ਪੀਐਮ ਮੋਦੀ ਦੇ ਘਰ ਲੱਗਿਆ ਸਿਤਾਰਿਆਂ ਦਾ ਮੇਲਾ, ਦੇਖੋ ਤਸਵੀਰਾਂ
Published : Oct 20, 2019, 11:41 am IST
Updated : Oct 20, 2019, 11:49 am IST
SHARE ARTICLE
Narendra Modi meets Bollywood stars
Narendra Modi meets Bollywood stars

ਦਿੱਲੀ ਸਥਿਤ ਪੀਐਮ ਮੋਦੀ ਦੀ ਰਿਹਾਇਸ਼ ‘ਤੇ ਵਿਸ਼ੇਸ਼ ਸਮਾਗਮ ਅਯੋਜਿਤ ਕੀਤਾ ਗਿਆ। ਇਸ ਵਿਚ ਬਾਲੀਵੁੱਡ ਦੇ ਕਈ ਦਿੱਗਜ਼ ਸਿਤਾਰੇ ਸ਼ਰੀਕ ਹੋਏ।

ਨਵੀਂ ਦਿੱਲੀ: ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਲੈ ਕੇ ਦਿੱਲੀ ਸਥਿਤ ਪੀਐਮ ਮੋਦੀ ਦੀ ਰਿਹਾਇਸ਼ ‘ਤੇ ਵਿਸ਼ੇਸ਼ ਸਮਾਗਮ ਅਯੋਜਿਤ ਕੀਤਾ ਗਿਆ। ਇਸ ਵਿਚ ਬਾਲੀਵੁੱਡ ਦੇ ਕਈ ਦਿੱਗਜ਼ ਸਿਤਾਰੇ ਸ਼ਰੀਕ ਹੋਏ। ਪੀਐਮ ਮੋਦੀ ਦੇ ਟਵਿਟਰ ਹੈਂਡਲ ‘ਤੇ ਆਮਿਰ ਖਾਨ, ਸ਼ਾਹਰੁਖ ਖ਼ਾਨ, ਕੰਗਨਾ ਰਣੌਤ, ਸੋਨਮ ਕਪੂਰ, ਏਕਤਾ ਕਪੂਰ, ਇਮਤਿਆਜ਼ ਅਲੀ, ਅਨੁਰਾਗ ਬਾਸੂ, ਜੈਕਲੀਨ ਫਰਨਾਂਡਿਸ, ਰਕੁਲ ਪ੍ਰੀਤ ਆਦਿ ਕਈ ਸਿਤਰਿਆਂ ਦੇ ਨਾਲ ਪੀਐਮ ਮੋਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।

 


 

ਸਮਾਗਮ ਦੌਰਾਨ ਪੀਐਮ ਮੋਦੀ ਨੇ ਸਾਰੇ ਸਿਤਾਰਿਆਂ ਨੂੰ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ ਲਈ ਬੇਨਤੀ ਕੀਤੀ। ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਗਾਂਧੀ ਮਿਊਜ਼ੀਅਮ ਅਤੇ ਸਟੈਚੂ ਆਫ ਯੂਨਿਟੀ ਜਾਣ ਅਤੇ ਘੁੰਮ ਕੇ ਆਉਣ ਲਈ ਵੀ ਕਿਹਾ।  

Narendra Modi meets Bollywood starsNarendra Modi meets Bollywood stars

ਕਰੀਏਟਿਵ ਅਤੇ ਐਂਟਰਟੇਨਮੈਂਟ ਵਰਲਡ ਦੇ ਸਿਤਾਰਿਆਂ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਜ਼ਾਹਿਰ ਕੀਤਾ ਕਿ ਟੈਲੀਵੀਜ਼ਨ ਅਤੇ ਫਿਲਮ ਇੰਡਸਟਰੀ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਦੁਨੀਆ ਭਰ ਵਿਚ ਫੈਲਾਉਣ ਵਿਚ ਸਫਲ ਹੋਈ ਹੈ।  ਇਸ ਦੇ ਨਾਲ ਹੀ ਉਹਨਾਂ ਨੇ ਸਿਤਾਰਿਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਭਾਰਤੀ ਮਨੋਰੰਜਨ ਦੇ ਕੰਮ ਨੂੰ ਦੁਨੀਆਂ ਭਰ ਵਿਚ ਪਛਾਣਿਆ ਜਾਂਦਾ ਹੈ।

Narendra Modi meets Bollywood starsNarendra Modi meets Bollywood stars

ਸ਼ਾਹਰੁਖ ਖ਼ਾਨ ਅਤੇ ਆਮਿਰ ਖ਼ਾਨ ਨੇ ਕਿਹਾ ਹੈ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਪੀਐਮ ਮੋਦੀ ਨੂੰ ਸੁਣਨ ਦਾ ਮੌਕਾ ਮਿਲਿਆ। ਉਹਨਾਂ ਨੇ ਜ਼ਾਹਿਰ ਕੀਤਾ ਕਿ ਇਸ ਤਰ੍ਹਾਂ ਦੇ ਸਮਾਗਮ ਉਹਨਾਂ ਨੂੰ ਮਨੋਰੰਜਨ ਦੀ ਦੁਨੀਆਂ ਤੋਂ ਦੂਰ ਹੋਰ ਜ਼ਰੂਰੀ ਚੀਜ਼ਾਂ ਨਾਲ ਜੁੜਨ ਦਾ ਮੌਕਾ ਦਿੰਦੇ ਹਨ।

Stars at PM Modi HouseStars at PM Modi House

ਕੰਗਨਾ ਰਣੌਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ਾਇਦ ਹੀ ਕਦੀ ਇੰਡਸਟਰੀ ਨੂੰ ਇਸ ਤਰ੍ਹਾਂ ਦਾ ਸਨਮਾਨ ਦਿੱਤਾ ਗਿਆ ਹੋਵੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਕੰਮ ਅਤੇ ਉਹਨਾਂ ਦੀ ਸ਼ਕਤੀ ਨੂੰ ਪਛਾਣਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement