
ਹੁਣ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਕਾਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਚੱਲਣ ਦੀ ਆਗਿਆ ਹੋਵੇਗੀ।
Delhi Air Pollution: ਦਿੱਲੀ-ਐਨਸੀਆਰ ਵਿਚ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਹੋਣ ਤੋਂ ਬਾਅਦ, ਦਿੱਲੀ ਤੋਂ ਗ੍ਰੈਪ-3 ਦੀਆਂ ਪਾਬੰਦੀਆਂ ਹਟਾ ਦਿਤੀਆਂ ਗਈਆਂ ਹਨ। ਗ੍ਰੈਪ-3 ਪਾਬੰਦੀਆਂ ਹਟਾਉਣ ਤੋਂ ਬਾਅਦ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਕਾਰ ਚਾਲਕਾਂ ਨੂੰ ਰਾਹਤ ਮਿਲੀ ਹੈ।
ਹੁਣ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਕਾਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਚੱਲਣ ਦੀ ਆਗਿਆ ਹੋਵੇਗੀ। ਗ੍ਰੈਪ-3 ਨਿਯਮਾਂ ਨੂੰ ਹਟਾਉਣ ਤੋਂ ਬਾਅਦ ਹੁਣ ਦਿੱਲੀ 'ਚ ਨਿਰਮਾਣ ਅਤੇ ਢਾਹੁਣ 'ਤੇ ਲੱਗੀ ਪਾਬੰਦੀ ਵੀ ਹਟਾ ਦਿਤੀ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਫੈਸਲੇ ਤੋਂ ਬਾਅਦ ਨਿੱਜੀ ਉਸਾਰੀ ਅਤੇ ਢਾਹੁਣ ਦਾ ਕੰਮ ਕੀਤਾ ਜਾਵੇਗਾ। ਸਟੋਨ ਕਰੱਸ਼ਰ ਆਦਿ ਵੀ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਗ੍ਰੈਪ-3 ਦੇ ਤਹਿਤ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਚਾਰ ਪਹੀਆ ਵਾਹਨਾਂ (ਕਾਰਾਂ) 'ਤੇ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ ਗਾਜ਼ੀਆਬਾਦ, ਗੌਤਮ ਬੁੱਧ ਨਗਰ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਵੀ ਲਾਗੂ ਸੀ। ਹੁਣ ਇਹ ਵਾਹਨ ਚੱਲ ਸਕਦੇ ਹਨ।
(For more Punjabi news apart from Delhi Air Pollution: Stage-III Of GRAP Revoked In NCR With Immediate Effect, stay tuned to Rozana Spokesman)