
ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਜੀਂਦ: ਹਰਿਆਣਾ ਦੇ ਜੀਂਦ 'ਚ ਮੰਗਲਵਾਰ ਨੂੰ ਵਾਪਰੇ ਭਿਆਨਕ ਹਾਦਸੇ ਵਿਚ ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਪਾਣੀਪਤ ਰੋਡ 'ਤੇ ਪਿੰਡ ਨਿਰਜਨ ਨੇੜੇ ਵਾਪਰਿਆ। ਹਾਦਸੇ ਵਿਚ ਇਕ 7 ਸਾਲਾ ਬੱਚੀ ਜ਼ਖਮੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹੁਣ ਦੇਸ਼ 'ਚ ਚੱਲਣਗੀਆਂ ਫਲੈਕਸ ਇੰਜਣ ਵਾਲੀਆਂ ਗੱਡੀਆਂ : ਨਿਤਿਨ ਗਡਕਰੀ
ਮ੍ਰਿਤਕਾਂ ਦੀ ਪਛਾਣ ਹਿਸਾਰ ਦੇ ਪਿੰਡ ਖਰਕੜਾ ਵਾਸੀ ਰਾਕੇਸ਼, ਰਾਕੇਸ਼ ਦੀ ਪਤਨੀ ਕਵਿਤਾ, ਰਾਕੇਸ਼ ਦਾ 5 ਸਾਲਾ ਪੁੱਤਰ ਅਰਮਾਨ, 12 ਸਾਲਾ ਪੁੱਤਰੀ ਕਿਰਨ, ਪੁੱਤਰ ਅਮਿਤ ਉਰਫ਼ ਕਾਲਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਰਾਕੇਸ਼ ਅਪਣੇ ਸਹੁਰੇ ਦੀ ਮੌਤ ਤੋਂ ਬਾਅਦ ਪਾਣੀਪਤ ਦੇ ਪਿੰਡ ਰਸੂਲਪੁਰ ਗਿਆ ਸੀ।
ਇਹ ਵੀ ਪੜ੍ਹੋ: ਸਰਕਾਰ ਵਲੋਂ ਸਿੱਖ ਮਾਮਲਿਆਂ ’ਚ ਦਖ਼ਲਅੰਦਾਜ਼ੀ ਨੂੰ ਲੈ ਕੇ 26 ਜੂਨ ਨੂੰ ਹੋਵੇਗਾ ਵਿਸ਼ੇਸ਼ ਇਜਲਾਸ : ਐਡਵੋਕੇਟ ਧਾਮੀ
ਜਦੋਂ ਉਹ ਪ੍ਰਵਾਰ ਸਮੇਤ ਪਾਣੀਪਤ ਤੋਂ ਵਾਪਸ ਆ ਰਹੇ ਸਨ ਤਾਂ ਨਿਰਜਨ ਨੇੜੇ ਇਕ ਕੈਂਟਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿਤੀ। ਇਸ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਸਾਲ ਦੀ ਬੱਚੀ ਸੀਰਤ ਗੰਭੀਰ ਜ਼ਖਮੀ ਹੋ ਗਈ। ਪੁਲਿਸ ਨੇ ਦਸਿਆ ਕਿ ਹਾਦਸੇ 'ਚ ਰਾਕੇਸ਼, ਕਵਿਤਾ ਅਤੇ ਉਨ੍ਹਾਂ ਦੇ ਬੱਚੇ ਕਿਰਨ (12), ਅਮਿਤ (10) ਅਤੇ ਅਰਮਾਨ (ਪੰਜ) ਦੀ ਮੌਤ ਹੋ ਗਈ, ਜਦਕਿ ਸ਼ਿਰਤ (ਅੱਠ) ਜ਼ਖਮੀ ਹੋ ਗਏ।