਿਚ ਇਕ ਅਪਾਰਟਮੈਂਟ ਵੀ ਹੈ। ਇਸ ਦੇ ਨਾਲ ਹੀ ਐਸ਼ਵਰਿਆ ਰਾਏ ਬੱਚਨ ਦੇ ਪਤੀ ਅਤੇ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਵੀ ਘੱਟ ਤਨਖਾਹ ਨਹੀਂ ਲੈ ਰਹੇ ਹਨ। ਉਸ ਦੀ ਇਕੱਲੇ ਦੀ ਨੇਟ ਵਰਥ 200 ਕਰੋੜ ਹੈ। ਅਸੀਂ ਇਹ ਨਹੀਂ ਕਹਿ ਰਹੇ, ਇਹ ਗੱਲ ਮੀਡੀਆ ਰਿਪੋਰਟ ਕਹਿੰਦੀ ਹੈ। 

FileFile

ਅਭਿਸ਼ੇਕ ਬੱਚਨ Pro Kabaddi League ਵਿਚ Jaipur Pink Panthers ਟੀਮ ਦਾ ਮਾਲਕ ਹੈ। ਉਥੇ ਹੀ Indian Super League football ਵਿਚ ਉਹ Chennaiyin F.C ਦੇ ਮਾਲਕ ਹਨ। ਫਿਲਮਾਂ ਵਿਚ ਅਭਿਸ਼ੇਕ ਬੱਚਨ ਘੱਟ ਨਜ਼ਰ ਆਉਣਦੇ ਹੋਣਗੇ, ਪਰ ਸਾਲਾਨਾ ਉਹ 20 ਕਰੋੜ ਰੁਪਏ ਦੀ ਕਮਾਈ ਕਰਦੇ ਹਨ। ਇਸ ਤੋਂ ਇਲਾਵਾ ਮੀਡੀਆ ਨੇ ਸਾਲ 2019 ਵਿਚ ਇਕ ਰਿਪੋਰਟ ਜਾਰੀ ਕੀਤੀ ਸੀ। ਉਸ ਦੇ ਅਨੁਸਾਰ ਅਭਿਸ਼ੇਕ Jaguar XJ, Mercedes Benz S500, Bentley CGT, Range Rover Vogue ਕਾਰਾਂ ਦੇ ਮਾਲਕ ਹਨ। ਬਾਂਦਰਾ ਵਿੱਚ ਉਨ੍ਹਾਂ ਦਾ ਇੱਕ ਅਪਾਰਟਮੈਂਟ ਵੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement