Advertisement

ਸਲਮਾਨ ਦੀ 'ਭਾਰਤ' ਦੌਰਾਨ ਲੱਗੀ ਸੱਟ ਅਜੇ ਤੱਕ ਨਹੀਂ ਹੋਈ ਠੀਕ : ਦਿਸ਼ਾ ਪਾਟਨੀ

ਏਜੰਸੀ
Published Jun 21, 2019, 11:47 am IST
Updated Jun 21, 2019, 11:47 am IST
ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਭਾਰਤ' ਬਾਕਸ ਆਫਿਸ 'ਤੇ ਸੁਪਰਹਿੱਟ ਰਹੀ। ਫਿਲਮ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ਼ ਅਹਿਮ ਕਿਰਦਾਰ 'ਚ ਸਨ।
Disha Patani
 Disha Patani

ਮੁੰਬਈ : ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਭਾਰਤ' ਬਾਕਸ ਆਫਿਸ 'ਤੇ ਸੁਪਰਹਿੱਟ ਰਹੀ। ਫ਼ਿਲਮ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ਼ ਅਹਿਮ ਕਿਰਦਾਰ 'ਚ ਸਨ। ਉਨ੍ਹਾਂ ਤੋਂ ਇਲਾਵਾ ਫਿਲਮ 'ਚ 'ਦਿਸ਼ਾ ਪਾਟਨੀ' ਵੀ ਨਜ਼ਰ ਆਈ ਸੀ। ਦਿਸ਼ਾ ਨੇ ਫ਼ਿਲਮ 'ਚ ਸਟ੍ਰੀਟ ਪ੍ਰਫਾਰਮ ਦੀ ਭੂਮਿਕਾ ਨਿਭਾਈ। ਇਸ ਦੇ ਲਈ ਦਿਸ਼ਾ ਨੇ ਕਾਫ਼ੀ ਟ੍ਰੇਨਿੰਗ ਵੀ ਲਈ। ਇਸ ਫ਼ਿਲਮ ਦੌਰਾਨ ਸਟੰਟ ਦੀ ਸ਼ੂਟਿੰਗ ਕਰਦੇ ਸਮੇਂ ਦਿਸ਼ਾ ਇਕ ਵਾਰ ਜ਼ਖਮੀ ਵੀ ਹੋ ਗਈ ਸੀ, ਜਿਸ ਤੋਂ ਉਹ ਹੁਣ ਤੱਕ ਉੱਬਰ ਨਹੀਂ ਸਕੀ ਹੈ।

Disha PataniDisha Patani

Advertisement

ਸ਼ੂਟਿੰਗ ਦੌਰਾਨ ਹੋਈ ਜ਼ਖਮੀ
 ਇਕ ਇੰਟਰਵਿਊ ਦੌਰਾਨ ਦਿਸ਼ਾ ਪਾਟਨੀ ਨੇ ਦੱਸਿਆ 'ਮੈਂ ਹੁਣ ਤੱਕ ਜੋ ਵੀ ਕੰਮ ਕੀਤਾ ਹੈ ਇਹ ਉਨ੍ਹਾਂ 'ਚੋਂ ਸਭ ਤੋਂ ਮੁਸ਼ਕਲ ਰਿਹਾ। ਮੈਂ ਸ਼ੂਟਿੰਗ ਦੌਰਾਨ ਆਪਣਾ ਗੋਡਾ ਜ਼ਖਮੀ ਕਰਵਾ ਲਿਆ, ਉਸ ਦੇ ਬਾਵਜੂਦ ਫਲਿਪਸ, ਡਾਂਸ ਅਤੇ ਫਾਇਰ ਹੂਪ 'ਚ ਜੰਪ ਕੀਤਾ। ਦਰਅਸਲ ਮੇਰੇ ਗੋਡੇ ਦੀ ਸੱਟ ਹੁਣ ਤੱਕ ਠੀਕ ਨਹੀਂ ਹੋਈ ਹੈ।

Disha PataniDisha Patani

ਸਲਮਾਨ ਖਾਨ ਨਾਲ ਕੰਮ ਕਰਨ ਦਾ ਅਨੁਭਵ
ਦਿਸ਼ਾ ਨੇ ਸਲਮਾਨ ਖਾਨ ਨਾਲ ਕੰਮ ਕਰਨ ਦੇ ਅਨੁਭਵ ਨੂੰ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ ਇਨ੍ਹੇ ਸ਼ਾਨਦਾਰ ਅਭਿਨੇਤਾਵਾਂ ਨਾਲ ਕੰਮ ਕਰਨਾ ਬੇਹੱਦ ਵਧੀਆ ਅਨੁਭਵ ਰਿਹਾ। ਉਹ ਬੇਹੱਦ ਮਿਹਨਤੀ, ਨਰਮ ਦਿਲ ਅਤੇ ਸਮਝਦਾਰ ਹਨ। ਉਹ ਸਾਰਿਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ। ਇਹ ਦੇਖ ਕੇ ਬਹੁਤ ਵਧੀਆ ਲੱਗਾ ਕਿ ਇਨ੍ਹੇ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ ਵੀ ਉਹ ਅੱਜ ਵੀ ਇਨ੍ਹੀ ਲਗਨ ਨਾਲ ਕੰਮ ਕਰਦੇ ਹਾਂ।

Disha PataniDisha Patani

Advertisement

 

Advertisement
Advertisement