
‘ਮੁਲਕ ਪਹਿਲਾਂ ਹੈ, ਘਰ ਜਾਓ, ਲੜਾਈ ਫਿਰ ਕੀਤੀ ਜਾਵੇਗੀ’
ਨਵੀਂ ਦਿੱਲੀ: ਬਾਲੀਵੁੱਡ ਫਿਲਮ ਨਿਰਮਾਤਾ ਅਨੁਭਵ ਸਿਨਹਾ ਇਹਨੀਂ ਦਿਨੀਂ ਅਪਣੇ ਟਵੀਟਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੇ ਚਲਦਿਆਂ ਫਿਲਮ ‘ਥੱਪੜ’ ਦੇ ਡਾਇਰੈਕਟਰ ਅਨੁਭਵ ਸਿਨਹਾ ਨੇ ਟਵੀਟ ਕਰ ਕੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਹੀਨ ਬਾਗ ਖਾਲੀ ਕਰਨ ਦੀ ਅਪੀਲ ਕੀਤੀ ਹੈ।
Photo
ਅਨੁਭਵ ਸਿਨਹਾ ਨੇ ਟਵੀਟ ਕਰ ਕੇ ਲਿਖਿਆ, ‘ ਸ਼ਾਹੀਨ ਬਾਗ, ਤੁਹਾਡੀ ਹਿੰਮਤ ਦੀ ਦਾਦ ਹੈ। ਤੇ ਹੁਣ ਸਮਾਂ ਆ ਗਿਆ ਹੈ ਕਿ ਇਸ ਬਗਾਵਤ ਨੂੰ ਆਉਣ ਵਾਲੇ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇ। ਤੁਹਾਡੀ ਆਵਾਜ਼ ਏ ਬੁਲੰਦ ਸੁਣ ਲਈ ਗਈ ਹੈ। ਤੁਹਾਡੇ ਨਾਲ ਖੜ੍ਹੇ ਲੋਕਾਂ ਦੀ ਗਿਣਤੀ ਗਿਣ ਲਈ ਗਈ ਹੈ। ਹੁਣ ਤੁਹਾਡੇ ਹੱਥੋਂ ਨੁਕਸਾਨ ਹੋਣ ਦੀ ਗੁੰਜਾਇਸ਼ ਹੈ। ਨਾ ਹੋਣ ਦਿਓ’।
Photo
ਅਨੁਭਵ ਸਿਨਹਾ ਨੇ ਅੱਗੇ ਲਿਖਿਆ, ‘ਮੁਲਕ ਪਹਿਲਾਂ ਹੈ। ਘਰ ਜਾਓ, ਲੜਾਈ ਫਿਰ ਲੜੀ ਜਾਵੇਗੀ। ਇਹ ਬੇਹੱਦ ਅਸਾਧਾਰਣ ਹਾਲਾਤ ਹਨ। ਇਹਨਾਂ ਨਾਲ ਲੜ ਕੇ ਅੱਗੇ ਨਿਕਲਣਾ ਹੈ। ਪਹਿਲਾਂ ਤੁਹਾਡੀ ਭਲਾਈ ਦਾ ਸਵਾਲ ਹੈ। ਘਰ ਜਾਓ, ਜੋ ਤੁਸੀਂ ਕੀਤਾ ਹੈ, ਉਸ ਦੇ ਲ਼ਈ ਸਲਾਮੀ’। ਮੀਡੀਆ ਰਿਪੋਰਟਾਂ ਅਨੁਸਾਰ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਵੀ ਜਨਤਾ ਕਰਫਿਊ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
Photo
ਜਿਸ ਦੇ ਚਲਦਿਆਂ 22 ਮਾਰਚ ਨੂੰ ਪ੍ਰਦਰਸ਼ਨ ਸਥਾਨ ‘ਤੇ ਸਿਰਫ਼ 4 ਲੋਕ ਹੋਣਗੇ। ਬਾਕੀ ਲੋਕ ਪ੍ਰਦਰਸ਼ਨ ਤੋਂ ਦੂਰੀ ਬਣਾ ਕੇ ਰੱਖਣਗੇ। ਜਨਤਾ ਕਰਫਿਊ ਦੇ ਸਮਰਥਨ ਵਿਚ ਸ਼ਾਮ ਨੂੰ 5 ਵਜੇ ਪਤੰਗ ਉਡਾ ਕੇ ਕੋਰੋਨਾ ਦੀ ਲੜਾਈ ਵਿਚ ਸ਼ਾਮਲ ਡਾਕਟਰਾਂ, ਪੁਲਿਸ ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਾਵੇਗਾ।
Shaheen Bagh
ਉੱਥੇ ਹੀ ਪਤੰਗਾਂ ‘ਤੇ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਵਿਚ ਨਾਅਰੇ ਲਿਖੇ ਜਾਣਗੇ। ਰਾਤ 9 ਵਜੇ ਤੋਂ ਬਾਅਦ ਸਾਰੇ ਲੋਕ ਪ੍ਰਦਰਸ਼ਨ ਸਥਾਨ ‘ਤੇ ਵਾਪਿਸ ਪਰਤ ਜਾਣਗੇ।
Photo
ਜ਼ਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਅਨੁਭਵ ਸਿਨਹਾ ਦਾ ਇਕ ਟਵੀਟ ਖੂਬ ਵਾਇਰਲ ਹੋਇਆ ਸੀ, ਜਿਸ ਵਿਚ ਉਹਨਾਂ ਨੇ ਚੀਫ ਜਸਟਿਸ ਰੰਜਨ ਗੋਗੋਈ ‘ਤੇ ਨਿਸ਼ਾਨਾ ਬੋਲਦੇ ਹੋਏ ਲਿਖਿਆ ਸੀ ਕਿ ਰੰਜਨ ਗੋਗੋਈ ਨੇ ਬਹੁਤ ਸਾਰੇ ਦਿਲ ਤੋੜੇ ਹਨ। ਉਹਨਾਂ ਕਿਹਾ ਸੀ ਕਿ ਰੰਜਨ ਗੋਗੋਈ ਵਰਗੇ ਲੋਕ ਦੂਜਿਆਂ ‘ਤੇ ਭਰੋਸਾ ਕਰਨਾ ਅਤੇ ਉਹਨਾਂ ਨੂੰ ਸਨਮਾਨ ਦੇਣਾ ਅਸੰਭਵ ਬਣਾ ਦਿੰਦੇ ਹਨ। ਇਹ ਉਹਨਾਂ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਨੁਕਸਾਨ ਹੈ।