ਜੋਸ਼ ਅਤੇ ਜੁਨੂਨ ਨਾਲ ਭਰਪੁਰ ਫ਼ਿਲਮ 'ਹਰਜੀਤਾ' ਦਾ ਟ੍ਰੇਲਰ ਰਲੀਜ਼ 
Published : Apr 21, 2018, 3:25 pm IST
Updated : Apr 21, 2018, 3:25 pm IST
SHARE ARTICLE
Harjeeta
Harjeeta

ਐਮੀ ਨੇ ਫ਼ਿਲਮ ਅੰਗਰੇਜ਼ ਤੋਂ ਅਪਣੀ ਅਦਾਕਾਰੀ ਸ਼ੁਰੂ ਕੀਤੀ

ਪਾਲੀਵੁੱਡ ਵਿਚ ਅੱਜਕਲ ਖੇਡਾਂ 'ਤੇ ਅਧਾਰਤ ਫਿ਼ਲਮਾਂ ਨੂੰ ਜ਼ਿਆਦਾ ਤਵੱਜੋਂ ਦਿਤੀ ਜਾ ਰਹੀ ਹੈ, ਜਿਥੇ ਕੁਝ ਸਮਾਂ ਪਹਿਲਾਂ ਕੱਬਡੀ ਤੇ ਫੁੱਟਬਾਲ 'ਤੇ ਅਧਾਰਿਤ ਫ਼ਿਲਮਾਂ ਬਣ ਚੁੱਕੀਆਂ ਹਨ, ਉਥੇ ਹੀ ਹੁਣ ਰਾਸ਼ਟਰੀ ਖੇਡ ਹਾਕੀ ਨੂੰ ਲੈ ਕੇ ਵੀ ਕਈ ਫਿ਼ਲਮਾਂ ਪਾਲੀਵੁੱਡ ਆਉਣ ਲਈ ਤਿਆਰ ਬਰ ਤਿਆਰ ਹਨ। ਜਿੱਥੇ ਬੀਤੇ ਦਿਨੀਂ ਹਾਕੀ 'ਤੇ ਬਣੀ ਰਣਜੀਤ ਬਾਵਾ ਦੀ ਫਿਲਮ ਖਿਦੋ ਖੂੰਡੀ ਰਿਲੀਜ਼ ਹੋਈ ਜੋ ਪਰਦੇ 'ਤੇ ਕੁਝ ਖ਼ਾਸ ਕਮਾਲ ਨਾ ਦਿਖਾ ਸਕੀ, ਉਥੇ ਹੀ ਹੁਣ ਐਮੀ ਵਿਰਕ ਦੀ ਫਿ਼ਲਮ 'ਹਰਜੀਤਾ' ਵੀ ਹਾਕੀ 'ਤੇ ਆਧਾਰਤ ਫਿ਼ਲਮ ਹੈ, ਜਿਸ ਵਿਚ ਜੂਨੀਅਰ ਹਾਕੀ ਟੀਮ ਦੇ ਕੈਪਟਨ  ਹਰਜੀਤਾ ਦੀ ਕਹਾਣੀ 'ਤੇ ਆਧਾਰਤ ਹੈ। ਇਸ ਫਿਲਮ ਦਾ ਅੱਜ ਟਰੇਲਰ ਰਲੀਜ਼ ਹੋ ਗਿਆ ਹੈ , ਜਿਸ ਵਿਚ ਹਰਜੀਤੇ ਦੇ ਕਿਰਦਾਰ ਵਜੋਂ ਐਮੀ ਵਿਰਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।

 

ਟਰੇਲਰ ਵਿਚ ਦਿਖਾਈ ਗਿਆ ਹੈ ਕਿ ਕਿਸ ਤਰ੍ਹਾਂ ਛੋਟੇ ਹੁੰਦੇ ਤੋਂ ਹੀ ਹਰਜੀਤੇ ਨੂੰ ਹਾਕੀ ਖੇਡਣ ਦਾ ਚਾਅ ਸੀ। ਅਤੇ ਕਿਸ ਤਰ੍ਹਾਂ ਉਹ ਮੇਹਨਤ ਕਰਦਾ ਕਰਦਾ ਆਪਣੇ ਉਸ ਮੁਕਾਮ ਤਕ ਪਹੁੰਚਿਆ ਜਿਥੇ ਉਸ ਦੇ ਪਰਿਵਾਰ ਦੇ ਨਾਲ ਨਾਲ ਪੂਰੇ ਦੇਸ਼ ਨੂੰ ਉਸ ਤੇ ਮਾਨ ਹੈ।  HarjeetaHarjeetaਦਸ ਦਈਏ ਕਿ ਪਾਲੀਵੁੱਡ 'ਚ ਇਕ ਗਾਇਕ ਵਜੋਂ ਪਹਿਚਾਣ ਬਣਾਉਣ ਵਾਲੇ ਐਮੀ ਵਿਰਕ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਫ਼ਿਲਮ ਜਗਤ ‘ਚ ਅਪਣੀ ਥਾਂ ਮਜ਼ਬੂਤ ਕਰ ਲਈ ਹੈ। ਐਮੀ ਨੇ ਫ਼ਿਲਮ ਅੰਗਰੇਜ਼ ਤੋਂ ਅਪਣੀ ਅਦਾਕਾਰੀ ਸ਼ੁਰੂ ਕੀਤੀ ਤੇ ਫਿਰ ਫ਼ਿਲਮ ‘ਨਿੱਕਾ ਜੈਲਦਾਰ‘ਅਤੇ ਲੌਂਗ ਲਾਚੀ’ 'ਚ ਵੀ ਆਪਣੀ ਅਦਾਕਾਰੀ ਦਿਖਾਈ। ਪਰ ਇਨ੍ਹਾਂ ਸਾਰੀਆਂ ਤੋਂ  ਅਹਿਮ  ਮਨੀ ਜਾ ਰਹੀ ਹੈ ਫਿਲਮ ਹਰਜੀਤਾ ਜਿਸ ਦੇ ਲਈ ਐਮੀ ਵਿਰਕ ਨੇ ਅਪਣੀ ਪੂਰੀ ਬਾਡੀ ਦੀ ਟਰਾਂਸਫਰਮੇਸ਼ਨ ਕੀਤੀ ਹੈ। ਜੀ ਹਾਂ ਐਮੀ ਨੇ ਇਸ ਫਿਲਮ ਦੇ ਲਈ ਲਗਭਗ 25 ਕਿਲੋ ਤਕ ਵਜ਼ਨ ਘਟਾਇਆ ਹੈ ਜਿਸ ਦੇ ਨਾਲ ਉਹ ਪੂਰੀ ਤਰ੍ਹਾਂ ਹਰਜੀਤ ਸਿੰਘ ਦੇ ਕਿਰਦਾਰ ਵਿਚ ਹਨ। HarjeetaHarjeetaਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਐਮੀ ਦੀ ਇਹ ਮੇਹਨਤ ਸਾਫ ਨਜ਼ਰ ਆਉਂਦੀ ਹੈ. ਅਤੇ ਹੁਣ ਲੋਕਾਂ ਨੂੰ ਬੇਸਬਰੀ ਦੇ ਨਾਲ ਫਿਲਮ ਦਾ ਇੰਤਜ਼ਾਰ ਹੈ ਜੋ ਕਿ 18 ਮਈ  ਨੂੰ ਖਤਮ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਇਹ ਫਿ਼ਲਮ ਪਰਦੇ 'ਤੇ ਕਿੰਨੀ ਕੁ ਸਫ਼ਲ ਹੁੰਦੀ ਹੈ?HarjeetaHarjeeta

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement