‘ਜੀਊਣਾ ਮੌੜ’ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ ਐਮੀ ਵਿਰਕ ਬਣਿਆ ‘ਮੌੜ’ ਫ਼ਿਲਮ ਦੀ ਰੂਹ
Published : Jun 21, 2023, 12:38 pm IST
Updated : Jun 21, 2023, 12:38 pm IST
SHARE ARTICLE
Ammy Virk
Ammy Virk

ਫ਼ਿਲਮ ਜ਼ਰੀਏ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿਚ ਵੀ ਅਪਣੀ ਵੱਖਰੀ ਛਾਪ ਛੱਡੀ ਹੈ

 

ਚੰਡੀਗੜ੍ਹ: ਪੰਜਾਬੀ ਸਿਨੇਮਾ ਵਿਚ ਐਮੀ ਵਿਰਕ ਦੀ ਪਹਿਚਾਣ ਇੰਨੀ ਵਧੀਆ ਬਣ ਗਈ ਹੈ ਕਿ ਉਨ੍ਹਾਂ ਬਾਰੇ ਕਿਸੇ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਕਿਉਂਕਿ ਉਨ੍ਹਾਂ ਦਾ ਕੰਮ ਖੁਦ-ਬ-ਖੁਦ ਬੋਲ ਦਿੰਦਾ ਹੈ ਕਿ ਉਹ ਇਕ ਵਧੀਆ ਅਦਾਕਾਰ ਤੇ ਗਇਕ ਹਨ। ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ‘ਜੀਊਣਾ ਮੌੜ’ ਐਮੀ ਵਿਰਕ ਦੇ ਹੁਣ ਤਕ ਦੇ ਕਰੀਅਰ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਈ ਹੈ। ਫ਼ਿਲਮ ਜ਼ਰੀਏ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿਚ ਵੀ ਅਪਣੀ ਵੱਖਰੀ ਛਾਪ ਛੱਡੀ ਹੈ।

ਇਹ ਵੀ ਪੜ੍ਹੋ: ਨੌਜਵਾਨ ਦੁੱਧ ਵੇਚਣ ਦੀ ਆੜ 'ਚ ਕਰਦਾ ਸੀ ਨਸ਼ਾ ਤਸਕਰੀ, 50.17 ਗ੍ਰਾਮ ਹੈਰੋਇਨ ਬਰਾਮਦ

ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਦੀ ਅੱਖ ਨੇ ਪਹਿਚਾਣਿਆ ਕਿ ਐਮੀ ਵਿਰਕ, ਜੀਊਣਾ ਮੌੜ ਦੇ ਕਿਰਦਾਰ ਨੂੰ ਬਾਖੂਬੀ ਨਿਭਾਅ ਸਕਦਾ ਹੈ ਤੇ ਇਹ ਸਾਨੂੰ ਫ਼ਿਲਮ ਵਿਚ ਦੇਖਣ ਨੂੰ ਮਿਲਿਆ ਵੀ ਕਿ ਐਮੀ ਨੇ ਅਪਣੀ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਨੂੰ ਛੂਹਿਆ ਤੇ ਜੀਊਣਾ ਮੌੜ ਦੇ ਕਿਰਦਾਰ ਨਾਲ ਇਨਸਾਫ਼ ਕੀਤਾ ਜਿਸ ਨੇ ਉਨ੍ਹਾਂ ਦਾ ਕੱਦ ਪੰਜਾਬੀ ਸਿਨੇਮਾ ਵਿਚ ਹੋਰ ਵੱਡਾ ਕੀਤਾ।

ਇਹ ਵੀ ਪੜ੍ਹੋ: ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਵਿਦਿਆਰਥੀ ਦੀ ਮੌਤ, ਨੌਜੁਆਨ ਦੇ ਕੰਨਾਂ 'ਚ ਲੱਗੇ ਹੋਏ ਸਨ ਈਅਰਫੋਨਸ  

ਗਿੱਲ ਦੀ ਸਮੁੱਚੀ ਟੀਮ ਨੇ ਸਾਹਿਤ ਦੇ ਇਤਿਹਾਸ ਵਿਚ ਡੂੰਘਾਈ ਨਾਲ ਖੋਜ ਕੀਤੀ ਤੇ ਸੰਨ 1910 ਦੀਆਂ ਹੱਥ-ਲਿਖਤਾਂ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਜੀਊਣਾ ਮੌੜ ਦੀ ਸ਼ਖਸੀਅਤ ਨਾਲ ਮੇਲ ਖਾਂਦੇ ਐਮੀ ਵਿਰਕ ਨੂੰ ਇਸ ਕਿਰਦਾਰ ਦਾ ਪੱਲਾ ਫੜਾਇਆ। ਜੀਊਣਾ ਮੌੜ ਦੀ ਸਿਹਤ ਪੱਖੋਂ ਤੇ ਵਰਤੀਰੇ ਪੱਖੋਂ ਐਮੀ ਵਿਰਕ ਇਸ ਭੂਮਿਕਾ ਲਈ ਬਿਲਕੁਲ ਸਟੀਕ ਬੈਠਿਆ ਤੇ ਆਖਰਕਾਰ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਉਨ੍ਹਾਂ ਦੇ ਕੰਮ ਦੀ ਸਿਫ਼ਤ ਕਰਕੇ ਇਸ ਗੱਲ ਦਾ ਸਬੂਤ ਵੀ ਦਿਤਾ।

ਇਹ ਵੀ ਪੜ੍ਹੋ: 19 ਜ਼ਿਲ੍ਹਿਆਂ ਦੇ ਭ੍ਰਿਸ਼ਟ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਵਿਰੁਧ ਵਿਜੀਲੈਂਸ ਜਾਂਚ ਸ਼ੁਰੂ, ਮੁੱਖ ਮੰਤਰੀ ਕੋਲ ਪਹੁੰਚੀ ਸੂਚੀ

ਨਿਰਦੇਸ਼ਕ ਜਤਿੰਦਰ ਮੌਹਰ ਨੇ ਇਕ ਇੰਟਰਵਿਊ ਵਿਚ ਜੀਊਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਦੇ ਸਮਰਪਣ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਕ ਨੇ ਇਸ ਭੂਮਿਕਾ ਨੂੰ ਨਿਭਾਉਣ ਲਈ ਅਪਣੀ ਪੂਰੀ ਜਿੰਦ-ਜਾਨ ਲਾ ਦਿਤੀ ਤੇ ਉਸ ਦਾ ਨਤੀਜਾ ਤੁਹਾਨੂੰ ਪਰਦੇ ‘ਤੇ ਸਾਫ਼-ਸਾਫ਼ ਦਿਖਾਈ ਦਿਤਾ ਹੋਵੇਗਾ ਕਿ ਕਿਸ ਤਰ੍ਹਾਂ ਐਮੀ ਵਿਰਕ ਨੇ ਜੀਊਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕੀਤੀ ਹੈ।

ਇਹ ਵੀ ਪੜ੍ਹੋ: ਕੈਨੇਡਾ : ਪੁਲਿਸ ਨੂੰ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ  

ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ਵਿਚ, ਐਮੀ ਨੂੰ ਅਣਗਿਣਤ ਭਾਵਨਾਵਾਂ ਸਿਰਫ਼ ਅਪਣੀਆਂ ਭਾਵਪੂਰਤ ਅੱਖਾਂ ਰਾਹੀਂ ਸੰਚਾਰ ਕਰਨ ਦੀ ਡੂੰਘੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਸਿਲਵਰ ਸਕਰੀਨ 'ਤੇ ਸ਼ਾਇਦ ਹੀ ਪਹਿਲਾਂ ਕਦੇ ਦੇਖਿਆ ਗਿਆ ਹੋਵੇ। ਫ਼ਿਲਮ ਦਾ ਅੰਤ ਐਮੀ ਵਿਰਕ ਦੀ ਕਲਾ ਨੂੰ ਹੋਰ ਸੋਹਣੀ ਤਰ੍ਹਾਂ ਦਰਸਾਉਂਦਾ ਹੈ ਤੇ ਉਨ੍ਹਾਂ ਦੀ ਮਿਹਨਤ ਕੀਤੀ ਦਾ ਪਤਾ ਲੱਗਦਾ ਹੈ। ਦੁਨੀਆਂ ਭਰ ਦੇ ਦਰਸ਼ਕਾਂ ਨੇ ਇਸ ਗੱਲ ਦੀ ਤਾਰੀਫ਼ ਕੀਤੀ ਕਿ ਫ਼ਿਲਮ ਵਿਚ ਜੀਊਣਾ ਮੌੜ ਦੇ ਕਿਰਦਾਰ ਨੂੰ ਐਮੀ ਵਿਰਕ ਨੇ ਹਰ ਪੱਖੋਂ ਬਾਖੂਬੀ ਨਾਲ ਨਿਭਾਇਆ ਹੈ।

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ 'ਤੋਂ ਹੈਰੋਇਨ ਦੇ 14 ਪੈਕਟ ਬਰਾਮਦ, ਹਰ ਪੈਕਟ ਵਿਚ 100 ਗ੍ਰਾਮ ਹੈਰੋਇਨ

ਇਸ ਫ਼ਿਲਮ ਤੋਂ ਪਹਿਲਾਂ ਐਮੀ ਵਿਰਕ ਰਾਸ਼ਟਰੀ ਪੁਰਸਕੈਰ ਜੇਤੂ ਫ਼ਿਲਮ ‘ਹਰਜੀਤਾ’ ਵਿਚ ਵੀ ਅਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕਿਆ ਹੈ, ਜੋ ਕਿ ਪੰਜਾਬ ਦੇ ਹਾਕੀ ਖਿਡਾਰੀ ਦੀ ਜ਼ਿੰਦਗੀ ‘ਤੇ ਆਧਾਰਤ ਸੀ। ਜਿਸ ਵਿਚ ਐਮੀ ਦੀ ਦਿੱਖ ਨੇ ਇਹ ਸਾਬਤ ਕੀਤਾ ਕਿ ਉਹ ਫ਼ਿਲਮ ਵਿਚ ਚੰਗਾ ਕਿਰਦਾਰ ਨਿਭਾਉਣ ਵਿਚ ਹਰ ਤਰ੍ਹਾਂ ਦੀ ਮਿਹਨਤ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਉਸ ਤੋਂ ਬਾਅਦ ਐਮੀ ਦੀ ਝੋਲੀ ਸੁਫ਼ਨਾ, ਸੌਂਕਣ-ਸੌਂਕਣੇ, ਅੰਗ੍ਰੇਜ਼, ਬੰਬੂਕਾਟ ਤੇ ਨਿੱਕਾ ਜ਼ੈਲਦਾਰ ਵਰਗੀਆਂ ਸ਼ਾਨਦਾਰ ਫ਼ਿਲਮਾਂ ਪਈਆਂ, ਜਿਸ ਨਾਲ ਉਨ੍ਹਾਂ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿਚ ਤਾਂ ਜਗ੍ਹਾ ਬਣਾਈ ਹੀ ਸਗੋਂ ਬਾੱਲੀਵੁੱਡ ਵਿਚ, ਸੰਨ 1983 ਵਿਚ ਭਾਰਤੀ ਕ੍ਰਿਕਟ ਟੀਮ ਵਲੋਂ ਜਿੱਤੇ ਵਿਸ਼ਵ ਕੱਪ ‘ਤੇ ਬਣੀ ਫ਼ਿਲਮ 83 ਵਿਚ ਕ੍ਰਿਕਟਰ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਅ ਕੇ ਉਥੇ ਵੀ ਅਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ।

ਇਹ ਵੀ ਪੜ੍ਹੋ: ਸੜਕ ਹਾਦਸੇ ਵਿਚ ਇਕੋ ਪ੍ਰਵਾਰ ਦੇ ਤਿੰਨ ਬੱਚਿਆਂ ਸਣੇ ਪੰਜ ਦੀ ਮੌਤ, ਇਕ ਬੱਚੀ ਜ਼ਖ਼ਮੀ

ਐਮੀ ਅਦਾਕਾਰ ਤੋਂ ਪਹਿਲਾਂ ਇਕ ਮੰਝਿਆ ਹੋਇਆ ਗਾਇਕ ਹੈ, ਜਿਸ ਦੀ ਆਵਾਜ਼ ਨੇ ਸੱਭ ਤੋਂ ਪਹਿਲਾਂ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਨੇ ਲੋਕਾਂ ਦੇ ਦਿਲ ਜਿੱਤੇ। ਉਨ੍ਹਾਂ ਦਾ ਸਹਿਜ ਸੁਭਾਅ ਤੇ ਨਿਮਰਤਾ ਨਾ ਸਿਰਫ਼ ਪਰਦੇ ‘ਤੇ ਦੇਖਣ ਨੂੰ ਮਿਲਦੀ ਹੈ ਸਗੋਂ ਉਹ ਅਸਲ ਜ਼ਿੰਦਗੀ ਵਿਚ ਵੀ ਹਰ ਇਕ ਨਾਲ ਨਿਮਰ ਸੁਭਾਅ ਨਾਲ ਮਿਲਦਾ ਵਰਤਦਾ ਹੈ। ਜੀਊਣਾ ਮੌੜ ਦੇ ਕਿਰਦਾਰ ਨੂੰ ਨਿਭਾਅ ਕੇ ਐਮੀ ਵਿਰਕ ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਅੱਗੇ ਚੱਲ ਕੇ ਹਮੇਸ਼ਾ ਅਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਰਹੇਗਾ। ਉਨ੍ਹਾਂ ਦੀ ਮਿਹਨਤ ਇਹ ਦਸਦੀ ਹੈ ਕਿ ਜੇਕਰ ਤੁਸੀਂ ਅਪਣੇ ਕੰਮ ਨਾਲ ਵਫ਼ਾਦਾਰੀ ਕਰੋ ਤਾਂ ਯਕੀਨਨ ਦਰਸ਼ਕ ਤੁਹਾਨੂੰ ਅਪਣੇ ਦਿਲਾਂ ਵਿਚ ਜਗ੍ਹਾ ਦਿੰਦੇ ਹਨ ਤੇ ਇਹੀ ਵਜ੍ਹਾ ਹੈ ਕਿ ਐਮੀ ਵਿਰਕ ਹਰ ਪੰਜਾਬੀ ਦੇ ਦਿਲ ‘ਤੇ ਰਾਜ ਕਰਦਾ ਹੈ ਤੇ ਅੱਗੇ ਵੀ ਕਰਦਾ ਰਹੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement