ਪ੍ਰਸਿੱਧ ਗਾਇਕ ਡੀ. ਜੇ. ਅਜੈਕਸ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮਿਕਾ 'ਤੇ ਲੱਗੇ ਗੰਭੀਰ ਇਲਜ਼ਾਮ 
Published : Mar 21, 2023, 11:02 am IST
Updated : Mar 21, 2023, 11:24 am IST
SHARE ARTICLE
Famous singer D. J. Ajax committed suicide
Famous singer D. J. Ajax committed suicide

ਉੜੀਸਾ ਦੇ ਭੁਵਨੇਸ਼ਵਰ ਸਥਿਤ ਘਰ 'ਚ ਖ਼ੁਦ ਨੂੰ ਲਗਾਇਆ ਫਾਹਾ

ਉੜੀਸਾ : ਡੀ. ਜੇ . ਅਜੈਕਸ ਨਾਂ ਨਾਲ ਮਸ਼ਹੂਰ ਗਾਇਕ ਅਕਸ਼ੈ ਕੁਮਾਰ ਨੇ ਬੀਤੇ ਦਿਨੀਂ 18 ਮਾਰਚ ਨੂੰ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਡੀ. ਜੇ. ਅਜੈਕਸ ਦੀ ਲਾਸ਼ ਉੜੀਸਾ ਦੇ ਭੁਵਨੇਸ਼ਵਰ ਸਥਿਤ ਘਰ 'ਚ ਲਟਕਦੀ ਮਿਲੀ। ਇਸ ਦੌਰਾਨ ਉਸ ਨੂੰ ਤਰੁੰਤ ਨੇੜੇ ਦੇ ਕੈਪੀਟਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਡੀ. ਜੇ. ਅਜੈਕਸ ਨੇ ਆਪਣੀ ਪ੍ਰੇਮਿਕਾ ਵੱਲੋਂ ਬਲੈਕਮੇਲ ਕਰਨ ਕਰਕੇ ਖ਼ੁਦਕੁਸ਼ੀ ਕੀਤੀ ਹੈ। ਡੀ. ਜੇ. ਅਜੈਕਸ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਪਿਛਲੇ ਸਮੇਂ ਤੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ। ਇੰਨਾ ਹੀ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਾਇਕ ਦੀ ਪ੍ਰੇਮਿਕਾ ਕਿਸੇ ਹੋਰ ਨਾਲ ਵੀ ਰਿਲੇਸ਼ਨਸ਼ਿਪ 'ਚ ਸੀ, ਜਿਸ ਨੂੰ ਗਾਇਕ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਇਸ ਖ਼ੌਫਨਾਕ ਕਦਮ ਨੂੰ ਅੰਦਾਜ਼ ਦਿੱਤਾ। 

ਡੀ. ਜੇ. ਅਜੈਕਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਡੀ. ਜੇ. ਅਜੈਕਸ ਨੂੰ 18 ਮਾਰਚ ਸ਼ਨੀਵਾਰ ਨੂੰ ਘਰ ਦੇ ਕਮਰੇ 'ਚ ਜਾਂਦਾ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਸਮੇਂ ਤੱਕ ਬਾਹਰ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਫ਼ੋਨ ਕੀਤੇ ਪਰ ਉਸ ਵਲੋਂ ਕੋਈ ਜਵਾਬ ਨਹੀਂ ਆਇਆ।
ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਗਾਇਕ ਦੀ ਲਾਸ਼ ਲਟਕਦੀ ਦੇਖੀ। ਪਰਿਵਾਰਕ ਮੈਂਬਰਾਂ ਨੇ ਡੀ. ਜੇ. ਅਜੈਕਸ ਦੀ ਪ੍ਰੇਮਿਕਾ ਅਤੇ ਉਸ ਦੇ ਦੋਸਤ ਖ਼ਿਲਾਫ਼ ਪੁਲਸ 'ਚ ਖ਼ੁਦਕੁਸ਼ੀ ਲਈ ਉਕਸਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਡੀ. ਜੇ. ਅਜੈਕਸ ਪਿਛਲੇ 9 ਸਾਲਾਂ ਤੋਂ ਗਾਇਕੀ ਅਤੇ ਡੀ. ਜੇ. ਦੇ ਕੰਮ ਲਈ ਮਸ਼ਹੂਰ ਸੀ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement