Rashmika Mandanna Deepfake case: ਰਸ਼ਮਿਕਾ ਮੰਦਾਨਾ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ
Published : Jan 21, 2024, 4:25 pm IST
Updated : Jan 21, 2024, 4:25 pm IST
SHARE ARTICLE
Rashmika Mandanna thanks Delhi Police after deepfake video creator arrested
Rashmika Mandanna thanks Delhi Police after deepfake video creator arrested

ਪੁਲਿਸ ਨੇ ਅਭਿਨੇਤਰੀ ਦੀ ‘ਡੀਪਫੇਕ ਵੀਡੀਉ’ ਦੇ ਸਬੰਧ ’ਚ ਆਂਧਰਾ ਪ੍ਰਦੇਸ਼ ਤੋਂ ਇਕ ਬੀ-ਟੈਕ ਗ੍ਰੈਜੂਏਟ ਨੂੰ ਗ੍ਰਿਫਤਾਰ ਕੀਤਾ ਸੀ।

Rashmika Mandanna Deepfake case: ਬਾਲੀਵੁੱਡ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਉਸ ਦੀ ‘ਡੀਪਫੇਕ ਵੀਡੀਉ’ ਸ਼ੂਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ ਹੈ।

ਪੁਲਿਸ ਨੇ ਅਭਿਨੇਤਰੀ ਦੀ ‘ਡੀਪਫੇਕ ਵੀਡੀਉ’ ਦੇ ਸਬੰਧ ’ਚ ਆਂਧਰਾ ਪ੍ਰਦੇਸ਼ ਤੋਂ ਇਕ ਬੀ-ਟੈਕ ਗ੍ਰੈਜੂਏਟ ਨੂੰ ਗ੍ਰਿਫਤਾਰ ਕੀਤਾ ਸੀ। ਮੰਦਾਨਾ ਦਾ ਇਹ ਵੀਡੀਉ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ। ਮੁਲਜ਼ਮ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੇ ਰਹਿਣ ਵਾਲੇ 23 ਸਾਲਾ ਇਮਾਨੀ ਨਵੀਨ ਵਜੋਂ ਹੋਈ ਹੈ, ਜਿਸ ਨੇ ਬ੍ਰਿਟਿਸ਼-ਭਾਰਤੀ ਸੋਸ਼ਲ ਮੀਡੀਆ ਪ੍ਰਭਾਵਸ਼ਾਲੀ ਜ਼ਾਰਾ ਪਟੇਲ ਦੇ ਇਕ ਵੀਡੀਉ ’ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰਦਿਆਂ ਮੰਦਾਨਾ ਦਾ ਚਿਹਰਾ ਲਗਾਇਆ ਸੀ।

ਰਸ਼ਮਿਕਾ ਨੇ ਸਨਿਚਰਵਾਰ ਨੂੰ ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੂੰ ਐਕਸ ’ਤੇ ਟੈਗ ਕਰਦੇ ਹੋਏ ਇਹ ਪੋਸਟ ਲਿਖੀ। 27 ਸਾਲ ਦੀ ਅਦਾਕਾਰਾ ਨੇ ਲਿਖਿਆ, ‘‘ਡੀ.ਸੀ.ਪੀ. ਆਈ.ਐਫ.ਐਸ.ਓ. (ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪਰੇਸ਼ਨਜ਼) ਦਾ ਦਿਲੋਂ ਧੰਨਵਾਦ। ਮੁਲਜ਼ਮ ਨੂੰ ਫੜਨ ਲਈ ਧੰਨਵਾਦ। ਅਪਣਾ ਪਿਆਰ, ਸਮਰਥਨ ਅਤੇ ਮੇਰਾ ਬਚਾਅ ਕਰਨ ਲਈ ਸਾਰਿਆਂ ਦੀ ਧੰਨਵਾਦੀ ਹਾਂ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ, ‘‘ਜੇਕਰ ਤੁਹਾਡੀ ਸਹਿਮਤੀ ਤੋਂ ਬਿਨਾਂ ਕਿਤੇ ਵੀ ਤੁਹਾਡੀ ਫੋਟੋ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਇਸ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਹ ਬਿਲਕੁਲ ਗਲਤ ਹੈ। ਮੈਨੂੰ ਉਮੀਦ ਹੈ ਕਿ ਇਹ ਯਾਦ ਦਿਵਾਉਣ ਦਾ ਕੰਮ ਕਰਦਾ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਨਾਲ ਘਿਰੇ ਹੋਏ ਹੋ ਜੋ ਤੁਹਾਡਾ ਸਮਰਥਨ ਕਰਨਗੇ ਅਤੇ ਕਾਰਵਾਈ ਕਰਨਗੇ।’’ ਇਕ ਅਧਿਕਾਰੀ ਮੁਤਾਬਕ ਮੁਲਜ਼ਮ ਨੇ ਇੰਸਟਾਗ੍ਰਾਮ ’ਤੇ ਅਪਣੇ ਫਾਲੋਅਰਜ਼ ਦੀ ਗਿਣਤੀ ਵਧਾਉਣ ਲਈ ਇਹ ਵੀਡੀਉ ਬਣਾਇਆ ਹੈ।

(For more Punjabi news apart from Rashmika Mandanna thanks Delhi Police after deepfake video creator arrested , stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement