'ਠਾਕਰੇ' ਦੀ ਰਿਲੀਜ਼ ਤੋਂ ਪਹਿਲਾਂ ਬਿਗ ਬੀ ਨੇ ਕੀਤਾ ਵੱਡਾ ਖੁਲਾਸਾ
Published : Jan 21, 2019, 5:59 pm IST
Updated : Jan 21, 2019, 5:59 pm IST
SHARE ARTICLE
Thackeray Movie Poater
Thackeray Movie Poater

ਨਵਾਜ਼ੁਦੀਨ ਸਿੱਦੀਕੀ ਦੀ ਆਉਣ ਵਾਲੀ ਫ਼ਿਲਮ 'ਠਾਕਰੇ' ਨੇ ਅਪਣੀ ਰਿਲੀਜ਼ ਤੋਂ ਪਹਿਲਾਂ ਹੀ ਧਮਾਕਾ ਮਚਾ ਦਿਤਾ ਹੈ। ਸ਼ਿਵਸੇਨਾ ਸੁਪ੍ਰੀਮੋ ਬਾਲ ਠਾਕਰੇ ਦੀ ਜ਼ਿੰਦਗੀ 'ਤੇ ਬਣੀ...

ਮੁੰਬਈ : ਨਵਾਜ਼ੁਦੀਨ ਸਿੱਦੀਕੀ ਦੀ ਆਉਣ ਵਾਲੀ ਫ਼ਿਲਮ 'ਠਾਕਰੇ' ਨੇ ਅਪਣੀ ਰਿਲੀਜ਼ ਤੋਂ ਪਹਿਲਾਂ ਹੀ ਧਮਾਕਾ ਮਚਾ ਦਿਤਾ ਹੈ। ਸ਼ਿਵਸੇਨਾ ਸੁਪ੍ਰੀਮੋ ਬਾਲ ਠਾਕਰੇ ਦੀ ਜ਼ਿੰਦਗੀ 'ਤੇ ਬਣੀ ਇਸ ਫ਼ਿਲਮ ਵਿਚ ਉਨ੍ਹਾਂ ਦੀ ਜ਼ਿੰਦਗੀ ਨਾਲ ਜੁਡ਼ੇ ਕਈ ਕਿਸੇ ਦਿਖਾਏ ਜਾਣਗੇ। ਬਾਲਾ ਸਾਹਿਬ ਦੀ ਹਮੇਸ਼ਾ ਬਾਲੀਵੁਡ ਨਾਲ ਕਰੀਬੀ ਰਿਸ਼ਤੇ ਰਹੇ ਹਨ। ਉਹ ਅਕਸਰ ਬਾਲੀਵੁਡ ਦੀ ਪਾਰਟੀ ਵਿਚ ਨਜ਼ਰ ਆ ਜਾਂਦੇ ਸਨ। ਮੁੰਬਈ ਵਿਚ 'ਠਾਕਰੇ' ਦਾ ਟੀਜ਼ਰ ਲਾਂਚ ਹੋਇਆ। ਇਸ ਮੌਕੇ 'ਤੇ ਪੁੱਜੇ ਅਮਿਤਾਭ ਬੱਚਨ ਨੇ ਅਪਣੇ ਅਤੇ ਬਾਲ ਠਾਕਰੇ ਦੇ ਰਿਸ਼ਤੇ ਨੂੰ ਲੈ ਕੇ ਕਈ ਗੱਲਾਂ ਸ਼ੇਅਰ ਕੀਤੀਆਂ ਹਨ।

Bal Thackeray and Amitabh Bachchan Bal Thackeray and Amitabh Bachchan

ਅਮਿਤਾਭ ਨੇ ਕਿਹਾ ਕਿ ਮੈਂ ਅੱਜ ਬਾਲਾ ਸਾਹਿਬ ਦੀ ਵਜ੍ਹਾ ਨਾਲ ਹੀ ਜਿੰਦਾ ਹਾਂ। ਖਬਰਾਂ ਦੇ ਮੁਤਾਬਕ, ਅਮਿਤਾਭ ਨੇ ਦੱਸਿਆ ਕਿ ਕੁਲੀ ਦੀ ਸ਼ੂਟਿੰਗ ਦੇ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਨ੍ਹਾਂ ਨੂੰ ਤੁਰਤ ਹੀ ਹਸਪਤਾਲ ਲੈ ਜਾਣਾ ਸੀ। ਉਸ ਦਿਨ ਮੁੰਬਈ ਦਾ ਮੌਸਮ ਖ਼ਰਾਬ ਸੀ, ਜਿਸ ਦੇ ਚਲਦੇ ਐਂਬੁਲੈਂਸ ਉਨ੍ਹਾਂ ਤੱਕ ਨਹੀਂ ਪਹੁੰਚ ਪਾ ਰਹੀ ਸੀ।

ਉਸ ਸਮੇਂ ਉਨ੍ਹਾਂ ਦੀ ਮਦਦ ਸ਼ਿਵਸੇਨਾ ਦੀ ਐਂਬੁਲੈਂਸ ਨੇ ਕੀਤੀ ਜਿਸ ਨੂੰ ਬਾਲ ਠਾਕਰੇ ਨੇ ਉਪਲੱਬਧ ਕਰਾਇਆ ਸੀ। ਅਮਿਤਾਭ ਨੇ ਕਿਹਾ ਬਾਲ ਠਾਕਰੇ ਨੇ ਮੇਰੀ ਤੱਦ ਮਦਦ ਕੀਤੀ ਜਦੋਂ ਮੈਨੂੰ ਸੱਭ ਤੋਂ ਜ਼ਿਆਦਾ ਜ਼ਰੂਰਤ ਸੀ। ਜੇਕਰ ਉਸ ਸਮੇਂ ਉਨ੍ਹਾਂ ਨੇ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਅੱਜ ਮੈਂ ਜਿੰਦਾ ਨਹੀਂ ਹੁੰਦਾ।  

Thackeray Movie PosterThackeray Movie Poster

ਆਮਿਤਾਭ ਨੇ ਦੱਸਿਆ ਕਿ ਬਾਲ ਠਾਕਰੇ ਮੇਰੇ ਬਹੁਤ ਕਰੀਬੀ ਸਨ ਅਤੇ ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਸੀ। ਬਾਲ ਠਾਕਰੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੂੰ ਅਪਣੀ ਧੀ ਦੀ ਤਰ੍ਹਾਂ ਮੰਨਦੇ ਸਨ। ਇਸ ਕਿੱਸੇ ਦੇ ਨਾਲ - ਨਾਲ ਅਮਿਤਾਭ ਬੱਚਨ ਨੇ ਉਨ੍ਹਾਂ ਦੀ ਅਤੇ ਬਾਲ ਠਾਕਰੇ ਦੀ ਦੋਸਤੀ ਦੇ ਬਹੁਤ ਸਾਰੇ ਕਿਸੇ ਸ਼ੇਅਰ ਕੀਤੇ।

Bal Thackeray and CelebsBal Thackeray and Celebs

ਬਾਲਾ ਸਾਹਿਬ ਦੀ ਬਾਲੀਵੁਡ ਸਿਤਾਰਿਆਂ ਤੋਂ ਹਮੇਸ਼ਾ ਕਰੀਬੀ ਰਹੇ। ਉਹ ਅਕਸਰ ਬਾਲੀਵੁਡ ਸਟਾਰਸ ਦੀ ਪਾਰਟੀ ਵਿਚ ਨਜ਼ਰ ਆ ਜਾਂਦੇ ਸਨ। ਕਈ ਫਿਲਮੀ ਸਮਾਗਮਾਂ ਵਿਚ ਵੀ ਉਹ ਅਕਸਰ ਜਾਇਆ ਕਰਦੇ ਸਨ। ਕਈ ਬਾਲੀਵੁਡ ਸਟਾਰਸ ਨੇ ਅਪਣੇ ਅਤੇ ਬਾਲਾ ਸਾਹਿਬ ਦੇ ਚੰਗੇ ਰਿਸ਼ਤਿਆਂ ਦਾ ਖੁਲਾਸਾ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement