
ਸੀਤਾਰਾਮ ਕੇਸਰੀ ਦਲਿਤ ਨਹੀਂ ਸਨ ਸਗੋਂ ਪਿਛੜੇ ਸਮਾਜ ( ਬਾਣਿਏ) ਤੋਂ ਸਨ। ਉਹ ਬਿਹਾਰ ਦੀ ਰਾਜਧਾਨੀ ਪਟਨਾ ਨਾਲ ਲਗਦੇ ਦਾਨਾਪੁਰ ਦੇ ਰਹਿਣ ਵਾਲੇ ਸਨ।
ਮੱਧ ਪ੍ਰਦੇਸ਼, ( ਭਾਸ਼ਾ ) : ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਫਿਰ ਤੋਂ ਅਪਣੇ ਭਾਸ਼ਣ ਦੌਰਾਨ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਨੇ ਸੀਤਾਰਾਮ ਕੇਸਰੀ ਨੂੰ ਦਲਿਤ ਕਹਿ ਦਿਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਮੁਖੀ ਬਨਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਚੁੱਕ ਕੇ ਬਾਹਰ ਸੁੱਟ ਦਿਤਾ। ਜਦਕਿ ਸੀਤਾਰਾਮ ਕੇਸਰੀ ਦਲਿਤ ਨਹੀਂ ਸਨ ਸਗੋਂ ਪਿਛੜੇ ਸਮਾਜ ( ਬਾਣਿਏ) ਤੋਂ ਸਨ। ਉਹ ਬਿਹਾਰ ਦੀ ਰਾਜਧਾਨੀ ਪਟਨਾ ਨਾਲ ਲਗਦੇ ਦਾਨਾਪੁਰ ਦੇ ਰਹਿਣ ਵਾਲੇ ਸਨ। ਪੀਐਮ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਖੇ ਕਿਹਾ ਕਿ ਮੈਂ ਕਾਂਗਰਸ ਨੂੰ ਚੁਣੌਤੀ ਦਿਤੀ ਸੀ।
Sitaram Kesri
ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਨਹਿਰੂ ਜੀ ਦੀ ਮੇਹਰਬਾਨੀ ਹੈ ਕਿ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਗਿਆ ਹੈ। ਜੇਕਰ ਉਨ੍ਹਾਂ ਨੇ ਇੰਨੀ ਜਿਆਦਾ ਉਦਾਰ ਰਵਾਇਤ ਕਾਇਮ ਕੀਤੀ ਹੈ , ਇੰਨੇ ਉਦਾਰ ਲੋਕਤੰਤਰਿਕ ਕਦਰਾਂ ਕੀਮਤਾਂ ਪ੍ਰਤੀ ਸਮਰਪਤ ਹਨ ਤਾਂ ਮੈਂ ਕਿਹਾ ਸੀ ਕਿ ਪੰਜ ਸਾਲ ਦੇ ਲਈ ਇਸ ਪਰਵਾਰ ਤੋਂ ਬਾਹਰ ਕਿਸੇ ਵਿਅਕਤੀ ਨੂੰ ਕਾਂਗਰਸ ਦਾ ਮੁਖੀ ਬਣਾ ਕੇ ਦੇਖੋ। ਪੀਐਮ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਰੀ ਦੀ ਗੱਲ ਛੱਡੋ, ਸਿਰਫ ਗਾਂਧੀ-ਨਹਿਰੂ ਪਰਵਾਰ ਦੇ ਬਾਹਰ ਤੋਂ ਕਿਸੇ ਵਿਅਕਤੀ ਨੂੰ ਕਾਂਗਰਸ ਦਾ ਮੁਖੀ ਬਣਾ ਕੇ ਦੇਖੋ।
Sonia Gandhi
ਇਸ ਤੋਂ ਬਾਅਦ ਉਨ੍ਹਾਂ ਦੇ ਇਕ ਰਾਜ ਦਰਬਾਰੀ ਰਾਗ ਦਰਬਾਰੀ ਲੈ ਕੇ ਮੈਦਾਨ ਵਿਚ ਆ ਗਏ। ਉਨ੍ਹਾਂ ਨੇ ਖਾਤਾ ਖੋਲ ਦਿਤਾ ਕਿ ਇਹ ਬਣੇ ਸਨ, ਉਹ ਬਣੇ ਸਨ। ਪਰ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਮੇਰਾ ਸਵਾਲ ਹੈ ਕਿ ਪੰਜ ਸਾਲ ਦੇ ਲਈ ਇਸ ਪਰਵਾਰ ਦੇ ਬਾਹਰ ਕਿਸੇ ਵਿਅਕਤੀ ਨੂੰ ਮੁਖੀ ਬਣਾ ਕੇ ਦੇਖੋ। ਦੇਸ਼ ਨੂੰ ਪਤਾ ਹੈ ਕਿ ਸੀਤਾਰਾਮ ਕੇਸਰੀ, ਦਲਿਤ, ਪੀੜਤ ਅਤੇ ਸ਼ੋਸ਼ਿਤ ਸਮਾਜ ਤੋਂ ਆਏ ਹੋਏ ਵਿਅਕਤੀ ਨੂੰ ਕਿਵੇਂ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ। ਕਿਵੇਂ ਬਾਥਰੂਮ ਵਿਚ ਬੰਦ ਕਰ ਦਿਤਾ ਗਿਆ ਸੀ।
Congress
ਕਿਵੇਂ ਦਰਵਾਜ਼ੇ ਤੋਂ ਕੱਢ ਕੇ ਫੁਟਪਾਥ ਦੇ ਸੁੱਟ ਦਿਤਾ ਗਿਆ ਸੀ। ਇਸ ਤੋਂ ਬਾਅਦ ਮੈਡਮ ਸੋਨੀਆ ਜੀ ਨੂੰ ਬਿਠਾ ਦਿਤਾ ਗਿਆ। ਮੋਦੀ ਨੇ ਕਿਹਾ ਕਿ ਭਾਰਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਦਲਿਤ ਹੋਵੇ, ਪੀੜਤ ਹੋਵੇ, ਪਿਛੜਿਆ ਹੋਵੇ, ਜੇਕਰ ਉਹ ਕਾਂਗਰਸ ਮੁਖੀ ਬਣ ਵੀ ਗਿਆ ਸੀ ਤਾਂ ਮਜ਼ਬੂਰੀ ਵਿਚ ਬਣਿਆ ਸੀ। ਉਸ ਨੂੰ ਦੋ ਸਾਲ ਵੀ ਝੱਲ ਨਹੀਂ ਪਾਏ। ਉਹ ਕਿਵੇਂ ਪੰਜ ਸਾਲ ਲਈ ਇਸ ਪਰਵਾਰ ਤੋਂ ਬਾਹਰ ਕਿਸੇ ਵਿਅਕਤੀ ਨੂੰ ਮੁਖੀ ਬਣਾ ਸਕਦੇ ਹਨ।