
ਪ੍ਰਿਯੰਕਾ ਚੌਪੜਾ ਅਤੇ ਨਿਕ ਜੋਨਸ ਡੇਟਿੰਗ ਵਰਲਡ ਦਾ ਨਵਾਂ ਕਪਲ ਬਣ ਚੁੱਕੇ ਹਨ।
ਪ੍ਰਿਯੰਕਾ ਚੌਪੜਾ ਅਤੇ ਨਿਕ ਜੋਨਸ ਡੇਟਿੰਗ ਵਰਲਡ ਦਾ ਨਵਾਂ ਕਪਲ ਬਣ ਚੁੱਕੇ ਹਨ। ਕੁੱਝ ਦਿਨ ਪਹਿਲਾਂ ਹੀ ਨਿਕ ਜੋਨਸ ਪ੍ਰਿਯੰਕਾ ਦੀ ਤਸਵੀਰ ਉਤੇ ਉਨ੍ਹਾਂ ਦੀ ਮੁਸਕਾਨ ਦੀਆਂ ਤਾਰੀਫਾਂ ਕਰਦੇ ਹੋਏ ਕਮੇਂਟ ਕਰਦੇ ਨਜ਼ਰ ਆਏ ਸਨ। ਪਰ ਪ੍ਰਿਯੰਕਾ ਆਪਣੀ ਇਸ ਦੋਸਤੀ ਨੂੰ ਸੀਰਿਅਸ ਰਿਲੇਸ਼ਨ ਵਿਚ ਬਦਲਣਾ ਚਾਹੁੰਦੀ ਹੈ। ਹਾਲ ਹੀ ਵਿਚ ਇਸ ਗੱਲ ਦਾ ਇਸ਼ਾਰਾ ਪ੍ਰਿਯੰਕਾ ਨੇ ਨਿਕ ਜੋਨਸ ਦੇ ਪਾਪਾ ਨੂੰ ਇੰਸਟਾ 'ਤੇ ਫਾਲੋ ਕਰਨ ਦੇ ਨਾਲ ਦਿੱਤਾ।
Priyanka and Nik
ਪ੍ਰਿਯੰਕਾ ਨੂੰ ਇੰਸਟਾ ਉੱਤੇ 24 ਮਿਲਿਅਨ ਲੋਕ ਫਾਲੋ ਕਰਦੇ ਹਨ ਪਰ ਪ੍ਰਿਯੰਕਾ ਨਿਕ ਜੋਨਸ ਦੇ ਪਾਪਾ ਨੂੰ ਫਾਲੋ ਕਰਦੀ ਹੈ। ਪਿਛਲੇ ਦਿਨਾਂ 'ਚ ਪ੍ਰਿਯੰਕਾ ਦੀ ਤਸਵੀਰ ਉਤੇ ਨਿਕ ਦੇ ਭਰਾ ਨੇ ਵੀ ਪਾਜ਼ਟਿਵ ਕਮੇਂਟ ਕੀਤਾ ਸੀ।
Priyanka and Nik
ਫਿਲਹਾਲ ਪ੍ਰਿਯੰਕਾ ਅਤੇ ਨਿਕ ਜੋਨਸ ਦੀ ਸੋਸ਼ਲ ਮੀਡੀਆ ਉੱਤੇ ਇਹ ਕਮੇਂਟਸ ਦੀ ਕੇਮਿਸਟਰੀ ਦੀਆਂ ਖ਼ਬਰਾਂ ਸਾਹਮਣੇ ਆਇਆਂ ਸਨ। ਅਮੇਰੀਕਨ ਸਿੰਗਰ ਨਿਕ ਜੋਨਸ ਨਾਲ ਪ੍ਰਿਯੰਕਾ ਦੇ ਡਿਨਰ ਡੇਟ ਉੱਤੇ ਜਾਣ ਤੋਂ ਬਾਅਦ ਦੋਨਾਂ ਦਾ ਰਿਲੇਸ਼ਨ ਚਰਚਾ ਵਿੱਚ ਬਣਿਆ ਹੋਇਆ ਹੈ। ਪਿਛਲੇ ਦਿਨੀਂ ਹੀ ਅਮਰੀਕਾ ਦੇ ਐਲਏ ਡੋਗਰਸ ਸਟੇਡੀਅਮ ਵਿਚ ਦੋਨਾਂ ਨੂੰ ਬੇਸਬਾਲ ਮੈਚ ਵੇਖ ਦੇ ਹੋਏ ਪਾਇਆ ਗਿਆ ਸੀ ਜਿਸ ਤੋਂ ਬਾਅਦ ਦੋਨਾਂ ਦੇ ਅਫੇਇਰ ਨੂੰ ਲੈ ਕੇ ਰਿਪੋਰਟਸ ਫੈਲਦੀਆਂ ਰਹੀਆਂ।
Priyanka and Nik
ਦਸ ਦਈਏ ਕਿ ਨਿਕ ਜੋਨਸ ਅਮਰੀਕੀ ਸਿੰਗਰ ਅਤੇ ਗੀਤਕਾਰ ਹਨ। ਉਨ੍ਹਾਂ ਦੀ ਉਮਰ 25 ਸਾਲ ਹੈ। ਪ੍ਰਿਯੰਕਾ ਨਾਲ ਉਨ੍ਹਾਂ ਦੀ ਮੁਲਾਕਾਤ ਟੀਵੀ ਸ਼ੋ ਕਵਾਂਟਿਕੋ ਦੇ ਦੌਰਾਨ ਇੱਕ ਕਾਮਨ ਫਰੇਂਡ ਦੇ ਜ਼ਰੀਏ ਹੋਈ ਸੀ।
Priyanka and Nik
ਪਿਛਲੇ ਦਿਨੀ 'ਕਵਾਂਟਿਕੋ 3' ਦੇ ਇਕ ਐਪੀਸੋਡ ਵਿਚ ਆਤੰਕੀ ਹਮਲੇ ਪਿਛੇ ਭਾਰਤੀ ਰਾਸ਼ਟਰਵਾਦੀਆਂ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ। ਇਸ ਨੂੰ ਲੈ ਕੇ ਜ਼ਬਰਦਸਤ ਵਿਵਾਦ ਹੋਇਆ ਅਤੇ ਲੋਕਾਂ ਨੇ ਪ੍ਰਿਯੰਕਾ ਚੌਪੜਾ ਉਤੇ ਆਪਣੀ ਭੜਾਸ ਕੱਢੀ। ਮਾਮਲੇ ਉਤੇ ਚੁੱਪੀ ਤੋੜਦੇ ਹੋਏ ਪ੍ਰਿਯੰਕਾ ਚੌਪੜਾ ਨੇ ਮੁਆਫ਼ੀ ਮੰਗੀ ਹੈ
Priyanka and Nik
ਪ੍ਰਿਯੰਕਾ ਚੌਪੜਾ ਨੇ ਇਸ ਮੁੱਦੇ ਉਤੇ ਚੁੱਪੀ ਤੋੜਦੇ ਹੋਏ ਟਵਿਟਰ ਉਤੇ ਲਿਖਿਆ, 'ਕਵਾਂਟਿਕੋ' ਦੇ ਹਾਲ ਹੀ 'ਚ ਵਿਵਾਦਤ ਐਪੀਸੋਡ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੇ ਲਈ ਮੈਂ ਬੇਹੱਦ ਦੁਖੀ ਹਾਂ ਅਤੇ ਤੁਹਾਡੇ ਤੋਂ ਮੁਆਫ਼ੀ ਚਾਹੁੰਦੀ ਹਾਂ। ਅਜਿਹਾ ਕਰਨਾ ਨਾ ਮੇਰਾ ਮਕਸਦ ਸੀ ਅਤੇ ਨਾ ਹੀ ਕਦੇ ਹੋਵੇਗਾ। ਮੈਂ ਈਮਾਨਦਾਰੀ ਨਾਲ ਮੁਆਫ਼ੀ ਮੰਗਦੀ ਹਾਂ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ ਇਹ ਕਦੇ ਨਹੀਂ ਬਦਲੇਗਾ।