
ਕਿਹਾ, “ਮੈਨੂੰ ਵੀ ਸਿਖਾ ਦਿਉ ਇਹ Vibe”
Shah Rukh Khan Praises Diljit Dosanjh: ਮਸ਼ਹੂਰ ਗਾਇਕ ਅਤੇ ਦਿਲਜੀਤ ਦੁਸਾਂਝ ਜਿਥੇ ਅਪਣੇ ਗੀਤਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ ਤਾਂ ਉਥੇ ਹੀ ਬਾਲੀਵੁੱਡ ਫਿਲਮਾਂ ਵਿਚ ਵੀ ਉਨ੍ਹਾਂ ਦਾ ਸਿੱਕਾ ਚੱਲਦਾ ਹੈ। ਇਸੇ ਕਾਬਲੀਅਤ ਦੇ ਚਲਦਿਆਂ ਕਈ ਵੱਡੇ ਫਿਲਮੀ ਸਿਤਾਰੇ ਉਨ੍ਹਾਂ ਦੀ ਗਾਇਕੀ ਦੇ ਮੁਰੀਦ ਹਨ। ਹਾਲ ਹੀ ਵਿਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਦਿਲਜੀਤ ਦੀ ਤਾਰੀਫ਼ ਕਰਦਿਆਂ ਇਕ ਵੀਡੀਉ ਸਾਂਝਾ ਕੀਤਾ ਹੈ।
ਸ਼ਾਹਰੁਖ ਖ਼ਾਨ ਨੇ ਕਿਹਾ, “ਭਾਜੀ ਦਿਲਜੀਤ ਦੁਸਾਂਝ, ਤੁਸੀਂ ਸੱਭ ਤੋਂ ਵਧੀਆ ਹੋ। ਤੁਸੀਂ ਹਮੇਸ਼ਾ ਮੇਰੇ ਲਈ ਬਹੁਤ ਪਿਆਰ ਦਿਖਾਇਆ ਹੈ। ਤੁਹਾਡੇ ਵਿਚ ਪੂਰੀ ਪੰਜਾਬੀਆਂ ਦੀ ਫਿਤਰਤ ਹੈ। ਅਸੀਂ ਤੁਹਾਡੇ ਤੋਂ ਦਿਲ ਮੰਗੀਏ ਤਾਂ ਤੁਸੀਂ ਜਾਨ ਲੈ ਕੇ ਹਾਜ਼ਰ ਹੋ ਜਾਂਦੇ ਹੋ”।
ਦਰਅਸਲ ਸ਼ਾਹਰੁਖ ਖਾਨ ਸਟਾਰਰ ਫਿਲਮ ਡੰਕੀ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ। ਇਹ ਫਿਲਮ 21 ਦਸੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਗੀਤ 'ਬੰਦਾ' ਰਿਲੀਜ਼ ਹੋ ਗਿਆ ਹੈ। ਗੀਤ ‘ਬੰਦਾ’ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਗਾਇਆ ਹੈ। ਸ਼ਾਹਰੁਖ ਖਾਨ ਨੇ ਇਸ ਗੀਤ ਲਈ ਦਿਲਜੀਤ ਦਾ ਧੰਨਵਾਦ ਕੀਤਾ ਹੈ ਅਤੇ ਪੰਜਾਬੀ ਗਾਇਕ ਨਾਲ ਵੱਡਾ ਵਾਅਦਾ ਕੀਤਾ ਹੈ।
Paaji @diljitdosanjh you are the coolest. You have always shown so much love to me and been kind. Full full Punjabiyon ki fitrat hai aap mein!! Hum Dil mange aap se, toh aap jaan lekar haazir ho jaate ho!!! Big jhappi!! https://t.co/gfvurNjQjq
ਇਸ ਦੌਰਾਨ ਸ਼ਾਹਰੁਖ ਖਾਨ ਨੇ ਅਪਣੀ ਇੰਸਟਾਗ੍ਰਾਮ 'ਤੇ ਇਕ ਵੀਡੀਉ ਸ਼ੇਅਰ ਕੀਤੀ ਹੈ। ਇਸ ਵੀਡੀਉ 'ਚ ਸ਼ਾਹਰੁਖ ਖਾਨ ਦੇ ਹੱਥ 'ਚ ਮੋਬਾਈਲ ਹੈ, ਜਿਸ 'ਚ ਦਿਲਜੀਤ ਦੋਸਾਂਝ ਦਾ ਗੀਤ ‘ਬੰਦਾ’ ਚੱਲ ਰਿਹਾ ਹੈ। ਇਸ ਵੀਡੀਉ 'ਚ ਸ਼ਾਹਰੁਖ ਖਾਨ ਕਹਿ ਰਹੇ ਹਨ, “ਦਿਲਜੀਤ ਭਾਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਦੁਨੀਆਂ ਵਿਚ ਸੱਭ ਤੋਂ ਵਧੀਆ ਹੋ, ਤੁਸੀਂ ਜਿਸ ਤਰ੍ਹਾਂ ਇਹ ਕਰ ਰਹੇ ਹੋ ਨਾ ਇਸ ਨੂੰ ਕੀ ਕਹਿੰਦੇ ਨੇ...ਵਾਈਬ...ਇਹ ਮੈਨੂੰ ਵੀ ਸਿਖਾ ਦਿਓ। ਤੁਹਾਨੂੰ ਮਿਲਾਂਗਾ ਤਾਂ ਗਲੇ ਨਾਲ ਲਗਾਵਾਂਗਾ ਅਤੇ ਕਿਸ ਕਰਾਂਗਾ”
ਸ਼ਾਹਰੁਖ ਖਾਨ ਦੀ ਇਸ ਪਿਆਰ ਭਰੀ ਪੋਸਟ 'ਤੇ ਪੰਜਾਬੀ ਗਾਇਕ ਦਿਲਜੀਤ ਨੇ ਦਿਲ ਜਿੱਤਣ ਵਾਲੀ ਪ੍ਰਤੀਕਿਰਿਆ ਦਿਤੀ ਹੈ। ਦਿਲਜੀਤ ਨੇ ਕਿੰਗ ਖਾਨ ਦੀ ਇਸ ਵੀਡੀਉ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਕਿੰਗ, ਤੁਹਾਡੇ ਲਈ ਪਿਆਰ ਅਤੇ ਸਤਿਕਾਰ”। ਦੱਸ ਦੇਈਏ ਕਿ ਫ਼ਿਲਮ ਦੇ ਗੀਤ ‘ਬੰਦਾ’ ਨੂੰ ਪੰਜਾਬੀ ਗਾਇਕ ਦਿਲਜੀਤ ਨੇ ਆਵਾਜ਼ ਦਿਤੀ ਹੈ। ਇਸ ਗੀਤ ਦੇ ਬੋਲ ਗੀਤਕਾਰ ਕੁਮਾਰ ਨੇ ਲਿਖੇ ਹਨ ਅਤੇ ਸੰਗੀਤ ਪ੍ਰੀਤਮ ਨੇ ਦਿਤਾ ਹੈ।
(For more news apart from Dunki Movie Shah Rukh Khan asks Diljit Dosanjh to teach him his Vibe, stay tuned to Rozana Spokesman)