
ਸੁਸ਼ਮਿਤਾ ਨੇ ਇਕ ਪੋਸਟ ਕੀਤੀ ਜਿਸ 'ਚ ਉਨ੍ਹਾਂ ਲਿਖਿਆ ਕਿ ''ਮੈਂ ਆਪਣੇ ਦੂਜੇ ਹਾਫ ਨੂੰ ਸਰਚ ਨਹੀਂ ਕਰ ਰਹੀ ਕਿਉਂਕਿ ਮੈਂ ਹਾਫ ਨਹੀਂ ਹਾਂ
ਬਾਲੀਵੁਡ ਅਦਾਕਾਰ ਦੇ ਵਿਚ ਸਿੰਗਲ ਮਦਰ ਵਜੋਂ ਜਾਣੀ ਜਾਂਦੀ ਅਦਾਕਾਰਾ ਸੁਸ਼ਮਿਤਾ ਸੇਨ ਅਕਸਰ ਹੀ ਅਪਣੇ ਅਫੇਅਰ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਹਾਲਾਂਕਿ ਉਨ੍ਹਾਂ ਦੇ ਹਾਲ ਹੀ 'ਚ ਉਨ੍ਹਾਂ ਨੇ ਇਕ ਟਵੀਟ ਕੀਤਾ ਹੈ, ਜਿਸ ਤੋਂ ਇਸ਼ਾਰਾ ਮਿਲਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੋਈ ਸ਼ਖਸ ਹੈ ਤੇ ਉਹ ਸਿੰਗਲ ਨਹੀਂ ਹੈ। ਦਸ ਦਈਏ ਕਿ ਸੁਸ਼ਮਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਜਿਸ 'ਚ ਉਨ੍ਹਾਂ ਲਿਖਿਆ ਕਿ ''ਮੈਂ ਆਪਣੇ ਦੂਜੇ ਹਾਫ ਨੂੰ ਸਰਚ ਨਹੀਂ ਕਰ ਰਹੀ ਕਿਉਂਕਿ ਮੈਂ ਹਾਫ ਨਹੀਂ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ ਮੈਂ ਪੂਰੀ ਤਰ੍ਹਾਂ ਤੇਰੀ ਹਾਂ ।Sushmita Senਸੁਸ਼ਮਿਤਾ ਦੇ ਇਸ ਟਵੀਟ ਨੂੰ ਦੇਖਦਿਆਂ ਹੀ ਸਾਫ਼ ਹੋ ਗਿਆ ਕਿ ਸੁਸ਼ਮਿਤਾ ਸਿੰਗਲ ਨਹੀਂ ਹੈ ਅਤੇ ਇਨ੍ਹੀ ਦਿਨੀਂ ਉਹ ਕਿਸੇ ਨੂੰ ਡੇਟ ਕਰ ਰਹੀ ਹੈ। ਦਸ ਦੇਈਏ ਕਿ ਪਿਛਲੇ ਸਾਲ ਸੁਸ਼ਮਿਤਾ ਸੇਨ ਨੇ ਰਿਤਿਕ ਭਸੀਨ ਨਾਮ ਦੇ ਆਪਣੇ ਦੋਸਤ ਨਾਲ ਰਿਸ਼ਤਾ ਤੋੜਦੇ ਹੋਏ ਅਲਵਿਦਾ ਕਹਿ ਦਿੱਤੋ ਸੀ ਪਰ ਬਾਵਜੂਦ ਇਸ ਦੇ ਦੋਹਾਂ ਨੇ ਜ਼ਹੀਰ ਖਾਨ ਤੇ ਸਾਗਰਿਕਾ ਦੇ ਵਿਆਹ 'ਚ ਇਕੱਠੇ ਸ਼ਿਰਕਤ ਕੀਤੀ ਸੀ। ਦੋਹਾਂ ਨੂੰ ਇਕੱਠੇ ਦੇਖ ਕੇ ਮੰਨਿਆ ਗਿਆ ਸੀ ਕਿ ਬ੍ਰੇਕਅੱਪ ਦੀਆਂ ਖਬਰਾਂ ਸਿਰਫ ਅਫਵਾਹਾਂ ਸਨ। ਇਹ ਵੀ ਖਬਰਾਂ ਹਨ ਕਿ ਰਿਤਿਕ ਦੇ ਦੋਸਤ ਦੋਹਾਂ ਨੂੰ ਜਲਦ ਵਿਆਹ ਕਰਨ ਲਈ ਵੀ ਕਹਿੰਦੇ ਹਨ।
Sushmita Senਇਹ ਕੋਈ ਨਵੀਂ ਗੱਲ ਨਹੀਂ ਹੋਵੇਗੀ ਕਿ ਸੁਸ਼ਮਿਤਾ ਦਾ ਨਾਮ ਕਿਸੇ ਜੁੜਿਆ ਹੋਵੇ ਇਸ ਤੋਂ ਪਹਿਲਾਂ ਵੀ ਸੁਸ਼ਮਿਤਾ ਦਾ ਨਾਮ ਇੰਡਸਟਰੀ ਦੇ ਲੋਕਾਂ ਨਾਲ ਜੁੜ ਚੁੱਕਿਆ ਹੈ ਜਿਨਾਂ ਵਿਚ ਨਿਰਮਾਤਾ ਵਿਕਰਮ ਭੱਟ, ਅਦਾਕਾਰ ਰਣਦੀਪ ਹੁੱਡਾ,ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਤੇ ਬੰਟੀ ਸਚਦੇਵਾ ਨਾਲ ਡੇਟਿੰਗ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਰਹਿ ਚੁਕੀ ਹੈ । ਪਰ ਇਨ੍ਹਾਂ ਦੇ ਵਿਚ ਕਿਸੇ ਦੇ ਵੀ ਨਾਲ ਉਨ੍ਹਾਂ ਦੀ ਗੱਲ ਸਿਰੇ ਨਹੀਂ ਚੜ੍ਹ ਸਕੀ ਅਤੇ ਅੱਜ ਵੀ ਸੁਸ਼ਮਿਤਾ ਇਨ੍ਹਾਂ ਗੱਲਾਂ ਦੇ ਚਲਦਿਆਂ ਚਰਚਾ 'ਚ ਰਹਿੰਦੀ ਹੈ।
Sushmita Senਹੁਣ ਅਸਲ ਸੱਚ ਕੀ ਹੈ ਇਸ ਦੇ ਕਿਆਸਰਾਈਆਂ ਲਾਉਂਦੇ ਹੋਏ ਸੁਸ਼ਮਿਤਾ ਦੇ ਫੈਨਸ ਸੋਚ ਰਹੇ ਹਨ ਕਿ ਕੀ ਉਨ੍ਹਾਂ ਨੂੰ ਕੋਈ ਨਵਾਂ ਸਾਥੀ ਮਿਲ ਗਿਆ ਹੈ ਜਾਂ ਫ਼ਿਰ ਉਹ ਦੋਬਾਰਾ ਰਿਤਿਕ ਨੂੰ ਹੀ ਡੇਟ ਕਰ ਰਹੀ ਹੈ। ਇਸ ਦਾ ਸੱਚ ਤਾਂ ਖ਼ੁਦ ਸੁਸ਼ਮਿਤਾ ਹੀ ਜਾਣੇ।