Arunthathi Nair Accident : ਇਸ ਅਦਾਕਾਰਾ ਦਾ ਹੋਇਆ ਭਿਆਨਕ ਐਕਸੀਡੈਂਟ, ਵੈਂਟੀਲੇਟਰ 'ਤੇ ਲੜ ਰਹੀ ਜ਼ਿੰਦਗੀ ਤੇ ਮੌਤ ਦੀ ਲੜਾਈ
Published : Mar 21, 2024, 1:43 pm IST
Updated : Mar 21, 2024, 1:43 pm IST
SHARE ARTICLE
Arunthathi Nair Accident news in punjabi
Arunthathi Nair Accident news in punjabi

Arunthathi Nair Accident : ਅਦਾਕਾਰਾ 14 ਮਾਰਚ ਨੂੰ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ

Arunthathi Nair Accident news in punjabi : ਤਾਮਿਲ ਅਤੇ ਮਲਿਆਲਮ ਫਿਲਮ ਅਦਾਕਾਰਾ ਅਰੁੰਧਤੀ ਨਾਇਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਹੀ ਅਭਿਨੇਤਰੀ ਦਾ ਇਕ ਭਿਆਨਕ ਹਾਦਸਾ ਹੋਇਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਰੁੰਧਤੀ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਉਸ ਦੀ ਭੈਣ ਨੇ ਹੈਲਥ ਅਪਡੇਟ ਸ਼ੇਅਰ ਕੀਤੇ ਹਨ।

ਇਹ ਵੀ ਪੜ੍ਹੋ: Declining Birth Rate in India: ਭਾਰਤ ਵਿਚ ਘੱਟ ਰਹੀ ਜਨਮ ਦਰ...., ਲੋਕ ਇਕ ਤੋਂ ਜ਼ਿਆਦਾ ਨਹੀਂ ਪੈਦਾ ਕਰਦੇ ਬੱਚੇ

ਅਰੁੰਧਤੀ ਨਾਇਰ 14 ਮਾਰਚ ਨੂੰ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਅਭਿਨੇਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਤ੍ਰਿਵੇਂਦਰਮ ਦੇ ਅਨੰਤਪੁਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਅਦਾਕਾਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਪ੍ਰਸ਼ੰਸਕ ਉਸ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ।

ਇਹ ਵੀ ਪੜ੍ਹੋ: Congress News: 'ਅਸੀਂ 'ਪੋਸਟਰ ਵੀ ਨਹੀਂ ਛਪਵਾ ਪਾ ਰਹੇ, ਸਾਡੇ ਖਾਤੇ ਕੀਤੇ ਫ੍ਰੀਜ਼', ਕਾਂਗਰਸ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ

ਰਿਪੋਰਟਾਂ ਦੀ ਮੰਨੀਏ ਤਾਂ ਅਰੁੰਧਤੀ ਦਾ ਹਾਦਸਾ ਕੋਵਲਮ ਬਾਈਪਾਸ ਨੇੜੇ ਵਾਪਰਿਆ। ਉਹ ਆਪਣੇ ਭਰਾ ਨਾਲ ਸਫ਼ਰ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਰੁੰਧਤੀ ਇਕ ਯੂ-ਟਿਊਬ ਚੈਨਲ ਨੂੰ ਇੰਟਰਵਿਊ ਦੇਣ ਤੋਂ ਬਾਅਦ ਵਾਪਸ ਆ ਰਹੀ ਸੀ। ਅਦਾਕਾਰਾ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। 18 ਮਾਰਚ ਨੂੰ, ਅਰੁੰਧਤੀ ਦੀ ਭੈਣ ਆਰਤੀ ਨਾਇਰ ਨੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਪੂਰੀ ਸਿਹਤ ਅਪਡੇਟ ਦਿਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਰਤੀ ਨੇ ਦੱਸਿਆ ਕਿ ਉਸ ਦੀ ਭੈਣ ਦੀ ਹਾਲਤ ਨਾਜ਼ੁਕ ਹੈ। ਭੈਣ ਨੇ ਲਿਖਿਆ- ਮੈਂ ਇਹ ਸਪੱਸ਼ਟ ਕਰਨ ਦੀ ਲੋੜ ਮਹਿਸੂਸ ਕਰ ਰਹੀ ਹਾਂ ਕਿ ਅਰੁੰਧਤੀ ਦੀ ਹੁਣ ਕੀ ਹਾਲਤ ਹੈ। ਇਹੀ ਖ਼ਬਰ ਹਰ ਅਖ਼ਬਾਰ ਅਤੇ ਟੀ.ਵੀ. ਵਿੱਚ ਚੱਲ ਰਹੀ ਹੈ। ਇਹ ਸੱਚ ਹੈ ਕਿ ਤਿੰਨ ਦਿਨ ਪਹਿਲਾਂ ਮੇਰੀ ਭੈਣ ਅਰੁੰਧਤੀ ਦਾ ਐਕਸੀਡੈਂਟ ਹੋਇਆ ਸੀ। ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਉਹ ਆਪਣੀ ਜ਼ਿੰਦਗੀ ਨਾਲ ਜੰਗ ਲੜ ਰਹੀ ਹੈ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਅਰੁੰਧਤੀ ਦੀ ਸਿਹਤਯਾਬੀ ਲਈ ਸਾਨੂੰ ਤੁਹਾਡੀਆਂ ਦੁਆਵਾਂ ਦੀ ਸਖ਼ਤ ਲੋੜ ਹੈ। ਇਸ ਪੋਸਟ 'ਤੇ ਕਮੈਂਟ ਕਰਕੇ ਪ੍ਰਸ਼ੰਸਕ ਵੀ ਆਪਣੀ ਪਸੰਦੀਦਾ ਅਦਾਕਾਰਾ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਪਰਿਵਾਰ ਨੂੰ ਵੀ ਹੌਂਸਲਾ ਰੱਖਣ ਦੀ ਸਲਾਹ ਦੇ ਰਿਹਾ ਹੈ।

(For more news apart from 'Declining birth rate in India news in punjabi' stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement