
‘ਹਿਟਲਰ ਦੀਦੀ’, ‘ਅਨੁਪਮਾ’ ਅਤੇ ‘ਅਦਾਲਤ’ ਆਦਿ ਨਾਟਕਾਂ ਵਿਚ ਨਿਭਾਈ ਸੀ ਭੂਮਿਕਾ
Rituraj Singh Death News: ਟੀਵੀ ਤੋਂ ਲੈ ਕੇ ਬਾਲੀਵੁੱਡ ਤਕ ਅਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਰਿਤੂਰਾਜ ਸਿੰਘ ਨਹੀਂ ਰਹੇ। ਰਿਤੂਰਾਜ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਭਿਨੇਤਾ ਨੂੰ 'ਅਪਨੀ ਬਾਤ', 'ਜੋਤੀ', 'ਹਿਟਲਰ ਦੀਦੀ', 'ਸ਼ਪਥ', 'ਵਾਰੀਅਰ ਹਾਈ', 'ਆਹਟ', 'ਅਦਾਲਤ', 'ਦੀਆ ਔਰ ਬਾਤੀ' ਵਰਗੇ ਕਈ ਸ਼ੋਅਜ਼ 'ਚ ਦੇਖਿਆ ਗਿਆ ਸੀ।
ਰਿਤੂਰਾਜ ਸਿੰਘ ਨੇ ਆਖਰੀ ਵਾਰ 'ਅਨੁਪਮਾ' 'ਚ ਰੂਪਾਲੀ ਗਾਂਗੁਲੀ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ 59 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਅਦਾਕਾਰ ਦੇ ਦਿਹਾਂਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ ਹੈ।
(For more Punjabi news apart from TV actor Rituraj Singh passes away due to cardiac arrest , stay tuned to Rozana Spokesman)