
ਈਵੈਂਟ ਦੌਰਾਨ ਬਾਲੀਵੁੱਡ ਅਭਿਨੇਤਰੀਆਂ ਪੀਐਮ ਮੋਦੀ ਦੇ ਨਾਲ ਸੈਲਫੀ ਲੈਣ ਲਈ ਕਾਫ਼ੀ ਉਤਸ਼ਾਹਿਤ ਦਿਖੀਆਂ
ਨਵੀਂ ਦਿੱਲੀ: ਸ਼ਨੀਵਾਰ ਨੂੰ ਪੀਐਮ ਮੋਦੀ ਦੀ ਰਿਹਾਇਸ਼ ‘ਤੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦਾ ਸਮਾਗਮ ਅਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਬਾਲੀਵੁੱਡ ਦੇ ਕਈ ਚਰਚਿਤ ਸਿਤਾਰੇ ਸ਼ਰੀਕ ਹੋਏ। ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Actresses with Narendra Modi
ਇਸ ਈਵੈਂਟ ਦੌਰਾਨ ਬਾਲੀਵੁੱਡ ਅਭਿਨੇਤਰੀਆਂ ਪੀਐਮ ਮੋਦੀ ਦੇ ਨਾਲ ਸੈਲਫੀ ਲੈਣ ਲਈ ਕਾਫ਼ੀ ਉਤਸ਼ਾਹਿਤ ਦਿਖੀਆਂ। ਜੈਕਲੀਨ ਫਰਨਾਂਡਿਸ ਖੂਬਸੂਰਤ ਸਫੈਦ ਰੰਗ ਦੀ ਸਾੜੀ ਵਿਚ ਇੱਥੇ ਪਹੁੰਚੀ ਸੀ। ਰਵਾਇਤੀ ਅੰਦਾਜ਼ ਵਿਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਉਹਨਾਂ ਨੇ ਪੀਐਮ ਮੋਦੀ ਦੇ ਨਾਲ ਸੈਲਫੀ ਲਈ।
Actresses with Narendra Modi
ਫਿਲਮ ‘ਦੇ ਦੇ ਪਿਆਰ ਦੇ’ ਦੀ ਮਸ਼ਹੂਰ ਅਦਾਕਾਰਾ ਰਕੁਲ ਪ੍ਰੀਤ ਵੀ ਇਸ ਈਵੈਂਟ ਦਾ ਹਿੱਸਾ ਬਣੀ। ਉਹਨਾਂ ਨੇ ਵੀ ਪੀਐਮ ਮੋਦੀ ਨਾਲ ਸੈਲਫੀ ਲਈ। ਇਸੇ ਤਰ੍ਹਾਂ ਏਕਤਾ ਕਪੂਰ, ਕੰਗਨਾ ਰਣੌਤ ਅਤੇ ਹੋਰ ਕਈ ਮਸ਼ਹੂਰ ਅਭਿਨੇਤਰੀਆਂ ਪੀਐਮ ਮੋਦੀ ਨਾਲ ਸੈਲਫੀ ਲੈਂਦੀਆਂ ਦਿਖਾਈ ਦਿੱਤੀਆਂ।
Actresses with Narendra Modi
ਏਕਤਾ ਕਪੂਰ, ਜੈਕਲੀਨ ਫਰਨਾਂਡਿਸ, ਅਸ਼ਵਨੀ ਅਯੀਅਰ ਤਿਵਾੜੀ, ਕੰਗਨਾ ਰਣੌਤ ਅਤੇ ਸੋਨਮ ਕਪੂਰ ਪੀਐਮ ਮੋਦੀ ਦੇ ਨਾਲ ਸੈਲਫੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਦਿਖੇ। ਇਸ ਦੇ ਨਾਲ ਹੀ ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖ਼ਾਨ ਅਤੇ ਆਮਿਰ ਖਾਨ ਵੀ ਪੀਐਮ ਮੋਦੀ ਨਾਲ ਸੈਲਫੀ ਲੈਂਦੇ ਦਿਖਾਈ ਦਿੱਤੇ।
Actresses with Narendra Modi
ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ ਪੀਐਮ ਮੋਦੀ ਨੇ ਸਾਰੇ ਸਿਤਾਰਿਆਂ ਨੂੰ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ ਲਈ ਬੇਨਤੀ ਕੀਤੀ। ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਗਾਂਧੀ ਮਿਊਜ਼ੀਅਮ ਅਤੇ ਸਟੈਚੂ ਆਫ ਯੂਨਿਟੀ ਜਾਣ ਅਤੇ ਘੁੰਮ ਕੇ ਆਉਣ ਲਈ ਵੀ ਕਿਹਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।